ਸੈਕਿੰਡ ਹੈਂਡ ਪੁਰਾਣੀ ਮਸ਼ੀਨਰੀ ਘਰੇਲੂ ਉਦਯੋਗ ਲਈ ਵੱਡੀ ਮੁਸੀਬਤ : ਪਰਮਜੀਤ ਸਿੰਘ ਗਿੱਲ
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਬਟਾਲਾ ਇੰਡਸਟਰੀਅਲ ਐਸਟੇਟ ਫੈਕਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਵੱਡੀ ਤਾਦਾਦ ਵਿਚ ਆ ਰਹੀ ਸੈਕੰਡ ਹੈਂਡ ਪੁਰਾਣੀ ਮਸ਼ੀਨਰੀ ਘਰੇਲੂ ਮਸ਼ੀਨ ਨਿਰਮਾਣ ਉਦਯੋਗ ਲਈ ਗੰਭੀਰ ਚੁਣੌਤੀ ਬਣ ਗਈ ਹੈ। ਇਸ ਕਾਰਨ ਬਟਾਲਾ ਸਮੇਤ ਪੰਜਾਬ ਦੇ ਸੈਂਕੜੇ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਪ
ਪਰਮਜੀਤ ਸਿੰਘ ਗਿੱਲ
27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਬਟਾਲਾ ਇੰਡਸਟਰੀਅਲ ਐਸਟੇਟ ਫੈਕਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਵੱਡੀ ਤਾਦਾਦ ਵਿਚ ਆ ਰਹੀ ਸੈਕੰਡ ਹੈਂਡ ਪੁਰਾਣੀ ਮਸ਼ੀਨਰੀ ਘਰੇਲੂ ਮਸ਼ੀਨ ਨਿਰਮਾਣ ਉਦਯੋਗ ਲਈ ਗੰਭੀਰ ਚੁਣੌਤੀ ਬਣ ਗਈ ਹੈ। ਇਸ ਕਾਰਨ ਬਟਾਲਾ ਸਮੇਤ ਪੰਜਾਬ ਦੇ ਸੈਂਕੜੇ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵਪਾਰੀ ਯੂਰਪੀ ਦੇਸ਼ਾਂ, ਚੀਨ ਅਤੇ ਹੋਰ ਮੁਲਕਾਂ ਤੋਂ ਬਹੁਤ ਪੁਰਾਣੀਆਂ ਮਸ਼ੀਨਾਂ ਘੱਟ ਕੀਮਤਾਂ ’ਤੇ ਖਰੀਦ ਕੇ ਭਾਰਤ ਲਿਆਉਂਦੇ ਹਨ, ਇਨ੍ਹਾਂ ਨੂੰ ਰੰਗ-ਰੋਗਨ ਤੇ ਮਾਮੂਲੀ ਮੁਰੰਮਤ ਕਰ ਕੇ ਬਾਜ਼ਾਰ ਵਿਚ ਵੇਚ ਦਿੱਤਾ ਜਾਂਦਾ ਹੈ। ਘੱਟ ਕੀਮਤ ਕਾਰਨ ਉਦਯੋਗਪਤੀ ਇਹ ਮਸ਼ੀਨਾਂ ਖਰੀਦ ਤਾਂ ਲੈਂਦੇ ਹਨ ਪਰ ਬਾਅਦ ਵਿਚ ਉਨ੍ਹਾਂ ਨੂੰ ਮੁਰੰਮਤ, ਪੁਰਜ਼ਿਆਂ ਦੀ ਘਾਟ, ਵੱਧ ਬਿਜਲੀ ਖਪਤ, ਘੱਟ ਉਤਪਾਦਕਤਾ ਤੇ ਸੁਰੱਖਿਆ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ: ਗਿੱਲ ਨੇ ਕਿਹਾ ਕਿ ਸਥਾਨਕ ਨਿਰਮਾਤਾ ਨਵੀਂ ਤਕਨਾਲੋਜੀ, ਗੁਣਵੱਤਾ , ਕੁਸ਼ਲ ਕਾਰੀਗਰਾਂ ਤੇ ਵਿਕਰੀ ਤੋਂ ਬਾਅਦ ਦੀ ਸੇਵਾ ’ਤੇ ਨਿਵੇਸ਼ ਕਰਦੇ ਹਨ। ਉਨ੍ਹਾਂ ਲਈ ਕਬਾੜ ਦੇ ਭਾਅ ਖਰੀਦ ਕੇ ਲਿਆਂਦੀ ਗਈ ਪੁਰਾਣੀ ਮਸ਼ੀਨਰੀ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਨਵੇਂ ਆਰਡਰ ਤੇ ਨਿਵੇਸ਼ ਘਟ ਰਹੇ ਹਨ ਅਤੇ ਹਜ਼ਾਰਾਂ ਕੁਸ਼ਲ ਮਜ਼ਦੂਰਾਂ ਦੇ ਰੁਜ਼ਗਾਰ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਕਦੇ ਮਸ਼ੀਨ ਟੂਲ ਤੇ ਫਾਉਂਡਰੀ ਉਦਯੋਗ ਦਾ ਪ੍ਰਮੁੱਖ ਕੇਂਦਰ ਸੀ ਪਰ ਅੱਜ ਇੱਥੋਂ ਦੇ ਕਈ ਉਦਯੋਗ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਕੁਝ ਇਕਾਈਆਂ ਬੰਦ ਹੋ ਚੁੱਕੀਆਂ ਹਨ, ਜਦਕਿ ਕਈ ਉਦਯੋਗ ਬਿਹਤਰ ਸਹੂਲਤਾਂ ਤੇ ਰਿਆਇਤਾਂ ਲਈ ਗੁਆਂਢੀ ਰਾਜਾਂ ਵੱਲ ਜਾਣ ਬਾਰੇ ਸੋਚ ਰਹੇ ਹਨ। ਸ: ਗਿੱਲ ਨੇ ਸਪੱਸ਼ਟ ਕੀਤਾ ਕਿ ਐਸੋਸੀਏਸ਼ਨ ਚੰਗੀ ਹਾਲਤ ਤੇ ਵਿਸ਼ੇਸ਼ ਤਕਨਾਲੋਜੀ ਵਾਲੀ ਹਰ ਸੈਕੰਡ ਹੈਂਡ ਮਸ਼ੀਨ ਦੇ ਵਿਰੁੱਧ ਨਹੀਂ ਹੈ ਪਰ ਬਹੁਤ ਪੁਰਾਣੀਆਂ, ਅਸੁਰੱਖਿਅਤ ਤੇ ਲਗਪਗ ਕਬਾੜ ਬਣ ਚੁੱਕੀਆਂ ਮਸ਼ੀਨਾਂ ਨੂੰ ਬਿਨਾਂ ਤਕਨੀਕੀ ਜਾਂਚ ਦੇ ਦੇਸ਼ ਵਿਚ ਲਿਆਉਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੈਕੰਡ ਹੈਂਡ ਮਸ਼ੀਨਰੀ ਦੇ ਆਯਾਤ ਲਈ ਮਸ਼ੀਨ ਦੀ ਉਮਰ, ਅਸਲ ਕੀਮਤ, ਤਕਨੀਕੀ ਹਾਲਤ, ਊਰਜਾ-ਕੁਸ਼ਲਤਾ ਤੇ ਸੁਰੱਖਿਆ ਦੇ ਸਪੱਸ਼ਟ ਮਾਪਦੰਡ ਤੈਅ ਕੀਤੇ ਜਾਣ। ਆਯਾਤ ਤੋਂ ਪਹਿਲਾਂ ਮਾਨਤਾ ਪ੍ਰਾਪਤ ਏਜੰਸੀ ਦਾ ਤਕਨੀਕੀ ਅਤੇ ਸੁਰੱਖਿਆ ਸਰਟੀਫਿਕੇਟ ਲਾਜ਼ਮੀ ਕੀਤਾ ਜਾਵੇ ਤੇ ਕਸਟਮ ਪੱਧਰ ’ਤੇ ਸਖ਼ਤ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਪੁਰਾਣੀ ਵਿਦੇਸ਼ੀ ਮਸ਼ੀਨਰੀ ਦਾ ਬੇਰੋਕ ਆਯਾਤ ‘ਮੇਕ ਇਨ ਇੰਡੀਆ’ ਤੇ ‘ਆਤਮਨਿਰਭਰ ਭਾਰਤ’ ਦੇ ਉਦੇਸ਼ਾਂ ਦੇ ਉਲਟ ਹੈ, ਜੇ ਪੂਰਨ ਪਾਬੰਦੀ ਸੰਭਵ ਨਹੀਂ ਤਾਂ ਮਸ਼ੀਨ ਦੀ ਉਮਰ ਤੇ ਹਾਲਤ ਮੁਤਾਬਕ ਕਸਟਮ ਡਿਊਟੀ ਵਧਾਈ ਜਾਵੇ। ਨਵੀਂ ਭਾਰਤੀ ਮਸ਼ੀਨਰੀ ਖਰੀਦਣ ਵਾਲੇ ਉਦਯੋਗਾਂ ਨੂੰ ਵਿਆਜ ਸਬਸਿਡੀ ਅਤੇ ਤਕਨਾਲੋਜੀ ਅਪਗ੍ਰੇਡੇਸ਼ਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਬਟਾਲਾ ਦੇ ਮਸ਼ੀਨ ਟੂਲਜ ਤੇ ਫਾਊਂਡਰੀ ਉਦਯੋਗ ਲਈ ਵਿਸ਼ੇਸ਼ ਪੁਨਰ-ਸੁਰਜੀਤੀ ਪੈਕੇਜ ਤਿਆਰ ਕਰਨ ਅਤੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਮਜ਼ਬੂਤੀ ਨਾਲ ਉਠਾਉਣ ਦੀ ਅਪੀਲ ਕੀਤੀ।