ਕਰਮਚਾਰੀ ਦਲ ਉਪ ਮੰਡਲ ਬਟਾਲਾ ਦੀ ਮੀਟਿੰਗ
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਉਪ ਮੰਡਲ ਬਟਾਲਾ ਦੀ ਵਿਸ਼ੇਸ ਮੀਟਿੰਗ ਉਪ ਮੰਡਲ ਪ੍ਰਧਾਨ ਗੁਰਦਿਆਲ ਸਿੰਘ ਘਣੀਆਂ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਰਾਜਵਿੰਦਰ ਸਿੰਘ ਟਰਪੱਲਾ ਬਾਰਡਰ ਜ਼ੋਨ ਆਗੂ ਤੇ ਸੁਰਜੀਤ ਸਿੰਘ ਅਮਰਗੜ੍ਹ ਆਗੂ ਸਰਕਲ ਕਮੇਟੀ ਗੁਰਦਾਸਪੁਰ ਨੇ ਸ਼ਾਮੂਲੀਅਤ ਕੀਤੀ।
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਉਪ ਮੰਡਲ ਬਟਾਲਾ ਦੀ ਵਿਸ਼ੇਸ ਮੀਟਿੰਗ ਉਪ ਮੰਡਲ ਪ੍ਰਧਾਨ ਗੁਰਦਿਆਲ ਸਿੰਘ ਘਣੀਆਂ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਰਾਜਵਿੰਦਰ ਸਿੰਘ ਟਰਪੱਲਾ ਬਾਰਡਰ ਜ਼ੋਨ ਆਗੂ ਤੇ ਸੁਰਜੀਤ ਸਿੰਘ ਅਮਰਗੜ੍ਹ ਆਗੂ ਸਰਕਲ ਕਮੇਟੀ ਗੁਰਦਾਸਪੁਰ ਨੇ ਸ਼ਾਮੂਲੀਅਤ ਕੀਤੀ। ਹਾਜ਼ਰ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿਂ ਮਾਨਯੋਗ ਹਾਈਕੋਰਟ ਦਾ ਫੈਸਲਾ ਡੀ.ਏ. ਦੇਣ ਸੰਬੰਧੀ ਮੁਲਾਜ਼ਮਾਂ ਦੇ ਹੱਕ ’ਚ ਆਇਆ ਸੀ ਪਰ ਸਰਕਾਰ ਦਾ ਰੁੱਖ ਇਸ ਪ੍ਰਤੀ ਨਾਕਾਰਤਮਕ ਰਿਹਾ ਜਿਸਦੀ ਉਹ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਮੂਹ ਮੁਲਾਜ਼ਮ ਸਰਕਾਰ ਦੇ ਇਸ ਰਵੈਏ ਪ੍ਰਤੀ ਬੇਹੱਦ ਦੁਖੀ ਹਨ ਜਿਸਦਾ ਜਵਾਬ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੇਣਗੇ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ 27 ਅਗਸਤ ਨੂੰ ਕੀਤੀ ਜਾਣ ਵਾਲੀ ਹੜ੍ਹਤਾਲ ’ਚ ਸ਼ਾਮਲ ਹੋ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਜਸਬੀਰ ਸਿੰਘ ਪ੍ਰਧਾਨ ਅਲੀਵਾਲ, ਮਨਪ੍ਰੀਤ ਸਿੰਘ ਅਲੀਵਾਲ, ਰਜਵੰਤ ਸਿੰਘ , ਸਰਤਾਜ ਸਿੰਘ ਫਤਹਿਗੜ੍ਹ ਚੁੜੀਆਂ, ਨਵਜੋਤ ਸਿੰਘ ਫਤਹਿਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਪ੍ਰਧਾਨ ਉੱਤਰੀ ਉਪ ਮੰਡਲ ਬਟਾਲਾ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਪਵਨ ਕੁਮਾਰ, ਰਾਜਿੰਦਰ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।