ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ
ਸੁਜਾਨਪੁਰ, 17 ਅਗਸਤ (ਜਗਦੀਪ ਸਿੰਘ)-ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਮਾਧੋਪੁਰ ਤੋਂ ਲੈ ਕੇ ਮਲਕਪੁਰ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਹਟਾਏ ਗਏ । ਨਹਿਰੀ ਵਿਭਾਗ ਵਲੋਂ ਪੁਲਿਸ ਦੇ ਸਹਿਯੋਗ ਨਾਲ ਜੇ.
ਕ
ਕਾਮਧੇਨੂ ਗਊਸ਼ਾਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਮੌਜੂਦ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਜੇ ਸ਼ਰਮਾ ਅਤੇ ਆਨੰਦ ਵਾਹਿਨੀ ਸ਼ਾਖਾ ਦੀ ਮਾਰਗ ਦਰਸ਼ਿਕਾ ਸੁਧਾ ਸ਼ਰਮਾ। ਤਸਵੀਰ: ਸੁਮਿਤ
18-08-2026
ਸੁਜਾਨਪੁਰ, 17 ਅਗਸਤ (ਜਗਦੀਪ ਸਿੰਘ)-ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਮਾਧੋਪੁਰ ਤੋਂ ਲੈ ਕੇ ਮਲਕਪੁਰ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਹਟਾਏ ਗਏ । ਨਹਿਰੀ ਵਿਭਾਗ ਵਲੋਂ ਪੁਲਿਸ ਦੇ ਸਹਿਯੋਗ ਨਾਲ ਜੇ.ਸੀ.ਬੀ. ਮਸ਼ੀਨਾਂ ਲੈ ਕੇ ਲੋਕਾਂ ਵਲੋਂ ਖੋਖੇ ਬਣਾ ਕੇ ਜਾਂ ਹੋਰ ਕਿਸੇ ਤਰ੍ਹਾਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ । ਖੋਖੇ ਬਣਾ ਕੇ ਆਪਣਾ ਕਾਰੋਬਾਰ ਕਰ ਰਹੇ ਕਈ ਲੋਕਾਂ ਨੇ ਕਿਹਾ ਕਿ ਉਹ ਪਿਛਲੇ 20-25 ਸਾਲ ਤੋਂ ਇੱਥੇ ਆਪਣਾ ਕਾਰੋਬਾਰ ਕਰ ਰਹੇ ਹਨ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ, ਕਬਜ਼ੇ ਹਟਾਉਣ ਨਾਲ ਉਹ ਸੜਕ ’ਤੇ ਆ ਗਏ ਹਨ । ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਮਾੜੇ ਬੰਦੇ ਦੇ ਕਬਜ਼ੇ ਹਟਾਏ ਗਏ ਹਨ, ਜਦ ਕਿ ਰਸੂਖਦਾਰ ਲੋਕਾਂ ਦੇ ਕਬਜ਼ੇ ਹਾਲੇ ਵੀ ਕਾਇਮ ਹਨ । ਇਸ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ. ਰਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਮਾਧੋਪੁਰ ਤੋਂ ਧਾਰੀਵਾਲ ਨਹਿਰ ਕਿਨਾਰੇ ਕਬਜ਼ੇ ਹਟਾਉਣ ਦੇ ਆਦੇਸ਼ ਹਨ । ਮਾਧੋਪੁਰ ਤੋਂ ਮਲਿਕਪੁਰ ਤੱਕ ਦਾ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਅੰਦਰ ਆਉਂਦਾ ਹੈ । ਜਿੱਥੇ ਇਹ ਕਬਜ਼ੇ ਹਟਾਏ ਗਏ ਹਨ । ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਨਾਜਾਇਜ਼ ਕਬਜ਼ੇ ਵੀ ਜਲਦ ਹਟਾਏ ਜਾਣਗੇ । ਅੱਜ ਉਨ੍ਹਾਂ ਨੂੰ ਪੁਲਿਸ ਪ੍ਰੋਟੈਕਸ਼ਨ ਘੱਟ ਮਿਲੀ ਸੀ, ਬਾਕੀ ਜਗ੍ਹਾ ਤੋਂ ਕਬਜ਼ੇ ਹਟਾਉਣ ਲਈ ਜ਼ਿਆਦਾ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਸੀ, ਜਲਦ ਹੀ ਬਾਕੀ ਰਹਿੰਦੇ ਨਾਜਾਇਜ਼ ਕਬਜ਼ੇ ਵੀ ਹਟਾ ਦਿੱਤੇ ਜਾਣਗੇ ।