21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਪਾਣੀ ਦਾ ਪੱਧਰ ਵਧਿਆ * ਕਿਸ਼ਤੀ ਚੱਲਣੀ ਹੋਈ ਬੰਦ-ਇਲਾਕੇ ਦੇ 7 ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਟੁੱਟਾ

ਬਹਿਰਾਮਪੁਰ, 19 ਅਗਸਤ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਏ ਭਾਰੀ ਮੀਂਹ ਤੇ ਉਝ ਦਰਿਆ ਵਿਚ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਕੇ ਕੰਢਿਆਂ ਤੱਕ ਪਹੁੰਚ ਗਿਆ। ਅਜਿਹੇ ਹਾਲਾਤ ਬਣਨ ਨਾਲ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਬਹਿਰਾਮਪੁਰ, 19 ਅਗਸਤ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਪਏ ਭਾਰੀ ਮੀਂਹ ਤੇ ਉਝ ਦਰਿਆ ਵਿਚ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਕੇ ਕੰਢਿਆਂ ਤੱਕ ਪਹੁੰਚ ਗਿਆ। ਅਜਿਹੇ ਹਾਲਾਤ ਬਣਨ ਨਾਲ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਗਿਆ। ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਰਾਵੀ ਪਾਰਲੇ ਇਲਾਕੇ ਦੇ ਕਿਸਾਨਾਂ ਤੇ ਬਾਰਡਰ ਸਕਿਉਰਿਟੀ ਫੋਰਸ ਦੇ ਜਵਾਨਾਂ ਦੇ ਲੰਘਣ ਲਈ ਲੋਕ ਨਿਰਮਾਣ ਵਿਭਾਗ ਵਲੋਂ ਪਲਟੂਨ ਪੁੱਲ ਬਣਾਇਆ ਜਾਂਦਾ ਹੈ ਜੋ ਬਰਸਾਤਾਂ ਦੇ ਦਿਨਾਂ ’ਚ ਚੁੱਕ ਲਿਆ ਜਾਂਦਾ ਹੈ ਤੇ ਇਸ ਸਥਿਤੀ ’ਚ ਦਰਿਆ ਤੋਂ ਪਾਰ ਲੰਘਣ ਲਈ ਬੇੜੀ ਹੀ ਇਕ ਸਹਾਰਾ ਰਹਿ ਜਾਂਦੀ ਹੈ। ਪਰ ਦਰਿਆ ’ਚ ਜਿਆਦਾ ਪਾਣੀ ਆਉਣ ਕਰਕੇ ਤੇ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਬੇੜੀ ਨੂੰ ਵੀ ਬੰਦ ਕਰਨਾ ਪੈ ਜਾਂਦਾ ਹੈ। ਇਨ੍ਹਾਂ ਹਾਲਾਤਾਂ ’ਚ ਪਾਰ ਲੰਘਣ ਲਈ ਪਾਣੀ ਦਾ ਪੱਧਰ ਘਟਣ ਦੀ ਉਡੀਕ ਕਰਨੀ ਪੈਂਦੀ ਹੈ। ਇਲਾਕੇ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 80 ਸਾਲ ਲੰਘ ਗਏ ਹਨ। ਪਰ ਕਿਸੇ ਵੀ ਸਰਕਾਰ ਵਲੋਂ ਇਸ ਇਲਾਕੇ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਇਲਾਕੇ ਦੇ ਲੋਕ ਹੌਲੀ ਹੌਲੀ ਕਰਕੇ ਉਜੜ ਗਏ ਹਨ ਤੇ ਇਹ ਇਲਾਕਾ ਪਛੜ ਕੇ ਰਹਿ ਗਿਆ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਮਨਜੂਰ ਹੋਏ ਪੱਕੇ ਪੁਲ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਇਸ ਇਲਾਕੇ ਨੂੰ ਪੱਕੇ ਤੌਰ ’ਤੇ ਪੰਜਾਬ ਨਾਲ ਜੋੜਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਿੱਖੀ ਸੇਵਾ ਮਿਸ਼ਨ ਯੂ.ਕੇ. ਵਲੋਂ ਲਗਾਇਆ ਅੱਖਾਂ ਦਾ ਮੁਫ਼ਤ ਕੈਂਪ ਅਗਲੀ ਖ਼ਬਰ ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਵਿਖੇ ਵੱਖ- ਵੱਖ ਟਰੇਡਾਂ ’ਚ ਦਾਖ਼ਲੇ ਲਈ ਆਖਰੀ ਮਿਤੀ 21 ਅਗਸਤ ਤੱਕ
Ad Position 24