76 ਵੀਆਂ ਜ਼ੋਨਲ ਖੇਡਾਂ
ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ 80 ਤਮਗਿਆਂ ਦੀ ਝੜੀ
ਬਟਾਲਾ, 20 ਅਗਸਤ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ 76ਵੀਆਂ ਜ਼ੋਨਲ ਖੇਡਾਂ ਵਿਚ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਖਿਡਾਰੀਆਂ ਨੇ ਕੁੱਲ 80 ਪੁਜ਼ੀਸ਼ਨਾਂ ’ਤੇ ਕਬਜ਼ਾ ਜਮਾ ਕੇ ਇਹ ਸਾਬਤ ਕਰ ਦਿੱਤਾ ਕਿ ਲਗਨ ਤੇ ਸਖ਼ਤ ਮਿਹਨਤ ਸਾਹਮਣੇ ਕੋਈ ਵੀ ਚੁਣੌਤੀ ਟਿਕ ਨਹੀਂ ਸਕਦੀ। ਸੰਸਥਾ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਵਾਲੀਬਾਲ ਦੇ ਮੈਦਾਨ ਵਿਚ ਕਪਤਾਨ ਸ਼ੁਭਪ੍ਰੀਤ ਸਿੰਘ ਦੀ ਅਗਵਾਈ ਵਾਲੀ ਅੰਡਰ-17 ਲੜਕਿਆਂ ਦੀ ਟੀਮ (ਇਕਮਜੋਤ ਸਿੰਘ, ਮਿਹਰਾਨਦੀਪ ਸਿੰਘ, ਕਰਨਬੀਰ ਸਿੰਘ, ਗੁਰਵੰਸ਼ਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਕੁੰਵਰਪ੍ਰਤਾਪ ਸਿੰਘ) ਸੋਨ ਤਗਮਾ ਜਿੱਤਣ ਵਿਚ ਸਫਲ ਰਹੀ, ਜਦਕਿ ਕਪਤਾਨ ਸਹਿਜਪ੍ਰੀਤਸਿੰਘ ਦੀ ਅੰਡਰ-19 ਟੀਮ (ਗੁਰਵਿੰਦਰ ਸਿੰਘ, ਸ਼ਿਵਤਾਜ ਸਿੰਘ, ਸਹਿਜਦੀਪ ਸਿੰਘ, ਅਭਿਜੀਤ ਸਿੰਘ, ਜਸਵੀਰ ਸਿੰਘ, ਮਹਰੂਪ ਸਿੰਘ, ਨਵਤੇਜਪ੍ਰੀਤ ਸਿੰਘ, ਜਗਨੂਰਵੀਰ ਸਿੰਘ, ਅਨਮੋਲਦੀਪ ਸਿੰਘ) ਨੇ ਤੀਜਾ ਸਥਾਨ ਹਾਸਲ ਕੀਤਾ।
ਰ
ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਤਗਮੇ ਜੇਤੂ ਵਿਦਿਆਰਥੀ, ਪ੍ਰਬੰਧਕਾਂ ਨਾਲ। ਅਜੀਤ ਤਸਵੀਰ
21-08-2026
ਬਟਾਲਾ, 20 ਅਗਸਤ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ 76ਵੀਆਂ ਜ਼ੋਨਲ ਖੇਡਾਂ ਵਿਚ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਖਿਡਾਰੀਆਂ ਨੇ ਕੁੱਲ 80 ਪੁਜ਼ੀਸ਼ਨਾਂ ’ਤੇ ਕਬਜ਼ਾ ਜਮਾ ਕੇ ਇਹ ਸਾਬਤ ਕਰ ਦਿੱਤਾ ਕਿ ਲਗਨ ਤੇ ਸਖ਼ਤ ਮਿਹਨਤ ਸਾਹਮਣੇ ਕੋਈ ਵੀ ਚੁਣੌਤੀ ਟਿਕ ਨਹੀਂ ਸਕਦੀ। ਸੰਸਥਾ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਵਾਲੀਬਾਲ ਦੇ ਮੈਦਾਨ ਵਿਚ ਕਪਤਾਨ ਸ਼ੁਭਪ੍ਰੀਤ ਸਿੰਘ ਦੀ ਅਗਵਾਈ ਵਾਲੀ ਅੰਡਰ-17 ਲੜਕਿਆਂ ਦੀ ਟੀਮ (ਇਕਮਜੋਤ ਸਿੰਘ, ਮਿਹਰਾਨਦੀਪ ਸਿੰਘ, ਕਰਨਬੀਰ ਸਿੰਘ, ਗੁਰਵੰਸ਼ਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਕੁੰਵਰਪ੍ਰਤਾਪ ਸਿੰਘ) ਸੋਨ ਤਗਮਾ ਜਿੱਤਣ ਵਿਚ ਸਫਲ ਰਹੀ, ਜਦਕਿ ਕਪਤਾਨ ਸਹਿਜਪ੍ਰੀਤਸਿੰਘ ਦੀ ਅੰਡਰ-19 ਟੀਮ (ਗੁਰਵਿੰਦਰ ਸਿੰਘ, ਸ਼ਿਵਤਾਜ ਸਿੰਘ, ਸਹਿਜਦੀਪ ਸਿੰਘ, ਅਭਿਜੀਤ ਸਿੰਘ, ਜਸਵੀਰ ਸਿੰਘ, ਮਹਰੂਪ ਸਿੰਘ, ਨਵਤੇਜਪ੍ਰੀਤ ਸਿੰਘ, ਜਗਨੂਰਵੀਰ ਸਿੰਘ, ਅਨਮੋਲਦੀਪ ਸਿੰਘ) ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਵਿਚ ਕਪਤਾਨ ਵੈਸ਼ਾਲੀ ਸ਼ਰਮਾ ਦੀ ਅਗਵਾਈ ਵਾਲੀ ਅੰਡਰ-19 ਲੜਕੀਆਂ ਦੀ ਟੀਮ (ਰਸ਼ਲੀਨ ਕੌਰ, ਹਰਲੀਨ ਕੌਰ, ਸੋਭਨੀਤ ਕੌਰ, ਜਸਨੀਤ ਕੌਰ, ਮਨਰੀਤ ਕੌਰ, ਏਕਮਪ੍ਰੀਤ ਕੌਰ, ਨਵਰੋਜ਼ਪ੍ਰੀਤ ਕੌਰ, ਜਸਮੀਤ ਕੌਰ, ਗੁਰਲੀਨ ਕੌਰ, ਗੁਰਅਸ਼ੀਸ਼ ਕੌਰ) ਨੇ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਫੁਰਤੀ ਦਾ ਲੋਹਾ ਮਨਵਾਇਆ। ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਵਿਚ ਵੀ ਸਕੂਲ ਦੇ ਬੱਚਿਆਂ ਦਾ ਜਲਵਾ ਵੇਖਣ ਨੂੰ ਮਿਲਿਆ। ਅੰਡਰ-14 ਲੜਕੀਆਂ ਵਿਚ ਦਿਲਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਸਿਮਰਤ ਕੌਰ ਤੇ ਅਨੁਰੀਤ ਕੌਰ ਨੇ ਪਹਿਲਾ ਤੇ ਅੰਡਰ-17 ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੰਗ ਸਿੰਘ ਨੇ ਅੰਡਰ-14 ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ। ਕਰਾਟੇ ਦੇ ਦੰਗਲ ਵਿਚ ਸਕੂਲ ਦੀਆਂ ਧੀਆਂ ਸਭ ਤੋਂ ਵੱਧ ਚਮਕੀਆਂ। ਅੰਡਰ-14 ਵਰਗ ਦੀ-34 ਕਿਲੋਗ੍ਰਾਮ ਸ਼੍ਰੇਣੀ ਵਿਚ ਸਵਰੀਤ ਕੌਰ ਤੇ 38 ਕਿਲੋਗ੍ਰਾਮ ਵਿਚ ਅਨੁਰੀਤ ਕੌਰ ਨੇ ਪਹਿਲਾ, 32 ਕਿਲੋਗ੍ਰਾਮ ਵਿਚ ਸਿਮਰਤ ਕੌਰ ਤੇ 42 ਕਿਲੋਗ੍ਰਾਮ ਵਿਚ ਸੁਪਰੀਤ ਨੇ ਦੂਜਾ, ਜਦਕਿ 36 ਕਿਲੋਗ੍ਰਾਮ ਵਿਚ ਜਸਮੀਤ ਕੌਰ ਤੇ 44 ਕਿਲੋਗ੍ਰਾਮ ਵਿਚ ਸੋਨਾਕਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ- 14 ਦੀ 45 ਕਿਲੋਗ੍ਰਾਮ ਸ਼੍ਰੇਣੀ ਵਿਚ ਗੁਰਬੀਰ ਸਿੰਘ ਤੇ 55 ਕਿਲੋਗ੍ਰਾਮ ਵਿਚ ਅਰਮਾਨਦੀਪ ਸਿੰਘ ਨੇ ਸੋਨ ਤਮਗਾ ਆਪਣੇ ਨਾਂਅ ਕੀਤਾ। ਬੌਧਿਕ ਖੇਡਾਂ ਵਿਚ ਵੀ ਬੱਚਿਆਂ ਨੇ ਆਪਣੀ ਸੂਝ-ਬੂਝ ਦਾ ਪਰਚਮ ਲਹਿਰਾਇਆ। ਸ਼ਤਰੰਜ ਵਿਚ ਅਨੂਰੀਤ ਕੌਰ, ਸੁਖਨਾਜ਼ ਕੌਰ ਤੇ ਤਨਮੀਤ ਕੌਰ ਨੇ ਅੰਡਰ-14 ਲੜਕੀਆਂ ਸਿੰਗਲ ਤੇ ਡਬਲਜ਼ ਵਿਚ ਪਹਿਲਾ, ਸਹਿਜਦੀਪ ਸਿੰਘ ਤੇ ਗੁਰਜੋਤ ਸਿੰਘ ਨੇ ਅੰਡਰ-14 ਲੜਕਿਆਂ ਵਿਚ ਦੂਜਾ, ਅੰਮ੍ਰਿਤਪਾਲ ਸਿੰਘ ਨੇ ਅੰਡਰ-17 ਸਿੰਗਲ ਵਿਚ ਪਹਿਲਾ ਤੇ ਗੁਰਪਿੰਦਰ ਸਿੰਘ ਤੇ ਅਨਮੋਲਦੀਪ ਸਿੰਘ ਨੇ ਟੀਮ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਵਿਚ ਇਮਾਨਦੀਪ ਸਿੰਘ, ਨਮਨਪ੍ਰੀਤ ਸਿੰਘ ਤੇ ਅਰਮਾਨਦੀਪ ਸਿੰਘ ਨੇ ਅੰਡਰ-14 ਸਿੰਗਲ-ਡਬਲਜ਼ ਵਿਚ ਤੀਜਾ, ਜਦਕਿ ਮਨਜੋਤ ਸਿੰਘ, ਯੁਵਰਾਜ ਸਿੰਘ ਅਤੇ ਜਸਕੀਰਤ ਸਿੰਘ ਨੇ ਅੰਡਰ-17 ਵਰਗ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ਵਿਚ ਮਨਰਾਜ ਸਿੰਘ, ਜੁਗਨੂਰ ਸਿੰਘ, ਏਕਮਜੀਤ ਸਿੰਘ, ਗੁਰਦਾਸ ਸਿੰਘ, ਅਭਿਜੋਤ ਸਿੰਘ, ਸੁਖਮਨਦੀਪ ਸਿੰਘ ਤੇ ਗੁਣਵੀਰ ਸਿੰਘ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਪਹਿਲਾ, ਜਦਕਿ ਅਨੰਤਪਾਲ ਕੌਰ, ਹਰਜੀਤ ਕੌਰ, ਅਵਨੀਤ ਕੌਰ, ਮਹਕਪ੍ਰੀਤ ਕੌਰ, ਅਨਹਦਪ੍ਰੀਤ ਕੌਰ, ਸੀਰਤਪ੍ਰੀਤ ਕੌਰ, ਗਗਨਪ੍ਰੀਤ ਕੌਰ, ਗੁਰਲੀਨ ਕੌਰ ਤੇ ਹਰਗੁਣਦੀਪ ਕੌਰ ਦੀ ਅੰਡਰ-14 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਮੂਹਿਕ ਤਾਕਤ ਦੀ ਮਿਸਾਲ ਪੇਸ਼ ਕੀਤੀ। ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਇਹ ਜਿੱਤਾਂ ਬੱਚਿਆਂ ਦੀ ਲਗਾਤਾਰ ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਭਾਵਨਾ ਦਾ ਨਤੀਜਾ ਹਨ ਅਤੇ ਸਕੂਲ ਹਮੇਸ਼ਾ ਖੇਡਾਂ ਨੂੰ ਪੜ੍ਹਾਈ ਦੇ ਬਰਾਬਰ ਮਹੱਤਵ ਦਿੰਦਾ ਰਿਹਾ ਹੈ। ਖੇਡ ਇੰਚਾਰਜ ਜਤਿੰਦਰ ਕੁਮਾਰ ਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਹਰ ਮੈਦਾਨ ਵਿੱਚ ਪੂਰੀ ਲਗਨ ਨਾਲ ਸੰਘਰਸ਼ ਕੀਤਾ, ਜਿਸ ਦਾ ਫਲ ਅੱਜ ਸਭ ਦੇ ਸਾਹਮਣੇ ਹੈ। ਸੰਸਥਾ ਦੇ ਸੰਚਾਲਕ ਗਗਨਦੀਪ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਇਹ ਕਾਮਯਾਬੀ ਸੰਸਥਾ ਲਈ ਮਾਣ ਵਾਲੀ ਗੱਲ ਹੈ।