28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਐਸ.ਐਸ.ਐਮ ਕਾਲਜ ਵਿਖੇ ਵਰਕਸ਼ਾਪ ਲਗਾਈ

ਦੀਨਾਨਗਰ, 26 ਅਗਸਤ (ਸੋਢੀ/ਸ਼ਰਮਾ/ਘੁੰਮਣ)-ਐਸ. ਐਸ.

Ad Position 21
No active advertisement
ਅਜੀਤ ਡੈਸਕ 27-08-2026
ਦੀਨਾਨਗਰ, 26 ਅਗਸਤ (ਸੋਢੀ/ਸ਼ਰਮਾ/ਘੁੰਮਣ)-ਐਸ.ਐਸ.ਐਮ ਕਾਲਜ ਵਿਖੇ ਕਾਸਮੈਟੋਲੋਜੀ ਵਿਭਾਗ ਵਲੋਂ ਪ੍ਰਿੰਸੀਪਲ ਡਾ: ਆਰ.ਕੇ ਤੁਲੀ ਦੀ ਅਗਵਾਈ ਹੇਠ ਚਮੜੀ ਦੀ ਦੇਖਭਾਲ ਲਈ ਕੁਦਰਤੀ ਤੇ ਜੜੀ-ਬੂਟੀਆਂ ਦੇ ਤੱਤਾਂ ਦੀ ਵਰਤੋਂ ਦੇ ਸਬੰਧ ’ਚ ਵਰਕਸ਼ਾਪ ਕਰਵਾਈ ਗਈ। ਜਿਸ ਦੌਰਾਨ ਵਿਦਿਆਰਥੀਆਂ ਨੂੰ ਐਲੋਵੇਰਾ, ਹਲਦੀ, ਚੰਦਨ , ਨਾਰੀਅਲ ਤੇਲ, ਨਿੰਬੂ, ਮੁਲਤਾਨੀ ਮਿੱਟੀ, ਦਹੀਂ, ਦੁੱਧ, ਸ਼ਹਿਦ, ਗੁਲਾਬ ਜਲ, ਟਮਾਟਰ ਦਾ ਰਸ ਤੇ ਫਿਟਕਰੀ ਵਰਗੇ ਘਰੇਲੂ ਤੱਤਾਂ ਦੀ ਵਰਤੋਂ ਕਰਕੇ ਚਮੜੀ ਦੀ ਸਫਾਈ ਤੇ ਪੋਸ਼ਣ ਲਈ ਰਸਾਇਣ-ਮੁਕਤ ਫੇਸ ਪੈਕ, ਕਲੀਨਜ਼ਰ ਅਤੇ ਮਾਇਸਚਰਾਈਜ਼ਰ ਕਿਵੇਂ ਬਣਾਏ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਹਰੇਕ ਸਮੱਗਰੀ ਦੇ ਗੁਣਾਂ ਬਾਰੇ ਵੀ ਦੱਸਿਆ ਗਿਆ। ਪ੍ਰਿੰਸੀਪਲ ਡਾ: ਆਰ ਕੇ ਤੁਲੀ ਨੇ ਵਿਭਾਗ ਵਲੋਂ ਕਰਵਾਈ ਵਰਕਸ਼ਾਪ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ: ਹਰਿੰਦਰ ਕੌਰ, ਪ੍ਰੋ: ਸਾਨੀਆ, ਪ੍ਰੋ: ਸਲੋਨੀ, ਪ੍ਰੋ: ਪਾਇਲ, ਪ੍ਰੋ: ਮਹਿਕ, ਮੈਡਮ ਰਾਜਵਿੰਦਰ ਅਤੇ ਮਨਿੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਤੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਪੂਰਾ ਸਟਾਫ ਹੜਤਾਲ ’ਤੇ ਜਾਣ ਕਾਰਨ ਦਿਹਾਤੀ ਖੇਤਰ ਦੇ ਮੁਹੱਲਾ ਕਲੀਨਿਕਾਂ ਨੂੰ ਲੱਗੇ ਤਾਲੇ
Ad Position 24