ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਦੋ ਸਾਲਾ ਸੰਪੂਰਨਤਾ ਦਿਵਸ ਸਮਾਗਮ
ਬਟਾਲਾ, 18 ਅਗਸਤ (ਸਤਿੰਦਰ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਲੋਂ ਸੁਸਾਇਟੀ ਦੇ ਦੋ ਸਾਲਾਂ ਸੰਪੂਰਨਤਾ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਹਫ਼ਤਾਵਾਰੀ ਚੌਪਹਿਰਾ ਸਮਾਗਮ ਮੌਕੇ ਗੁਰਮਤਿ ਸਮਾਗਮ ਕੀਤਾ ਗਿਆ। ਗੁਰਮਤਿ ਸਮਾਗਮ ਮੌਕੇ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ, ਸ੍ਰੀ ਚੌਪਈ ਸਾਹਿਬ, ਸ੍ਰੀ ਜਪੁਜੀ ਸਾਹਿਬ ਦੇ ਸੰਗਤੀ ਰੂਪ ’ਚ ਜਾਪ ਕੀਤੇ ਤੇ ਭਾਈ ਨਾਨਕ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੇ ਸੰਪੂਰਨਤਾ ਸਮਾਗਮ ਮੌਕੇ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਬਟਾਲਾ, 18 ਅਗਸਤ (ਸਤਿੰਦਰ ਸਿੰਘ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਲੋਂ ਸੁਸਾਇਟੀ ਦੇ ਦੋ ਸਾਲਾਂ ਸੰਪੂਰਨਤਾ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਹਫ਼ਤਾਵਾਰੀ ਚੌਪਹਿਰਾ ਸਮਾਗਮ ਮੌਕੇ ਗੁਰਮਤਿ ਸਮਾਗਮ ਕੀਤਾ ਗਿਆ। ਗੁਰਮਤਿ ਸਮਾਗਮ ਮੌਕੇ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ, ਸ੍ਰੀ ਚੌਪਈ ਸਾਹਿਬ, ਸ੍ਰੀ ਜਪੁਜੀ ਸਾਹਿਬ ਦੇ ਸੰਗਤੀ ਰੂਪ ’ਚ ਜਾਪ ਕੀਤੇ ਤੇ ਭਾਈ ਨਾਨਕ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੇ ਸੰਪੂਰਨਤਾ ਸਮਾਗਮ ਮੌਕੇ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮਹਾਨ ਗੁਰਮਤਿ ਸਮਾਗਮ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਗੁਰਨਾਮ ਸਿੰਘ ਜੱਸਲ ਨੇ ਸੁਸਾਇਟੀ ਦੇ ਦੋ ਸਾਲਾਂ ਸੰਪੂਰਨਤਾ ਦੀ ਪ੍ਰਬੰਧਕਾਂ ਤੇ ਹਾਜ਼ਰ ਸੰਗਤਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਥੇ: ਜੱਸਲ ਕਿਹਾ ਕਿ ਅਜੋਕੇ ਸਮੇਂ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸੰਗਤਾਂ ਨੂੰ ਜਾਗਰੂਕ ਕਰਕੇ ਗੁਰਮਤਿ ਰਾਹੀਂ ਬਾਣੀ ਤੇ ਬਾਣੇ ਨਾਲ ਜੋੜਨ ਦਾ ਕੀਤਾ ਜਾ ਰਿਹਾ ਵਧੀਆ ਤੇ ਸ਼ਾਲਾਘਾਯੋਗ ਉਪਰਾਲਾ ਹੈ। ਇਸ ਮੌਕੇ ਅਮਰਜੀਤ ਸਿੰਘ ਸੇਖਵਾਂ ਮੁੱਖ ਸੇਵਾਦਾਰ ਨੇ ਜਥੇ. ਗੁਰਨਾਮ ਸਿੰਘ ਜੱਸਲ ਦਾ ਧੰਨਵਾਦ ਕਰਦਿਆਂ ਗੁਰੂ ਘਰ ਦੀ ਬਖਸ਼ਿਸ਼ ਨਾਲ ਸੁਸਾਇਟੀ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਰ ਮਲਕੀਅਤ ਸਿੰਘ ਬਸਰਾਵਾ, ਦਰਸ਼ਨ ਸਿੰਘ ਪੂਰੀਆਂ, ਪ੍ਰੇਮ ਸਿੰਘ ਜੈਤੋਸਰਜਾ, ਬਲਦੇਵ ਸਿੰਘ ਸੱਲੋ, ਸਰੂਪ ਸਿੰਘ ਸੇਖਵਾਂ, ਕਰਮ ਸਿੰਘ ਸੇਖਵਾਂ, ਕੁਲਬੀਰ ਸਿੰਘ ਚਾਹਲ, ਡਾ. ਜਸਬੀਰ ਸਿੰਘ ਬਾਸਰਪੁਰ, ਮੱਖਣ ਸਿੰਘ ਅੰਮੋਨੰਗਲ, ਹਰਵਿੰਦਰ ਸਿੰਘ ਜਫਰਵਾਲ, ਗੁਲਬਾਗ ਸਿੰਘ ਬਾਸਰਪੁਰ, ਗੁਰਮੁਖ ਸਿੰਘ ਪ੍ਰਚਾਰਕ, ਪਰਮਜੀਤ ਸਿੰਘ ਸੁੱਖਾਚਿੜਾ, ਸਤਨਾਮ ਸਿੰਘ ਸੰਗਰਾਏ, ਲਵਪ੍ਰੀਤ ਸਿੰਘ ਅੰਮੋਨੰਗਲ, ਰਣਜੀਤ ਸਿੰਘ ਅੱਚਲ ਸਾਹਿਬ, ਤਰਲੋਕ ਸਿੰਘ ਪੁਰੀਆਂ, ਕਿਰਪਾਲ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਲਖਵਿੰਦਰ ਕੌਰ ਆਦਿ ਸੰਗਤਾਂ ਹਾਜ਼ਰ ਸਨ।