21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ 90 ਫੁੱਟ ਉੱਚਾ ਹਾਈਡਰੋਲਿਕ ਨਵਾਂ ਨਿਸ਼ਾਨ ਸਾਹਿਬ ਸਥਾਪਤ ਕੀਤਾ

ਘੁਮਾਣ, 21 ਅਗਸਤ (ਬੰਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਚਰਨ ਸ਼ੋਹ ਪ੍ਰਾਪਤ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ 90 ਫੁੱਟ ਉੱਚੇ ਹਾਈਡਰੋਲਕ ਨਵੇਂ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।

Ad Position 21
No active advertisement
ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਨਵੇਂ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਤੇ ਪਹੁੰਚੇ ਆਗੂ। ਤਸਵੀਰ: ਭੁਪਿੰਦਰ ਸਿੰਘ ਬੰਮਰਾਹ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਆਜ਼ਾਦੀ ਦਿਵਸ ਮਨਾਉਣ ਸਮੇਂ ਵਿਦਿਆਰਥੀਆਂ ਨਾਲ ਪ੍ਰਬੰਧਕ। ਅਜੀਤ ਤਸਵੀਰ 22-08-2026
ਘੁਮਾਣ, 21 ਅਗਸਤ (ਬੰਮਰਾਹ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਚਰਨ ਸ਼ੋਹ ਪ੍ਰਾਪਤ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ 90 ਫੁੱਟ ਉੱਚੇ ਹਾਈਡਰੋਲਕ ਨਵੇਂ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਭੋਗ ਪੈਣ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਤੇ ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਚੜਾਉਣ ਦੀ ਸੇਵਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਉਪ ਪ੍ਰਧਾਨ ਲਖਬੀਰ ਸਿੰਘ ਕਲਸੀ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰੀਬ 4 ਲੱਖ ਦੀ ਲਾਗਤ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ। ਉਨ੍ਹਾਂ ਦਸਵੰਧ ਕੱਢਣ ਵਾਲੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਰਾਜਨਵੀਰ ਸਿੰਘ ਘੁਮਾਣ ਹਲਕਾ ਇੰਚਾਰਜ, ਮੀਤ ਪ੍ਰਧਾਨ ਇੰਜੀ.ਲਖਬੀਰ ਸਿੰਘ ਕਲਸੀ, ਗੁਰਦੀਪ ਸਿੰਘ ਮੋਗਾ, ਤਰਸੇਮ ਸਿੰਘ ਮੋਗਾ, ਸਕੱਤਰ ਗੁਰਦੇਵ ਸਿੰਘ ਨੰਗਲ, ਵਿੱਤ ਸਕੱਤਰ ਅਜਮੇਰ ਸਿੰਘ ਨੰਗਲ , ਸੁਖਵਿੰਦਰ ਸਿੰਘ ਮਲੋਵਾਲੀ ਸਾਬਕਾ ਸਰਪੰਚ , ਜਤਿੰਦਰ ਸਿੰਘ ਪੇਜੋਚੱਕ, ਦਿਲਬਾਗ ਸਿੰਘ ਪੰਡੋਰੀ, ਬਾਬਾ ਰਣਧੀਰ ਸਿੰਘ ਮੁੱਖ ਗ੍ਰੰਥੀ, ਕਸ਼ਮੀਰ ਸਿੰਘ, ਹਰਦੀਪ ਸਿੰਘ ਪੰਡੋਰੀ, ਹਰਬੰਸ ਸਿੰਘ ਨੰਗਲ, ਹਰਪਾਲ ਸਿੰਘ ਨੰਗਲ, ਰੇਸ਼ਮ ਸਿੰਘ ਨੰਗਲ, ਜਤਿੰਦਰ ਸਿੰਘ ਧਾਲੀਵਾਲ , ਗੁਰਮੀਤ ਸਿੰਘ ਸਾਭੀ, ਗੁਰਸ਼ਰਨ ਸਿੰਘ ਨੰਗਲ , ਹਰਿੰਦਰ ਸਿੰਘ ਅਤੇ ਸ਼ਰਨਜੀਤ ਸਿੰਘ ਨੰਗਲ, ਹਰਜੀਤ ਸਿੰਘ ਪੰਡੋਰੀ, ਪਲਵਿੰਦਰ ਸਿੰਘ ਮੁਨੀਮ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਮਲੋਵਾਲੀ, ਹਰਭਜਨ ਸਿੰਘ ਪੰਡੋਰੀ, ਮਲਕੀਤ ਸਿੰਘ ਸਾਗੂ, ਪਲਵਿੰਦਰ ਸਿੰਘ ਪੇਜੋਚੱਕ, ਸੁਖਵਿੰਦਰ ਸਿੰਘ ਚੀਮਾ, ਸਤਨਾਮ ਸਿੰਘ ਮਲੋਵਾਲੀ, ਸਰਪੰਚ ਹਰਭਜਨ ਸਿੰਘ ਪੰਡੋਰੀ, ਗੁਰਮੁਖ ਸਿੰਘ ਨੰਗਲ, ਹਰਪਾਲ ਸਿੰਘ ਪ੍ਰੋਪਰਟੀ ਸਲਾਹਕਾਰ , ਅਮਰਜੀਤ ਸਿੰਘ ਨੰਗਲ, ਜੰਗ ਬਹਾਦਰ ਸਿੰਘ, ਲਖਵਿੰਦਰ ਸਿੰਘ ਰੰਧਾਵਾ ਨੰਗਲ, ਦਿਲਬਾਗ ਸਿੰਘ ਲਾਲੀ, ਸੁਖਵਿੰਦਰ ਸਿੰਘ ਚੀਮਾ, ਜਗਤਾਰ ਸਿੰਘ ਬੇਦੀ ,ਚਰਨਜੀਤ ਸਿੰਘ ਸ਼ੇਰਾ, ਹਰਪਾਲ ਸਿੰਘ, ਗੁਰਨਾਮ ਸਿੰਘ ਨੰਬਰਦਾਰ, ਮਨਜੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਪੰਡੋਰੀ, ਪਲਵਿੰਦਰ ਸਿੰਘ ਚੀਮਾ, ਸੁਖਜੀਤ ਸਿੰਘ ਸੁੱਖਾ ਨੰਗਲ, ਲਖਬੀਰ ਸਿੰਘ ਪੰਡੋਰੀ, ਕੇਵਲ ਸਿੰਘ ਸਰਪੰਚ ਨੰਗਲ, ਅਮਰਜੀਤ ਸਿੰਘ, ਸੁਲੱਖਣ ਸਿੰਘ ਸਾਹ, ਸਾਬਕਾ ਸਰਪੰਚ ਸੁਖਦੇਵ ਸਿੰਘ ਬਰਿਆਰ, ਸਤਨਾਮ ਸਿੰਘ ਮੱਲੋਵਾਲੀ, ਗੁਰਮੁਖ ਸਿੰਘ, ਤੂੰ ਇਲਾਵਾ ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਗੁਰਦੁਆਰਾ ਖੂਹ ਸਾਹਿਬ ਭੱਟੀਵਾਲ ਪ੍ਰਬੰਧਕ ਕਮੇਟੀ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਵੱਡੀ ਗਿਣਤੀ ਵਿੱਚ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਵੱਖ-ਵੱਖ ਥਾਂਵਾਂ ’ਤੇ ਪੰਜਾਬ ਬੰਦ ਨੂੰ ਸਮਰਥਨ ਦੇਣ ਲਈ ਲੋਕਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪੱਤੀ ਰੂੜ ਚੰਦ ਨੰਗਲ ਦੇ ਵਿਕਾਸ ਕਾਰਜਾਂ ਦਾ ਸਰਪੰਚ ਗੁਰਮੀਤ ਸਿੰਘ ਲਾਲਕਾ ਨੇ ਰੱਖਿਆ ਨੀਂਹ ਪੱਥਰ
Ad Position 24