29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਰਾਣਾ ਸ਼ਾਲਾ ਵਿਖੇ ਮੁੱਖ ਮੰਤਰੀ ਦੀ ਅਰਥੀ ਸਾੜੀ

ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਡੀ. ਏ.

Ad Position 21
No active advertisement
ਪੁਰਾਣਾ ਸ਼ਾਲਾ ’ਚ ਮੁੱਖ ਮੰਤਰੀ ਦੀ ਅਰਥੀ ਸਾੜਦੇ ਹੋਏ ਟੀ.ਐਸ..ਯੂ. ਆਗੂ। ਤਸਵੀਰ: ਅਸ਼ੋਕ ਸ਼ਰਮਾ 29-08-2026
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਡੀ.ਏ. ਅਤੇ ਹੋਰ ਮੰਗਾਂ ਲਈ 27 ਅਗਸਤ ਨੂੰ ਕੰਮ ਬੰਦ ਕਰਕੇ ਮਹਾਂਬੰਦ ਪੰਜਾਬ ਦੌਰਾਨ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਕਰਨ ਤੋਂ ਮੁਕਰਨ ਤੇ ਸਾਂਝੀ ਸੰਘਰਸ਼ ਕਮੇਟੀ ਪੰਜਾਬ ਤੇ ਪੈਨਸ਼ਨਰ ਮੁਲਾਜ਼ਮ ਸਾਂਝਾ ਫਰੰਟ ਦੇ ਆਗੂਆਂ ਨੂੰ ਧਮਕੀਆਂ ਦੇਣ ਤੇ ਸਮੂਹਿਕ ਛੁੱਟੀ ਦੇ ਕੇ ਮਹਾਂਬੰਦ ਵਿਚ ਸ਼ਾਮਿਲ ਹੋਏ ਮੁਲਾਜ਼ਮਾਂ ਨੂੰ ਗਿੱਦੜ ਫਬਕੀਆਂ ਮਾਰਨ ਦੇ ਵਿਰੋਧ ’ਚ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਪਾਵਰਕਾਮ ਦੀ ਸਬ ਡਵੀਜ਼ਨ ਪੁਰਾਣਾ ਸ਼ਾਲਾ ’ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੀ ਅਰਥੀ ਸਾੜੀ ਗਈ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ ਡੀ.ਏ. ਉਸ ਦਾ ਬਣਦਾ ਏਰੀਅਰ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਦੇ ਹੁਕਮ ਅਨੁਸਾਰ ਜਲਦੀ ਨਾ ਦਿੱਤਾ ਤਾਂ ਸਾਂਝੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਗੁਰਦੇਵ ਸਿੰਘ, ਪ੍ਰਧਾਨ ਟੀ.ਐਸ.ਯੂ. ਰਣਜੀਤ ਸਿੰਘ ਟੋਨਾ, ਸਕੱਤਰ ਸਾਬਕਾ ਸਰਕਲ ਮੀਤ ਪ੍ਰਧਾਨ ਇੰਜੀ: ਲਖਵਿੰਦਰ ਸਿੰਘ, ਅਸ਼ਵਨੀ ਕੁਮਾਰ, ਬਲਜੀਤ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ ਅਤੇ ਜੋਗਾ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਭਿਖਾਰੀਆਂ ਦੀ ਵਧਦੀ ਗਿਣਤੀ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਹਲਕੇ ਤੋਂ ਵੱਡਾ ਇਕੱਠ ਰੱਖੜ ਪੁੰਨਿਆ ਕਾਨਫਰੰਸ ’ਚ ਹੋਇਆ ਸ਼ਾਮਿਲ
Ad Position 24