21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਆਗੂਆਂ ’ਤੇ ਪਰਚੇ ਕਰਕੇ ਸਰਕਾਰ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ- ਪਵਾਰ

ਬਟਾਲਾ, 19 ਅਗਸਤ (ਹਰਦੇਵ ਸਿੰਘ ਸੰਧੂ)-ਲੰਬੇਂ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ ਮੋਰਚੇ ਵਲੋਂ ਗਵਰਨਰ ਹਾਊਸ ਤੱਕ ਸ਼ਾਂਤਮਈ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਸੀ, ਪਰ ਸਰਕਾਰ ਵਲੋਂ ਆਪਣੀ ਵਾਅਦਾ ਖਿਲਾਫ਼ੀ ਕਰਦੇ ਹੋਏ ਲੋਕਾਂ ਦੇ ਵਿਰੋਧ ਕਰਨ ਦੇ ਲੋਕਤੰਤਰੀ ਹੱਕ ਨੂੰ ਕੁਚਲਦੇ ਹੋਏ ਬਿਨਾਂ ਕਿਸੇ ਚਿਤਾਵਨੀ, ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਤੇ ਸੰਗਤਾਂ ਉੱਪਰ ਡਰੋਨ ਨਾਲ ਧੂੰਆਂ ਕਰਨ ਵਾਲੇ ਬੰਬਾਂ ਨਾਲ ਹਮਲਾ ਕੀਤਾ, ਜਿਸ ਵਿਚ ਕਈ ਸਿੰਘ ਜ਼ਖ਼ਮੀ ਹੋ ਗਏ, ਸਰਕਾਰ ਦੀ ਇਸ ਘਿਨੋਣੀ ਕਾਰਵਾਈ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਗੁਰਬਚਨ ਸਿੰਘ ਪਵਾਰ ਨੇ ਸਾਥੀਆਂ ਸਮੇਤ ਪ੍ਰਗਟ ਕੀਤੇ।

Ad Position 21
No active advertisement
ਅਜੀਤ ਡੈਸਕ 20-08-2026
ਬਟਾਲਾ, 19 ਅਗਸਤ (ਹਰਦੇਵ ਸਿੰਘ ਸੰਧੂ)-ਲੰਬੇਂ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ ਮੋਰਚੇ ਵਲੋਂ ਗਵਰਨਰ ਹਾਊਸ ਤੱਕ ਸ਼ਾਂਤਮਈ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਸੀ, ਪਰ ਸਰਕਾਰ ਵਲੋਂ ਆਪਣੀ ਵਾਅਦਾ ਖਿਲਾਫ਼ੀ ਕਰਦੇ ਹੋਏ ਲੋਕਾਂ ਦੇ ਵਿਰੋਧ ਕਰਨ ਦੇ ਲੋਕਤੰਤਰੀ ਹੱਕ ਨੂੰ ਕੁਚਲਦੇ ਹੋਏ ਬਿਨਾਂ ਕਿਸੇ ਚਿਤਾਵਨੀ, ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਤੇ ਸੰਗਤਾਂ ਉੱਪਰ ਡਰੋਨ ਨਾਲ ਧੂੰਆਂ ਕਰਨ ਵਾਲੇ ਬੰਬਾਂ ਨਾਲ ਹਮਲਾ ਕੀਤਾ, ਜਿਸ ਵਿਚ ਕਈ ਸਿੰਘ ਜ਼ਖ਼ਮੀ ਹੋ ਗਏ, ਸਰਕਾਰ ਦੀ ਇਸ ਘਿਨੋਣੀ ਕਾਰਵਾਈ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਗੁਰਬਚਨ ਸਿੰਘ ਪਵਾਰ ਨੇ ਸਾਥੀਆਂ ਸਮੇਤ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅਮਨ ਪਸੰਦ ਤਰੀਕੇ ਨਾਲ ਵਿਰੋਧ ਕਰਦੇ ਹੋਏ ਸਿੱਖਾਂ ਉੱਪਰ ਹੀ ਹਮਲਾ ਕੀਤਾ ਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਬਾਪੂ ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੰਥਕ ਆਗੂਆਂ ਉੱਪਰ ਪਰਚੇ ਦਰਜ ਕਰ ਕੇ ਸਿੱਖਾਂ ਨੂੰ ਇਸ ਦੇਸ਼ ਵਿਚ ਗੁਲਾਮੀ ਦਾ ਅਹਿਸਾਸ ਕਰਾਇਆ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ 15 ਅਗਸਤ ਸਿੱਖਾਂ ਵਾਸਤੇ ਕੋਈ ਆਜ਼ਾਦੀ ਦਾ ਦਿਹਾੜਾ ਨਹੀਂ ਹੈ, ਸਿੱਖ ਅੱਜ ਵੀ ਇਸ ਦੇਸ਼ ਵਿਚ ਗੁਲਾਮ ਹਨ। ਇਸ ਮੌਕੇ ਭਗਵਾਨ ਸਿੰਘ ਸੰਧੂ, ਗਿਆਨੀ ਲਾਲ ਸਿੰਘ, ਕੁਲਵੰਤ ਸਿੰਘ ਮਝੈਲ, ਜਸਕਰਨ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਣਨ ’ਤੇ ਹਰੂਵਾਲ ਦਾ ਵਿਧਾਇਕ ਰੰਧਾਵਾ ਤੇ ਕਲਾਨੌਰ ਦੇ ਸਰਪੰਚਾਂ ਵਲੋਂ ਸਵਾਗਤ ਅਗਲੀ ਖ਼ਬਰ ਵਿਆਹ ਪੁਰਬ ਨੂੰ ਮਨਾਉਣ ਲਈ ਸੰਗਤਾਂ ’ਚ ਵੱਡਾ ਉਤਸ਼ਾਹ- ਹਰਬੀਰ ਸਿੰਘ ਰਾਏਮਲ ਰੰਧਾਵਾ
Ad Position 24