ਗੁਰਦਾਸਪੁਰ ਵਿਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਗੁਰਦਾਸਪੁਰ, 19 ਅਗਸਤ (ਪੰਕਜ ਸ਼ਰਮਾ)-ਤੀਆਂ ਦੇ ਪਵਿੱਤਰ ’ਤੇ ਰਵਾਇਤੀ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦਾਸਪੁਰ ਵਿਖੇ ਉਤਸ਼ਾਹ ਤੇ ਖੁਸ਼ੀ ਨਾਲ ਕਰਵਾਇਆ ਗਿਆ । ਸਮਾਗਮ ਦੀ ਮੇਜ਼ਬਾਨੀ ਸਲੋਨੀ ਅੰਬਾ ਤੇ ਕੇ.
ਗੁਰਦਾਸਪੁਰ, 19 ਅਗਸਤ (ਪੰਕਜ ਸ਼ਰਮਾ)-ਤੀਆਂ ਦੇ ਪਵਿੱਤਰ ’ਤੇ ਰਵਾਇਤੀ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦਾਸਪੁਰ ਵਿਖੇ ਉਤਸ਼ਾਹ ਤੇ ਖੁਸ਼ੀ ਨਾਲ ਕਰਵਾਇਆ ਗਿਆ । ਸਮਾਗਮ ਦੀ ਮੇਜ਼ਬਾਨੀ ਸਲੋਨੀ ਅੰਬਾ ਤੇ ਕੇ.ਐਸ.ਸੀ. ਬਿਊਟੀ ਹਬ ਗੁਰਦਾਸਪੁਰ ਵਲੋਂ ਕੀਤੀ ਗਈ । ਸਮਾਗਮ ’ਚ ਲਗਭਗ 75 ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਝਲਕੀਆਂ ਦਾ ਆਨੰਦ ਮਾਣਿਆ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੋਨੀਆ (ਸਾਇਰਾ ਸੈਲੂਨ) ਲੁਧਿਆਣਾ ਤੋਂ ਪਹੁੰਚੇ । ਸਮਾਗਮ ਦੌਰਾਨ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ, ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਤੋਂ ਇਲਾਵਾ ਸੁਆਦਿਸ਼ਟ ਖਾਣ-ਪੀਣ, ਡੀ.ਜੇ., ਢੋਲ ਦੀ ਧੁਨ ਤੇ ਹੋਰ ਮਨੋਰੰਜਕ ਪ੍ਰੋਗਰਾਮਾਂ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ । ਤੀਆਂ ਦੇ ਰੰਗ ’ਚ ਰੰਗੀਆਂ ਔਰਤਾਂ ਨੇ ਰਵਾਇਤੀ ਗੀਤਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਖੂਬਸੂਰਤੀ ਨੂੰ ਪੇਸ਼ ਕੀਤਾ । ਖੇਡਾਂ ਦੌਰਾਨ ਜੇਤੂਆਂ ਨੂੰ ਤੋਹਫ਼ੇ ਵੀ ਦਿੱਤੇ ਗਏ । ਸਮਾਗਮ ਵਿਚ ਸ਼ਾਮਿਲ ਮੈਂਬਰਾਂ ਨੇ ਡੀ.ਜੇ. ਤੇ ਢੋਲ ਦੀ ਧੁਨ ’ਤੇ ਖੂਬ ਆਨੰਦ ਮਾਣਿਆ । ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਸਮਾਗਮ ਦੌਰਾਨ ਸਾਰਿਆਂ ਨੇ ਮਿਲ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।