25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜੇ ਦੇ ਗੋਲੂ ਤੇ ਅੰਸ਼ੂ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਰੌਸ਼ਨ ਕੀਤਾ ਅਖਾੜੇ ਦਾ ਨਾਂਅ

ਪਠਾਨਕੋਟ, 25 ਅਗਸਤ (ਸੁਮਿਤ)-ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੇ ਪਹਿਲਵਾਨ ਹੈਪੀ ਪਹਿਲਵਾਨ ਦੇ ਦੋਵੇਂ ਬੱਚਿਆਂ ਗੋਲੂ ਤੇ ਅੰਸ਼ੂ ਨੇ ਕੁਸ਼ਤੀ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ । ਦੋਵਾਂ ਦੀ ਇਸ ਉਪਲੱਬਧੀ ਨਾਲ ਅਖਾੜੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੁਮਿਤ)-ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੇ ਪਹਿਲਵਾਨ ਹੈਪੀ ਪਹਿਲਵਾਨ ਦੇ ਦੋਵੇਂ ਬੱਚਿਆਂ ਗੋਲੂ ਤੇ ਅੰਸ਼ੂ ਨੇ ਕੁਸ਼ਤੀ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ । ਦੋਵਾਂ ਦੀ ਇਸ ਉਪਲੱਬਧੀ ਨਾਲ ਅਖਾੜੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ । ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜੇ ਦੇ ਸਮੂਹ ਮੈਂਬਰਾਂ ਵਲੋਂ ਦੋਵਾਂ ਬੱਚਿਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਅਖਾੜੇ ਦੇ ਮੈਂਬਰਾਂ ਨੇ ਕਿਹਾ ਕਿ ਗੋਲੂ ਅਤੇ ਅੰਸ਼ੂ ਨੇ ਆਪਣੀ ਮਿਹਨਤ, ਲਗਨ ਤੇ ਕੁਸ਼ਤੀ ਪ੍ਰਤੀ ਸਮਰਪਣ ਨਾਲ ਇਹ ਮੁਕਾਮ ਹਾਸਲ ਕੀਤਾ ਹੈ । ਉਨ੍ਹਾਂ ਕਿਹਾ ਕਿ ਦੋਵਾਂ ਦੀ ਸਫਲਤਾ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ । ਮੈਂਬਰਾਂ ਨੇ ਦੋਵਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਖਾੜੇ ਤੇ ਪਠਾਨਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ । ਇਸ ਮੌਕੇ ਪ੍ਰਧਾਨ ਅਨਿਲ ਮਲਹੋਤਰਾ, ਮਾਸਟਰ ਮੋਹਨ ਲਾਲ, ਤਿਲਕ ਰਾਜ ਭੰਡਾਰੀ, ਨਰਿੰਦਰ ਨੀਂਦੋਂ ਐਮ.ਸੀ., ਜੋਗਿੰਦਰ ਪਹਿਲਵਾਨ ਐਮ.ਸੀ., ਰਾਮਪਾਲ ਭੰਡਾਰੀ, ਵਿੱਕੀ ਹਾਂਡਾ, ਰਾਜੇਸ਼ ਲਾੜੀ, ਰਮਨ, ਕੁਣਾਲ, ਗੋਵਿੰਦ, ਲਾੜੀ ਭਗਤ, ਸ਼ਹਿਨਸ਼ਾਹ, ਬੱਬਾ, ਗਗਨ, ਅਸ਼ੋਕ, ਕਰਨ, ਵਿਨੋਦ, ਸੁਮਿਤ ਸਮੇਤ ਅਖਾੜੇ ਦੇ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਤੇ ਨਸ਼ੇ ਦੀ ਹੋ ਰਹੀ ਹੋਮ ਡਲਿਵਰੀ-ਟੀਨਾ ਚੌਧਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਮੀਟਿੰਗ
Ad Position 24