ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਦੇ ਭਗਵਾਨ ਸ੍ਰੀ ਰਾਮ ਨੂੰ ਸਮਰਪਿਤ ਗੇਟ ਬਣਾਉਣ ਲਈ ਮੰਗ ਪੱਤਰ ਦਿੱਤਾ
ਧਾਰੀਵਾਲ, 18 ਅਗਸਤ (ਸਵਰਨ ਸਿੰਘ)-ਵਿਧਾਨ ਸਭਾ ਕਾਦੀਆਂ ਹਲਕੇ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਧਾਰੀਵਾਲ ਸ਼ਹਿਰ ਦੇ ਦੋਵਾਂ ਸਿਰਿਆਂ ’ਤੇ ਭਗਵਾਨ ਸ੍ਰੀ ਰਾਮ ਨੂੰ ਸਮਰਪਿਤ ਸ਼ਾਨਦਾਰ ਪ੍ਰਵੇਸ਼ ਦੁਆਰ ਬਣਾਉਣ ਦੀ ਮੰਗ ਕੀਤੀ ਗਈ। ਇਹ ਮੰਗ ਪੱਤਰ ਸੀਨੀਅਰ ਆਗੂ ਨਵਨੀਤ ਵਿੱਜ ਦੀ ਅਗਵਾਈ ਵਾਲੇ ਇਕ ਵਫ਼ਦ ਵਲੋਂ ਦਿੱਤਾ ਗਿਆ, ਜਿਸ ਵਿਚ ਸ੍ਰੀ ਸੰਕਟਮੋਚਨ ਸੇਵਾ ਸੁਸਾਇਟੀ (ਗੌਰਵ ਸ਼ਰਮਾ ਅਤੇ ਉਨ੍ਹਾਂ ਦੀ ਟੀਮ), ਸ੍ਰੀ ਰਘੂਨਾਥ ਮੰਦਰ ਟਰੱਸਟ (ਧਾਰੀਵਾਲ), ਹਿੰਦੂ ਵੈਲਫੇਅਰ ਸੁਸਾਇਟੀ (ਧਾਰੀਵਾਲ), ਪਰਸੂਰਾਮ ਮੰਦਰ (ਧਾਰੀਵਾਲ), ਯੁਵਾ ਸ਼ਕਤੀ ਸੇਵਾ ਸੁਸਾਇਟੀ (ਧਾਰੀਵਾਲ) ਦੇ ਨੁਮਾਇੰਦੇ ਅਤੇ ਸ੍ਰੀ ਅਸਵਨੀ ਦੁੱਗਲ (ਪ੍ਰਧਾਨ, ਧਾਰੀਵਾਲ ਨਗਰ ਕਮੇਟੀ) ਸ਼ਾਮਲ ਸਨ।
ਅਜੀਤ ਡੈਸਕ
19-08-2026