19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਸ. ਐਮ. ਡੀ. ਆਰ. ਐਸ. ਡੀ. ਕਾਲਜ ’ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਪਠਾਨਕੋਟ, 18 ਅਗਸਤ (ਸੰਧੂ)-ਐਸ. ਐਮ.

Ad Position 21
No active advertisement
ਅਜੀਤ ਡੈਸਕ 19-08-2026
ਪਠਾਨਕੋਟ, 18 ਅਗਸਤ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਖੁਸ਼ੀ ਦੇ ਮਾਹੌਲ ’ਚ ਮਨਾਇਆ ਗਿਆ । ਇਸ ਮੌਕੇ ਕਾਲਜ ਕੈਂਪਸ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਤੇ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ’ਚ ਸ਼ਿਰਕਤ ਕਰਕੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ । ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਜੀ.ਐਸ. ਰਾਠੌਰ ਤੇ ਡਾਇਰੈਕਟਰ ਜੇ.ਸੀ. ਕਟੋਚ ਨੇ ਸ਼ਮਾ ਰੌਸ਼ਨ ਕਰਕੇ ਕੀਤਾ । ਇਸ ਦੌਰਾਨ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ । ਪ੍ਰਿੰਸੀਪਲ ਜੀ.ਐਸ. ਰਾਠੌਰ ਨੇ ਸਮੂਹ ਨੂੰ ਤੀਆਂ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ । ਡਾਇਰੈਕਟਰ ਜੇ.ਸੀ. ਕਟੋਚ ਨੇ ਵੀ ਤੀਆਂ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲ ਕੇ ਰੱਖਣ ਦਾ ਸੰਦੇਸ਼ ਦਿੱਤਾ । ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੋਧਰੀ ਡਾ: ਰਾਜੇਸ਼ਵਰ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਵਿਦਿਆ ਰਥੀਆਂ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਸ ਮੌਕੇ ਮੁਸਕਾਨ ਨੂੰ ‘ਸਰਵੋਤਮ ਪੰਜਾਬੀ ਮੁਟਿਆਰ’, ਜਤਿਨ ਪਠਾਨੀਆ ਨੂੰ ‘ਸਰਵੋਤਮ ਪੰਜਾਬੀ ਗੱਭਰੂ’, ਜਦਕਿ ਰੋਹਾਨੀ ਕੌਰ ਤੇ ਮੋਹਿਤ ਨੂੰ ‘ਸਰਵੋਤਮ ਪੰਜਾਬੀ ਪਹਿਰਾਵੇ’ ਵਜੋਂ ਚੁਣਿਆ ਗਿਆ । ਇਸ ਮੌਕੇ ਡਾ: ਸੁਰਿੰਦਰ ਸਿੰਘ, ਪ੍ਰੋ: ਅਨੀਤਾ ਸ਼ਰਮਾ, ਪ੍ਰੋ: ਰਜਨੀ ਠਾਕੁਰ, ਡਾ: ਜਸਵੰਤ ਸਿੰਘ, ਡਾ: ਰਜਿੰਦਰ ਕੌਰ, ਡਾ: ਪਰਵੇਸ਼, ਡਾ: ਅਰਵਿੰਦਰ ਕੌਰ, ਪ੍ਰੋ: ਸ਼ੈਲੀ ਕੈਲਾ, ਪ੍ਰੋ: ਸ਼ੀਤਲ ਤ੍ਰੇਹਨ, ਡਾ: ਸੰਦੀਪ ਸ਼ਰਮਾ, ਡਾ: ਰੋਹਨ ਸਾਂਕਰੀਆ, ਪ੍ਰੋ: ਪਿੰਕੀ ਭਾਗਾ, ਪ੍ਰੋ: ਨਿਰਤ ਪਾਂਡੇ, ਪ੍ਰੋ: ਗਗਨ ਗੁਪਤਾ ਅਤੇ ਪ੍ਰੋ: ਰਜਨੀ ਸ਼ਰਮਾ ਸਮੇਤ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ ।
Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਵਿਖੇ ਮੰਦਰ ਦੇ ਪੁਜਾਰੀ ਦੀ ਬੇਰਹਿਮੀ ਨਾਲ ਮਾਰਕੁੱਟ ਕਰਕੇ ਪਿੰਡ ’ਚ ਘੁਮਾਇਆ, ਇਨਸਾਫ ਦੀ ਮੰਗ ਅਗਲੀ ਖ਼ਬਰ ਦੀਨਾਨਗਰ ᾿’ ਚ ਪਾਵਰਕਾਮ ਪ੍ਰਬੰਧ ਰੱਬ ਆਸਰੇ
Ad Position 24