ਸੇਂਟ ਸੋਲਜ਼ਰ ਸੀ.ਸੰਕੈ, ਸਕੂਲ ਬਹਾਦੁਰ ਹੁਸੈਨ ਵਿਖੇ ਮਨਾਇਆ ਰੱਖੜੀ ਤਿਉਹਾਰ
ਬਟਾਲਾ, 29 ਅਗਸਤ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜ਼ਰ ਸੀਨੀਅਰ ਸੰਕੈਡਰੀ ਸਕੂਲ ਬਹਾਦੁਰ ਹੁਸੈਨ ਵਿਖੇ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੇ ਰੱਖੜੀ ਤਿਉਹਾਰ ਸੰਬੰਧੀ ਭਾਸ਼ਣ ਦਿੱਤੇ, ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆ ਨੇ ਬੜੀਆਂ ਸੁੰਦਰ ਰਖੜੀਆਂ ਦਾ ਨਿਰਮਾਣ ਕੀਤਾ।
ਕ
ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰਦੀਆਂ ਵਿਦਿਆਰਥਣਾਂ। ਅਜੀਤ ਤਸਵੀਰ
30-08-2026
ਬਟਾਲਾ, 29 ਅਗਸਤ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜ਼ਰ ਸੀਨੀਅਰ ਸੰਕੈਡਰੀ ਸਕੂਲ ਬਹਾਦੁਰ ਹੁਸੈਨ ਵਿਖੇ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੇ ਰੱਖੜੀ ਤਿਉਹਾਰ ਸੰਬੰਧੀ ਭਾਸ਼ਣ ਦਿੱਤੇ, ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆ ਨੇ ਬੜੀਆਂ ਸੁੰਦਰ ਰਖੜੀਆਂ ਦਾ ਨਿਰਮਾਣ ਕੀਤਾ। ਜਿਸ ਦਾ ਸਕੂਲ ਐਮ.ਡੀ. ਵੀਰ ਸਿੰਘ ਪਸਵਾਲੀਆ ਤੇ ਪ੍ਰਿੰਸੀਪਲ ਰੁਪਿੰਦਰ ਕੌਰ ਵਲੋਂ ਬੜੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬੱਚਿਆਂ ਨੂੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਵਾਈਸ ਪਿ੍ੰਸੀਪਲ ਜੁਗਰਾਜ ਸਿੰਘ, ਧਰਮਜੀਤ ਸਿੰਘ, ਕੁਲਦੀਪ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਨਵਜੋਤ ਕੌਰ, ਨਵਨੀਤ ਕੌਰ, ਜਸਨਪ੍ਰੀਤ ਕੌਰ, ਅਮਨਦੀਪ ਕੌਰ, ਰੂਬਲ, ਰਾਜਵੀਰ ਕੌਰ ਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ ।