26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੁਰਾਣਾ ਸ਼ਾਲਾ ਪੁਲਿਸ ਵਲੋਂ ਚੋਰੀ ਦੇ ਮਾਮਲੇ ਵਿਚ 3 ਖ਼ਿਲਾਫ਼ ਮਾਮਲਾ ਦਰਜ- ਇਕ ਗ੍ਰਿਫ਼ਤਾਰ

ਗੁਰਦਾਸਪੁਰ, 26 ਅਗਸਤ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਕੀਤਾ ਗਿਆ ਹੈ। ਸ਼ਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਗੁਲਾਬ ਨਬੀ ਪੁੱਤਰ ਯੂਸਫ ਵਾਸੀ ਤਾਲਿਬਪੁਰ ਨੇ ਦੱਸਿਆ ਕਿ ਉਹ 24 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਖ਼ਾਣਾ ਖਾ ਕੇ ਸੁੱਤੇ ਪਏ ਸਨ ਕਿ ਦੁਪਹਿਰ ਸਮੇਂ ਬੱਕਰੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਉਨ੍ਹਾਂ ਉਠ ਕੇ ਦੇਖਿਆ ਕਿ ਤਾਂ ਇਕ ਨੋਜਵਾਨ ਡੰਗਰਾਂ ਦੇ ਤਬੇਲੇ ਵਿਚੋਂ ਇਕ ਬੱਕਰੀ ਦਾ ਬੱਚਾ ਚੁੱਕ ਕੇ ਬਾਹਰ ਨਿਕਲ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 27-08-2026
ਗੁਰਦਾਸਪੁਰ, 26 ਅਗਸਤ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਵਲੋਂ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਕੀਤਾ ਗਿਆ ਹੈ।ਸ਼ਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਗੁਲਾਬ ਨਬੀ ਪੁੱਤਰ ਯੂਸਫ ਵਾਸੀ ਤਾਲਿਬਪੁਰ ਨੇ ਦੱਸਿਆ ਕਿ ਉਹ 24 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਖ਼ਾਣਾ ਖਾ ਕੇ ਸੁੱਤੇ ਪਏ ਸਨ ਕਿ ਦੁਪਹਿਰ ਸਮੇਂ ਬੱਕਰੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਉਨ੍ਹਾਂ ਉਠ ਕੇ ਦੇਖਿਆ ਕਿ ਤਾਂ ਇਕ ਨੋਜਵਾਨ ਡੰਗਰਾਂ ਦੇ ਤਬੇਲੇ ਵਿਚੋਂ ਇਕ ਬੱਕਰੀ ਦਾ ਬੱਚਾ ਚੁੱਕ ਕੇ ਬਾਹਰ ਨਿਕਲ ਰਿਹਾ ਸੀ। ਰੌਲਾ ਪਾਉਣ ’ਤੇ ਉਕਤ ਨੌਜਵਾਨ ਬੱਕਰੀ ਦਾ ਬੱਚਾ ਸੁੱਟ ਕੇ ਭੱਜ ਗਿਆ, ਇੰਨੇ ਨੂੰ ਤਬੇਲੇ ਅੰਦਰੋਂ ਦੋ ਹੋਰ ਨੌਜਵਾਨ ਬਾਹਰ ਨਿਕਲੇ ਜੋ ਬਾਹਰ ਖੜੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਉਨ੍ਹਾਂ ਵਲੋਂ ਘਰ ਅੰਦਰ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਕਤ ਨੌਜਵਾਨ ਇਕ ਮੋਬਾਈਲ ਅਤੇ ਕੁਝ ਨਕਦੀ ਵੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਤਫਤੀਸੀ ਅਫ਼ਸਰ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾੲਤ ਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸ ’ਤੇ ਪਤਾ ਚੱਲਿਆ ਕਿ ਉਕਤ ਚੋਰੀ ਦੀ ਘਟਨਾ ਨੂੰ ਸਰਬਜੀਤ ਸਿੰਘ ਪੁੱਤਰ ਚੈਂਚਲ ਸਿੰਘ, ਕੁਲਦੀਪ ਸਿੰਘ ਉਰਫ਼ ਬਹਾ ਪੁੱਤਰ ਫੀਰਾ ਵਾਸੀਆਨ ਨਾਨੋਨੰਗਲ ਥਾਣਾ ਦੀਨਾਨਗਰ ਅਤੇ ਕਾਲਾ ਵਾਸੀ ਲੋਹਗੜ੍ਹ ਥਾਣਾ ਦੀਨਾਨਗਰ ਨੇ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰਾਂ ਵਿਚੋਂ ਸਰਬਜੀਤ ਸਿੰਘ ਪੁੱਤਰ ਚੈਂਚਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਰਹਿੰਦੇ ਚੋਰਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼ਾਲਾ ਪੁਲਿਸ ਨੇ ਉਕਤ ਚੋਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀਆਂ-ਪੈਨਸ਼ਨਰਾਂ ਦੀ ‘ਮਹਾ ਹੜਤਾਲ’ ਨੂੰ ਭਾਜਪਾ ਜ਼ਿਲ੍ਹਾ ਬਟਾਲਾ ਦਾ ਸਮਰਥਨ: ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਅਗਲੀ ਖ਼ਬਰ ਮੁਲਾਜ਼ਮਾਂ ਦੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਅੱਠਵੇਂ ਦਿਨ ਵੀ ਜਾਰੀ
Ad Position 24