ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ
ਗੁਰਦਾਸਪੁਰ, 17 ਅਗਸਤ (ਚੱਕਰਾਜਾ)-ਮਸੀਹ ਭਾਈਚਾਰੇ ਨਾਲ ਸਬੰਧਤ ਆਗੂਆਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਆਲ ਇੰਡੀਆ ਕ੍ਰਿਸਚਨ ਯੂਥ ਦੇ ਪ੍ਰਧਾਨ ਪ੍ਰਿੰਸ ਮਸੀਹ ਤੇ ਕ੍ਰਿਸਚਨ ਫਰੰਟ ਮੀਤ ਪ੍ਰਧਾਨ ਅਮਰੀਕ ਮਸੀਹ ਸਮੇਤ ਭਾਈਚਾਰੇ ਦੇ ਆਗੂ ਹਾਜ਼ਰ ਰਹੇ।
ਗੁਰਦਾਸਪੁਰ, 17 ਅਗਸਤ (ਚੱਕਰਾਜਾ)-ਮਸੀਹ ਭਾਈਚਾਰੇ ਨਾਲ ਸਬੰਧਤ ਆਗੂਆਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਆਲ ਇੰਡੀਆ ਕ੍ਰਿਸਚਨ ਯੂਥ ਦੇ ਪ੍ਰਧਾਨ ਪ੍ਰਿੰਸ ਮਸੀਹ ਤੇ ਕ੍ਰਿਸਚਨ ਫਰੰਟ ਮੀਤ ਪ੍ਰਧਾਨ ਅਮਰੀਕ ਮਸੀਹ ਸਮੇਤ ਭਾਈਚਾਰੇ ਦੇ ਆਗੂ ਹਾਜ਼ਰ ਰਹੇ। ਇਸ ਮੌਕੇ ਪ੍ਰਿੰਸ ਮਸੀਹ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਿੰਡ-ਪਿੰਡ ਜਾ ਕੇ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਭਾਈਚਾਰੇ ਦੀਆਂ ਸਮੱਸਿਆਵਾਂ, ਮੰਗਾਂ ਤੇ ਹੱਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਪ੍ਰਿੰਸ ਮਸੀਹ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਸੀਹ ਭਾਈਚਾਰੇ ਨੂੰ ਐਮ. ਐਲ. ਏ. ਦੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਲੋਕਾਂ ਨੂੰ ਹਰ ਸਰਕਾਰੀ ਸਹੂਲਤਾਂ ਦਾ ਲਾਭ ਮਿਲਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਸਰਕਾਰ ਨੂੰ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਸੀਹ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਨ ਅਤੇ ਭਾਈਚਾਰੇ ਨੂੰ ਬਣਦੇ ਹੱਕ ਤੇ ਯੋਗ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਨਵਾਂ ਕਾਨੂੰਨ ਬਣਾਉਂਦੇ ਸਮੇਂ ਮਸੀਹ ਭਾਈਚਾਰੇ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਾਈਚਾਰੇ ਦੇ ਹੱਕਾਂ ਤੇ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਿਆ ਜਾ ਸਕੇ। ਮੀਟਿੰਗ ਦੌਰਾਨ ਮਸੀਹ ਭਾਈਚਾਰੇ ਦੀ ਏਕਤਾ, ਹੱਕਾਂ ਅਤੇ ਭਵਿੱਖ ਵਿਚ ਬਿਹਤਰ ਨੁਮਾਇੰਦਗੀ ਲਈ ਮਿਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਪ੍ਰੇਮ ਮਸੀਹ ਸ਼ਾਮਿਲ ਵੀ ਹਾਜ਼ਰ ਸਨ।