20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਫਜ਼ਲਾਬਾਦ ਦੇ ਡੇਰੇ ’ਚ ਚੋਰਾਂ ਨੇ ਦਾਖ਼ਲ ਹੋ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

ਬਟਾਲਾ, 19 ਅਗਸਤ (ਰਾਕੇਸ਼ ਰੇਖੀ)-ਪਿੰਡ ਫਜ਼ਲਾਬਾਦ ਦੇ ਇਕ ਡੇਰੇ ’ਚ ਅੱਧੀ ਰਾਤ ਨੂੰ ਚੋਰਾਂ ਨੇ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ ਗਈ। ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.

Ad Position 21
No active advertisement
ਅਜੀਤ ਡੈਸਕ 20-08-2026
ਬਟਾਲਾ, 19 ਅਗਸਤ (ਰਾਕੇਸ਼ ਰੇਖੀ)-ਪਿੰਡ ਫਜ਼ਲਾਬਾਦ ਦੇ ਇਕ ਡੇਰੇ ’ਚ ਅੱਧੀ ਰਾਤ ਨੂੰ ਚੋਰਾਂ ਨੇ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ ਗਈ। ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਫਜ਼ਲਾਬਾਦ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦਾ ਆਪਣੀ ਜ਼ਮੀਨ ’ਚ ਡੇਰਾ ਹੈ। ਜਿਥੇ ਉਸ ਨੇ ਰਿਹਾਇਸ਼ ਕੀਤੀ ਹੋਈ ਹੈ। ਬੀਤੇ ਦਿਨ ਸਵੇਰੇ ਕਰੀਬ 5 ਵਜੇ ਉਹ ਜਦੋਂ ਉਠਿਆ ਤਾਂ ਦੇਖਿਆ ਕਿ ਕਮਰੇ ਦੀ ਸ਼ੀਸ਼ੇ ਵਾਲੀ ਬਾਰੀ ਖੁੱਲੀ ਹੋਈ ਸੀ ਤੇ ਕਮਰੇ ’ਚ ਪਈ ਲੋਹੇ ਦੀ ਅਲਮਾਰੀ ਤੇ ਪੇਟੀ ਖੁੱਲੀ ਪਈ ਹੋਈ ਸੀ। ਜਦੋਂ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਅਲਮਾਰੀ ’ਚ ਰੱਖੇ ਸੋਨੇ ਦੇ ਕਰੀਬ 3 ਤੋਲੇ ਦੇ ਗਹਿਣੇ ਜਿਨ੍ਹਾਂ ’ ’ਚ ਕੜਾ, ਚੈਨੀ, ਮੁੰਦਰੀ, ਵਾਲੀਆਂ ਜਿਨ੍ਹਾਂ ਦਾ ਮੁੱਲ ਕਰੀਬ 4 ਲੱਖ 50 ਹਜ਼ਾਰ ਰੁਪਏ ਦੇ ਕਰੀਬ ਹੈ ਤੇ 90 ਹਜ਼ਾਰ ਰੁਪਏ ਗਾਇਬ ਸਨ। ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚਾ ਜਸਬੀਰ ਸਿੰਘ ਦੇ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਤੜਕੇ ਕਰੀਬ 2: 52 ਵਜੇ 3 ਨਕਾਬਪੋਸ਼ ਚੋਰ ਉਸ ਦੇ ਘਰ ’ਚ ਦਾਖ਼ਲ ਹੁੰਦੇ ਦਿਖਾਈ ਦਿੱਤੇ ਤੇ 2 ਬਾਰੀ ਖੋਲ ਕੇ ਅੰਦਰ ਦਾਖ਼ਲ ਹੋਏ। ਕਰੀਬ 3:22 ਵਜੇ ਚੋਰ ਚੋਰੀ ਕਰਕੇ ਚਲੇ ਗਏ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਕੈਮਰਿਆਂ ’ਚ 5 ਚੋਰ ਜਾਂਦੇ ਹੋਏ ਦਿਖਾਈ ਦਿੱਤੇ ਹਨ। ਪੁਲਿਸ ਨੇ 5 ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਤੇਜ਼ ਮੀਂਹ ਕਾਰਨ ਡਿੱਗੀ ਟਾਹਲੀ ਨਾਲ ਕਾਰ ਹਾਦਸਾਗ੍ਰਸਤ ਗੁਰਦਾਸਪੁਰ-ਕਾਹਨੂੰਵਾਨ ਰੋਡ ’ਤੇ ਲੱਗਾ ਜਾਮ
Ad Position 24