ਕਾਂਗਰਸ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਨਗਰ ਕੌਂਸਲ ਦੀਨਾਨਗਰ ’ਚ ਭਰਤੀ ਕੀਤੇ 56 ਸਫਾਈ ਕਰਮਚਾਰੀਆਂ ਦਾ ਮੁੱਦਾ
*‘ ਆਪ’ ਤੇ ਭਾਜਪਾ ਕੌਂਸਲਰਾਂ ਨੇ ਕਿਹਾ * ਕੁਝ ਲੋਕ ਕਾਗਜ਼ਾਂ ’ਚ ਸਫ਼ਾਈ ਸੇਵਕ, ਪਰ ਅਸਲ ਵਿਚ ਵਿਧਾਇਕਾ ਦੇ ਕਰਿੰਦੇ
ਦੀਨਾਨਗਰ, 20 ਅਗਸਤ (ਸ਼ਾਮ ਸਿੰਘ ਘੁੰਮਣ)-ਨਗਰ ਕੌਂਸਲ ਦੀਨਾਨਗਰ ਵਿਖੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਭਰਤੀ ਕੀਤੇ ਗਏ 56 ਸਫ਼ਾਈ ਕਰਮਚਾਰੀਆਂ ਦਾ ਮੁੱਦਾ ਹੁਣ ਹੌਲੀ ਹੌਲੀ ਇਕ ਵੱਡਾ ਸਿਆਸੀ ਤੂਫ਼ਾਨ ਬਨਣ ਲੱਗਾ ਹੈ। ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਇਹ ਵਿਵਾਦ ਆਉਣ ਵਾਲੇ ਦਿਨਾਂ ’ਚ ਸਥਾਨਕ ਕਾਂਗਰਸ ਲੀਡਰਸ਼ਿਪ ਦੇ ਗਲੇ ਦੀ ਹੱਡੀ ਬਣ ਸਕਦਾ ਹੈ।
ਦੀਨਾਨਗਰ, 20 ਅਗਸਤ (ਸ਼ਾਮ ਸਿੰਘ ਘੁੰਮਣ)-ਨਗਰ ਕੌਂਸਲ ਦੀਨਾਨਗਰ ਵਿਖੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਭਰਤੀ ਕੀਤੇ ਗਏ 56 ਸਫ਼ਾਈ ਕਰਮਚਾਰੀਆਂ ਦਾ ਮੁੱਦਾ ਹੁਣ ਹੌਲੀ ਹੌਲੀ ਇਕ ਵੱਡਾ ਸਿਆਸੀ ਤੂਫ਼ਾਨ ਬਨਣ ਲੱਗਾ ਹੈ। ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਇਹ ਵਿਵਾਦ ਆਉਣ ਵਾਲੇ ਦਿਨਾਂ ’ਚ ਸਥਾਨਕ ਕਾਂਗਰਸ ਲੀਡਰਸ਼ਿਪ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਅਸਲ ’ਚ ਇਹ ਮਾਮਲਾ ਪਿਛਲੀ ਕਾਂਗਰਸ ਸਰਕਾਰ ਵੇਲੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਇਕ ਵੱਡੀ ਕਥਿਤ ਮਿਲੀਭੁਗਤ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੇ ਹੁਣ ਸਿਆਸੀ ਰੂਪ ਧਾਰਨ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਨਗਰ ਕੌਂਸਲ ਦੀਨਾਨਗਰ ਵਲੋਂ 56 ਸਫ਼ਾਈ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਸੀ। ਜਿਸ ਵਿਚੋਂ ਜਾਣਕਾਰੀ ਅਨੁਸਾਰ 33 ਤਾਂ ਪਹਿਲਾਂ ਤੋਂ ਹੀ ਨਗਰ ਕੌਂਸਲ ਦੀਨਾਨਗਰ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ’ਤੇ ਭਰਤੀ ਕੀਤਾ ਗਿਆ। ਪਰ ਬਾਕੀ ਦੇ 23 ਭਰਤੀ ਕੀਤੇ ਕਰਮਚਾਰੀਆਂ ਬਾਰੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਨੇ ਦੋਸ਼ ਲਗਾਏ ਹਨ ਕਿ ਇਨਾਂ 23 ਲੋਕਾਂ ਦੀ ਭਰਤੀ ਪ੍ਰਕਿਰਿਆ ਵਿਚ ਮੈਰਿਟ, ਪਾਰਦਰਸ਼ਤਾ ਤੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਸਨ। ਸਥਾਨਕ ਕਾਂਗਰਸੀ ਆਗੂਆਂ ਨੇ ਆਪਸੀ ਮਿਲੀਭੁਗਤ ਕਰਕੇ ਆਪਣੇ ਨਜ਼ਦੀਕੀਆਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਸਫ਼ਾਈ ਸੇਵਕਾਂ ਵਜੋਂ ਭਰਤੀ ਕਰਵਾ ਦਿੱਤਾ। ਸੂਤਰਾਂ ਮੁਤਾਬਕ ਭਰਤੀ ਕੀਤੇ ਗਏ ਇਨ੍ਹਾਂ ਲੋਕਾਂ ਵਿਚੋਂ ਬਹੁਤੇ ਅਜਿਹੇ ਹਨ ਜੋ ਸਫ਼ਾਈ ਕਰਮਚਾਰੀ ਦੀਆਂ ਸ਼ਰਤਾਂ ਅਤੇ ਜ਼ਮੀਨੀ ਯੋਗਤਾਵਾਂ ’ਤੇ ਪੂਰੇ ਹੀ ਨਹੀਂ ਉਤਰਦੇ ਸਨ ਅਤੇ ਸਾਫ ਸਫਾਈ ਦੇ ਕੰਮ ਨਾਲ ਇਨਾਂ ਦਾ ਦੂਰ ਦਾ ਵਾਸਤਾ ਵੀ ਨਹੀਂ ਸੀ। ਪਰ ਸਿਆਸੀ ਸਰਪ੍ਰਸਤੀ ਕਾਰਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇ ਥਾਲ ਪਰੋਸ ਦਿੱਤੇ ਗਏ। ਹੁਣ ਇਸ ਪੂਰੇ ਮਾਮਲੇ ਦਾ ਸਭ ਤੋਂ ਹੈਰਾਨੀਜਨਕ ਅਤੇ ਗੰਭੀਰ ਇਕ ਹੋਰ ਪਹਿਲੂ ਉਘੜ ਕੇ ਸਾਹਮਣੇ ਹੈ ਕਿ ਇਹ 56 ਭਰਤੀ ਕੀਤੇ ਕਰਮਚਾਰੀਆਂ ਵਿਚੋਂ ਕਈ ਲੋਕ ਅਜਿਹੇ ਹਨ ਜੋ ਨਗਰ ਕੌਂਸਲ ਦੀਨਾਨਗਰ ਵਿਚ ਸਫ਼ਾਈ ਦਾ ਕੋਈ ਵੀ ਕੰਮ ਨਹੀਂ ਕਰ ਰਹੇ ਹਨ। ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ। ਪਰ ਇਹ ਕਥਿਤ ਮੁਲਾਜ਼ਮ ਕਦੇ ਜ਼ਮੀਨ ’ਤੇ ਕੰਮ ਕਰਦੇ ਨਜ਼ਰ ਨਹੀਂ ਆਏ। ਸਥਾਨਿਕ ਲੋਕਾਂ ਅਤੇ ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਇਹ ਲੋਕ ਕਾਂਗਰਸ ਦੀ ਪੂਰੀ ਸਰਪ੍ਰਸਤੀ ਹੇਠ ਹਨ ਅਤੇ ਨਗਰ ਕੌਂਸਲ ਵਿਚ ਹਾਜ਼ਰੀ ਲਗਵਾ ਕੇ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਇਹ ਕਰਮਚਾਰੀ ਸ਼ਹਿਰ ਦੀ ਸਫ਼ਾਈ ਕਰਨ ਦੀ ਬਜਾਏ ਕਾਂਗਰਸੀ ਵਿਧਾਇਕਾ ਅਤੇ ਆਗੂਆਂ ਦੇ ਨਿੱਜੀ ਹਿੱਤਾਂ ਲਈ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਕਾਂਗਰਸੀ ਆਗੂਆਂ ਦੇ ਘਰਾਂ, ਦਫ਼ਤਰਾਂ ਅਤੇ ਸਿਆਸੀ ਪ੍ਰੋਗਰਾਮਾਂ ਵਿਚ ਸਰਗਰਮ ਦੇਖਿਆ ਜਾ ਸਕਦਾ ਹੈ, ਜਿਸ ਕਾਰਨ ਆਮ ਜਨਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਪੂਰੇ ਘਟਨਾਕ੍ਰਮ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਦੀਨਾਨਗਰ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਜੋ ਸ਼ਹਿਰ ਦੇ ਵਿਕਾਸ ਅਤੇ ਸਫ਼ਾਈ ’ਤੇ ਖ਼ਰਚ ਹੋਣਾ ਚਾਹੀਦਾ ਸੀ, ਉਹ ਕਾਂਗਰਸ ਦੇ ਚਹੇਤਿਆਂ ਨੂੰ ਐਸ਼ੋ ਆਰਾਮ ਕਰਵਾਉਣ ਲਈ ਵਰਤਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਥਾਨਿਕ ਆਗੂਆਂ ਨੇ ਮੰਗ ਕੀਤੀ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈ ਇਸ 56 ਸਫ਼ਾਈ ਕਰਮਚਾਰੀਆਂ ਦੀ ਭਰਤੀ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਇਸ ਦੇ ਸਾਰੇ ਰਿਕਾਰਡ ਖੰਗਾਲੇ ਜਾਣ। ਦੋਸ਼ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸੱਤਾ ਵਿਚ ਰਹਿੰਦਿਆਂ ਸਰਕਾਰੀ ਸੰਸਥਾਵਾਂ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਿਆ। ਹੁਣ ਜਦੋਂ ਇਹ ਮਾਮਲਾ ਜਨਤਕ ਹੋ ਰਿਹਾ ਹੈ ਤਾਂ ਸਥਾਨਿਕ ਕਾਂਗਰਸ ਲੀਡਰਸ਼ਿਪ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਬੈਕਫੁੱਟ ’ਤੇ ਨਜ਼ਰ ਆ ਰਹੀ ਹੈ। ਦੀਨਾਨਗਰ ਨਗਰ ਕੌਂਸਲ ਦਾ ਇਹ ਕਥਿਤ ਭਰਤੀ ਘੁਟਾਲਾ ਹੁਣ ਕਾਂਗਰਸ ਲਈ ਅਜਿਹੀ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਖਹਿੜਾ ਛੁਡਾਉਣਾ ਕਾਂਗਰਸ ਪਾਰਟੀ ਲਈ ਮੁਸ਼ਕਿਲ ਹੋਵੇਗਾ। ਸਿਆਸੀ ਮਾਹਿਰਾਂ ਅਨੁਸਾਰ ਜੇਕਰ ਇਸ ਮਾਮਲੇ ਦੀ ਨਿਰਪੱਖ ਪ੍ਰਸ਼ਾਸਨਿਕ ਜਾਂਚ ਹੁੰਦੀ ਹੈ ਤਾਂ ਕਈ ਚਿਹਰੇ ਬੇਨਕਾਬ ਹੋ ਸਕਦੇ ਹਨ। ਖੈਰ