ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੀ ਨੁਹਾਰ ਬਦਲੀ ਜਾਵੇਗੀ: ਗੁਰਦੀਪ ਰੰਧਾਵਾ
ਡੇਰਾ ਬਾਬਾ ਨਾਨਕ, 17 ਅਗਸਤ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਨਗਰ ਕੌਂਸਲ ਦਫਤਰ ਡੇਰਾ ਬਾਬਾ ਨਾਨਕ ਵਿਖੇ ਨਗਰ ਕੌਂਸਲ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਕਸਬੇ ਦੇ ਵਿਕਾਸ ਕਾਰਜਾਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਜਲਦ ਹੀ ਕਸਬੇ ਅੰਦਰ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ।
ਡੇਰਾ ਬਾਬਾ ਨਾਨਕ, 17 ਅਗਸਤ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਨਗਰ ਕੌਂਸਲ ਦਫਤਰ ਡੇਰਾ ਬਾਬਾ ਨਾਨਕ ਵਿਖੇ ਨਗਰ ਕੌਂਸਲ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਕਸਬੇ ਦੇ ਵਿਕਾਸ ਕਾਰਜਾਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਜਲਦ ਹੀ ਕਸਬੇ ਅੰਦਰ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ। ਕਸਬੇ ਦੇ ਸੀਵਰੇਜ ਦੀ ਸਫਾਈ ਵਾਸਤੇ 50 ਲੱਖ ਰੁਪਏ ਦੀ ਮਸ਼ੀਨ ਭੇਜੀ ਜਾਵੇਗੀ, ਕਸਬੇ ਅੰਦਰ ਸੀਸੀ ਟੀਵੀ ਕੈਮਰੇ ਲਗਾਏ ਜਾ ਰਹੇ ਹਨ, ਕਸਬੇ ਦੀਆਂ ਪਾਰਕਾਂ ਦੇ ਅਧੂਰੇ ਕੰਮਾਂ ਨੂੰ ਵੀ ਜਲਦ ਨੇਪਰੇ ਚਾੜਿਆ ਜਾਵੇਗਾ ਤੇ ਕਸਬੇ ਦੀ ਸੁੰਦਰਤਾ ਨੂੰ ਹੋਰ ਵਧਾਉਣ ਵਾਸਤੇ ਸ਼ਹਿਰ ਵਿੱਚ ਫੁਹਾਰੇ ਲਗਾਏ ਜਾਣਗੇ, 1 ਕਰੋੜ 15 ਲੱਖ ਦੀ ਮਸ਼ੀਨ ਲਗਾਈ ਜਾਵੇਗੀ ਜਿਸ ਨਾਲ ਮਰੀਆਂ ਹੋਈਆਂ ਗਾਉਂਆਂ ਦਾ ਸੰਸਕਾਰ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਵਿਚ ਪਹਿਲਾ ਕਸਬਾ ਹੋਵੇਗਾ ਜਿਸ ਵਿੱਚ ਇਹ ਮਸ਼ੀਨ ਲਗਾਈ ਜਾ ਰਹੀ ਹੈ। ਇਸ ਮੌਕੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਹਰੂਵਾਲ ਪ੍ਰਧਾਨ ਰਾਇਸ ਐਸੋਸੀਏਸ਼ਨ ਪੰਜਾਬ, ਪ੍ਰਧਾਨ ਰਾਜੇਸ਼ ਕੁਮਾਰ ਬਿੱਟਾ, ਕੌਂਸਲਰ ਰਜਤ ਮਰਵਾਹਾ, ਕੌਂਸਲਰ ਸੁਖਜਿੰਦਰ ਸਿੰਘ, ਕੌਂਸਲਰ ਹਰਿੰਦਰ ਸਿੰਘ ਰੰਧਾਵਾ, ਕੌਂਸਲਰ ਸਤਪਾਲ ਸੌਂਕੀ, ਕੌਂਸਲਰ ਗਗਨਦੀਪ ਸਿੰਘ, ਜੇ ਈ ਮਨਪ੍ਰੀਤ ਸਿੰਘ ਬਦੇਸ਼ਾ, ਸਾਬਕਾ ਕੌਂਸਲਰ ਡਾਕਟਰ ਅਸ਼ੋਕ ਕੁਮਾਰ ਸੋਨੀ, ਸਾਬਕਾ ਕੌਂਸਲਰ ਬਲਦੇਵ ਰਾਏ ਡਾਇਮੰਡ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, ਮੇਜਰ ਸਿੰਘ ਠੇਠਰਕੇ, ਡਾਕਟਰ ਗੁਰਦੇਵ ਸਿੰਘ, ਸਮਾਜ ਸੇਵੀ ਰਮੇਸ਼ ਬੱਬਰ, ਸੁਧੀਰ ਬੇਦੀ, ਨਗਰ ਕੌਂਸਲ ਅਧਿਕਾਰੀਆਂ ਤੇ ਸਫਾਈ ਸੇਵਕਾਂ ਸਮੇਤ ਵੱਡੀ ਗਿਣਤੀ ਵਿੱਚ ਕਸਬੇ ਦੇ ਲੋਕ ਹਾਜ਼ਰ ਸਨ।