21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਤੰਗ ਨੂੰ ਲੈ ਕੇ ਦੋ ਬੱਚੇ ਆਪਸ ’ਚ ਭਿੜੇ ਬੱਚਾ ਸਿਵਲ ਹਸਪਤਾਲ ਵਿਖੇ ਦਾਖ਼ਲ, ਪਰਿਵਾਰ ਨੇ ਲਗਾਏ ਬੱਚੇ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦੇ ਦੋਸ਼

ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਿਕਾਰ ਮਾਛੀਆਂ ਵਿਖੇ ਬੀਤੇ ਦਿਨ ਪਤੰਗ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਬੱਚੇ ਨੂੰ ਦੂਸਰੇ ਬੱਚੇ ਦੇ ਪਿਤਾ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਸਮਾਂ ਦਾ ਪ੍ਰਾਪਤ ਹੋਇਆ ਹੈ । ਜ਼ਖ਼ਮੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਵਲੋਂ ਬੱਚੇ ਦੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਵੀ ਗੰਭੀਰ ਦੋਸ਼ ਲਗਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 22-08-2026
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਿਕਾਰ ਮਾਛੀਆਂ ਵਿਖੇ ਬੀਤੇ ਦਿਨ ਪਤੰਗ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਬੱਚੇ ਨੂੰ ਦੂਸਰੇ ਬੱਚੇ ਦੇ ਪਿਤਾ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਸਮਾਂ ਦਾ ਪ੍ਰਾਪਤ ਹੋਇਆ ਹੈ । ਜ਼ਖ਼ਮੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਵਲੋਂ ਬੱਚੇ ਦੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਜ਼ਖ਼ਮੀ ਹੋਏ ਨਵਦੀਪ ਸਿੰਘ (13) ਦੇ ਪਿਤਾ ਮਨਬੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਮੇਰੇ ਬੱਚੇ ਨਵਦੀਪ ਸਿੰਘ ਤੇ ਸਰਗੁਣਬੀਰ ਸਿੰਘ (14) ਆਪਣੇ ਸਾਈਕਲਾਂ ’ਤੇ ਟਿਊਸ਼ਨ ਪੜਨ ਜਾ ਰਹੇ ਸਨ ਤਾਂ ਰਸਤੇ ’ਚ ਉਨ੍ਹਾਂ ਨੂੰ ਪਤੰਗ ਡਿੱਗੀ ਹੋਈ ਮਿਲੀ ਜਿਸ ਨੂੰ ਉਨ੍ਹਾਂ ਵਲੋਂ ਉਠਾ ਲਿਆ। ਮਨਬੀਰ ਸਿੰਘ ਨੇ ਦੱਸਿਆ ਕਿ ਇਸ ਪਤੰਗ ਨੂੰ ਲੈ ਕੇ ਮੌਕੇ ’ਤੇ ਪੁੱਜੇ ਦੂਸਰੇ ਬੱਚੇ ਰਾਜਬੀਰ ਸਿੰਘ ਨਾਲ ਮੇਰੇ ਬੱਚਿਆਂ ਦਾ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦ ਮੇਰੇ ਬੱਚੇ ਟਿਊਸ਼ਨ ਪੜ ਕੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਰਾਜਵੀਰ ਸਿੰਘ ਦਾ ਪਿਤਾ ਮੱਖਣ ਭਲਵਾਨ ਪੁੱਤਰ ਕਰਤਾਰ ਸਿੰਘ ਵੀ ਆਪਣੇ ਮੋਟਰਸਾਈਕਲ ਤੇ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਗਲੀ ’ਚ ਆ ਗਿਆ। ਉਨ੍ਹਾਂ ਦੱਸਿਆ ਕਿ ਜਦ ਮੇਰੇ ਪੁੱਤਰ ਨਵਦੀਪ ਸਿੰਘ ਨੇ ਉਸ ਨੂੰ ਦੂਰੋਂ ਹੀ ਗਾਲਾਂ ਕੱਢਦੇ ਆਉਂਦਿਆਂ ਵੇਖਿਆ ਤਾਂ ਉਹ ਜਾਨ ਬਚਾਉਣ ਲਈ ਐੈਸਾਈਕਲ ਭਜਾ ਕੇ ਕਿਸੇ ਹੋਰ ਦੇ ਘਰ ਆਣ ਵੜਿਆ ਜਿੱਥੇ ਮੱਖਣ ਭਲਵਾਨ ਵੀ ਨਸ਼ੇ ਵਿਚ ਧੁੱਤ ਹੋਇਆ ਉਹਦੇ ਪਿੱਛੇ ਵੜ ਗਿਆ ਤੇ ਜਿਸ ਨੇ ਮੇਰੇ ਪੁੱਤਰ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਕੇ ਤੇ ਮੌਜੂਦ ਘਰ ਵਾਲਿਆਂ ਵਲੋਂ ਮੇਰੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਉਸ ਕੋਲੋਂ ਬਚਾਇਆ। ਉਨ੍ਹਾਂ ਦੱਸਿਆ ਕਿ ਇਸ ਕੁੱਟਮਾਰ ਮੌਕੇ ਮੱਖਣ ਭਲਵਾਨ ਵਲੋਂ ਮੇਰੇ ਪੁੱਤਰ ਦਾ ਸ੍ਰੀ ਸਾਹਿਬ ਤੇ ਕੜਾ ਵੀ ਉਤਾਰ ਲਿਆ ਗਿਆ ਤੇ ਉਸਦੇ ਕੇਸਾਂ ਅਤੇ ਧਾਰਮਿਕ ਕਕਾਰਾਂ ਦੀ ’ਚ ਵੀ ਬੇਅਦਬੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤਰ ਨੂੰ ਤੁਰੰਤ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਲਿਆ ਕੇ ਭਰਤੀ ਕਰਾਇਆ ਜਿੱਥੇ ਉਹ ਇਲਾਜ ਅਧੀਨ ਹੈ। ਇਸ ਮੌਕੇ ਮੌਜੂਦ ਨਰਿੰਦਰ ਸਿੰਘ, ਬਲਜਿੰਦਰ ਸਿੰਘ, ਅਮਰਪ੍ਰੀਤ ਸਿੰਘ, ਮਨ ਪਵਿੱਤਰ ਸਿੰਘ, ਮਨਜਿੰਦਰ ਸਿੰਘ ਆਦਿ ਪਿੰਡ ਦੇ ਲੋਕਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਬੱਚੇ ਦੀ ਮਾਰਕੁਟਾਈ ਕਰਨ, ਕੇਸਾਂ ਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ। ਇਸ ਸਬੰਧੀ ਜਦ ਮੱਖਣ ਭਲਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਜਦ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸ.ਐਚ.ਓ. ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੇ ਪਰਿਵਾਰ ਵਲੋਂ ਦਿੱਤੀ ਗਈ ਦਰਖਾਸਤ ਦੇ ਅਨੁਸਾਰ ਉਨ੍ਹਾਂ ਵਲੋਂ ਬਣਨ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੱਚੇ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਜਲਦ ਅਮਲ ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀ ਧਿਰ ਦੀ ਪੰਚਾਇਤ ਦੇ ਨੁਮਾਇਦਿਆਂ ਨਾਲ ਬਦਸਲੂਕੀ ਦੇ ਚੱਲਦਿਆਂ ਥਾਣੇ ਦਾ ਘਿਰਾਓ ਏ ਐਸ ਆਈ ਵਲੋਂ ਮੁਆਫ਼ੀ ਮੰਗਣ ਤ... ਅਗਲੀ ਖ਼ਬਰ ਧਾਰੀਵਾਲ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਸਿੱਖ ਸੰਗਤਾਂ ਨੇ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ
Ad Position 24