19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੱਚਲ ਸਾਹਿਬ, 18 ਅਗਸਤ (ਗੁਰਚਰਨ ਸਿੰਘ)-ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਪ੍ਰਿੰਸੀਪਲ ਬਲਜੀਤ ਕੌਰ ਘੁੰਮਣ ਦੀ ਅਗਵਾਈ ਹੇਠ ਸਕੂਲ ਸਟਾਫ਼ ਤੇ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਗਿੱਧਾ ਭੰਗੜਾ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬੋਲੀਆਂ ਪਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 19-08-2026
ਅੱਚਲ ਸਾਹਿਬ, 18 ਅਗਸਤ (ਗੁਰਚਰਨ ਸਿੰਘ)-ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਪ੍ਰਿੰਸੀਪਲ ਬਲਜੀਤ ਕੌਰ ਘੁੰਮਣ ਦੀ ਅਗਵਾਈ ਹੇਠ ਸਕੂਲ ਸਟਾਫ਼ ਤੇ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਗਿੱਧਾ ਭੰਗੜਾ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬੋਲੀਆਂ ਪਾਈਆਂ ਗਈਆਂ। ਮੁਟਿਆਰਾਂ ਵਲੋਂ ਕਿੱਕਲੀ ਪਾਈ ਤੇ ਪੀਂਘਾਂ ਝੂਟੀਆ। ਅੰਤ ਵਿਚ ਸਕੂਲ ਸਟਾਫ਼ ਤੇ ਬੱਚਿਆਂ ਨੇ ਖ਼ੀਰ-ਪੂੜਿਆਂ ਦਾ ਅਨੰਦ ਮਾਣਿਆਂ। ਪ੍ਰਿੰਸੀਪਲ ਬਲਜੀਤ ਕੌਰ ਨੇ ਤੀਆਂ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਗਗਨਦੀਪ ਸਿੰਘ ਘੁੰਮਣ, ਡਾ. ਰਾਜਨਬੀਰ ਸਿੰਘ ਘੁੰਮਣ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਐਸ. ਸੀ. ਵਿੰਗ ਦੀ ਮੀਟਿੰਗ ਅੱਜ ਅਗਲੀ ਖ਼ਬਰ ਵਿਜੇ ਸੋਨੀ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
Ad Position 24