ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਕੇ ਇਨਸਾਨੀਅਤ ਨਾਲ ਕੀਤਾ ਜਾਵੇ ਇਨਸਾਫ਼-ਪ੍ਰੀਤਮ ਸਿੰਘ ਰਾਜੇਕੇ
ਧਿਆਨਪੁਰ, 18 ਅਗਸਤ (ਕੁਲਦੀਪ ਸਿੰਘ ਸੋਨੂੰ)-ਲੰਬੇ ਸਮੇਂ ਤੋਂ ਜੇਲਾਂ ’ਚ ਬੰਦ ਸਜ਼ਾ ਭੁਗਤ ਚੁੱਕੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਕੇ ਇਨਸਾਨੀਅਤ ਨਾਲ ਇਨਸਾਫ਼ ਕੀਤਾ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ।
ਧਿਆਨਪੁਰ, 18 ਅਗਸਤ (ਕੁਲਦੀਪ ਸਿੰਘ ਸੋਨੂੰ)-ਲੰਬੇ ਸਮੇਂ ਤੋਂ ਜੇਲਾਂ ’ਚ ਬੰਦ ਸਜ਼ਾ ਭੁਗਤ ਚੁੱਕੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਕੇ ਇਨਸਾਨੀਅਤ ਨਾਲ ਇਨਸਾਫ਼ ਕੀਤਾ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ’ਚ ਪੰਜਾਬ ਦੇ ਵਾਸੀਆਂ ਵਾਸਤੇ ਕਾਨੂੰਨ ਹੋਰ ਹੈ ਤੇ ਬਾਕੀ ਭਾਰਤ ਵਾਸੀਆਂ ਲਈ ਕਾਨੂੰਨ ਹੋਰ। ਉਨ੍ਹਾਂ ਕਿਹਾ ਕਿ ਜਬਰ ਜਨਾਹ ਦੇ ਦੋਸ਼ਾਂ ਤਹਿਤ ਜੇਲ ਵਿਚ ਕੈਦ ਰਾਮ ਰਹੀਮ ਨੂੰ ਤਾਂ ਛੇ ਮਹੀਨਿਆਂ ਜਾਂ ਸਾਲ ਬਾਅਦ ਪੈਰੋਲ ਮਿਲ ਜਾਂਦੀ ਹੈ, ਪਰ ਬਿਨ੍ਹ ਕਸੂਰ ਤੋਂ ਧੱਕੇ ਨਾਲ ਡੱਕੇ ਭਾਈ ਹਵਾਰਾ ਸਮੇਤ ਬਹੁਤ ਸਾਰੀਆਂ ਪੰਜਾਬ ਦੀਆਂ ਮਾਵਾਂ ਦੇ ਇਹੋ ਜਿਹੇ ਪੁੱਤ ਅਜੇ ਵੀ ਜੇਲਾਂ ਵਿਚ ਬੰਦ ਹਨ, ਜਿਨਾਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਹੈ, ਆਪਣੀਆਂ ਸਜਾਵਾਂ ਪੂਰੀਆਂ ਕੀਤੀਆਂ ਨੂੰ, ਪਰ ਉਨ੍ਹਾਂ ਨੂੰ ਅਜੇ ਸਰਕਾਰ ਨਹੀਂ ਛੱਡ ਰਹੀ। ਸ: ਪ੍ਰੀਤਮ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਦਾਲਤ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਹਵਾਰਾ ਨੂੰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲਮ ਲਾਉਣ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਧਰਵਾਸ ਮਿਲ ਸਕੇ। ਇਸ ਸਮੇਂ ਖਜਾਨ ਸਿੰਘ ਰਾਜੇਕੇ, ਮੁਖਤਾਰ ਸਿੰਘ ਰਾਜੇਕੇ, ਜਸਬੀਰ ਸਿੰਘ ਰਾਜੇਕੇ, ਕੁਲਦੀਪ ਸਿੰਘ ਰਾਜੇਕੇ, ਗੋਲਡੀ ਤੇਜਾ ਕਲਾਂ, ਰਛਪਾਲ ਸਿੰਘ ਚੱਕ ਮਹਿਮਾ, ਭਗਵੰਤ ਸਿੰਘ ਆਧੀਆਂ, ਸੁਖਵਿੰਦਰ ਸਿੰਘ, ਤਲਵਿੰਦਰ ਭਰਥ, ਅਮਰਜੀਤ ਸਿੰਘ ਲਾਡੀ ਕੋਟ ਸੰਤੋਖ ਰਾਏ, ਲਵਪ੍ਰੀਤ ਸਿੰਘ ਚੱਠਾ ਤੇ ਰਵਿੰਦਰ ਸਿੰਘ ਚੱਠਾ ਆਦਿ ਹਾਜ਼ਰ ਸਨ।