ਮਸੀਹ ਕੌਮ ਨੂੰ ਸਾਰੇ ਵਿਤਕਰੇ-ਭੇਦਭਾਵ ਮਿਟਾ ਕੇ ਇਕ ਮੰਚ ’ਤੇ ਏਕਤਾ ਦਾ ਸਬੂਤ ਦੇਣ ਦੀ ਲੋੜ - ਬਾਊ ਮੁਨੱਵਰ ਮਸੀਹ
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਪਿੰਡ ਸੁਨੱਈਆ ਵਿਖੇ ਬਿਸ਼ਪ ਜਗਤਾਰ ਮਸੀਹ ਤੇ ਚੇਅਰਮੈਨ ਅਰੁਣ ਕੁਮਾਰ ਦਾਸ ਦੀ ਅਗਵਾਈ ਹੇਠ ਸਾਰੇ ਹੀ ਪਾਸਟਰ ਸਾਹਿਬਾਨ ਦੀ ਧਾਰਮਿਕ ਮੀਟਿੰੰਗ ਬੁਲਾਈ ਗਈ। ਜਿਸ ’ਚ ਪੰਜਾਬ ਰਾਜ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਬਾਉ ਮੁਨੱਵਰ ਮਸੀਹ ਤੇ ਸੋਨੂੰ ਸੰਘਰ ਸਮਾਜ ਸੇਵਕ ਉਚੇਚੇ ਤੌਰ ’ਤੇ ਸ਼ਾਮਿਲ ਹੋਏ।
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਪਿੰਡ ਸੁਨੱਈਆ ਵਿਖੇ ਬਿਸ਼ਪ ਜਗਤਾਰ ਮਸੀਹ ਤੇ ਚੇਅਰਮੈਨ ਅਰੁਣ ਕੁਮਾਰ ਦਾਸ ਦੀ ਅਗਵਾਈ ਹੇਠ ਸਾਰੇ ਹੀ ਪਾਸਟਰ ਸਾਹਿਬਾਨ ਦੀ ਧਾਰਮਿਕ ਮੀਟਿੰੰਗ ਬੁਲਾਈ ਗਈ। ਜਿਸ ’ਚ ਪੰਜਾਬ ਰਾਜ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਬਾਉ ਮੁਨੱਵਰ ਮਸੀਹ ਤੇ ਸੋਨੂੰ ਸੰਘਰ ਸਮਾਜ ਸੇਵਕ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਅੱਜ ਲੋੜ ਹੈ ਜਿਸ ਪ੍ਰਕਾਰ ਸਾਰੇ ਪਾਸਟਰ ਸਾਹਿਬਾਨ ਇਕ ਮੰਚ ’ਤੇ ਇਕੱਠੇ ਹੋ ਕੇ ਏਕਤਾ ਦਾ ਸਬੂਤ ਦੇ ਰਹੇ ਹੋ, ਮਸੀਹ ਕੌਮ ਨੂੰ ਸਾਰੇ ਵਿਤਕਰੇ ਤੇ ਭੇਦਭਾਵ ਨੂੰ ਮਿਟਾ ਕੇ ਆਪਣੀ ਏਕਤਾ ਦਾ ਇਸੇ ਤਰ੍ਹਾਂ ਸਬੂਤ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਸਾਂਝਾ ਮਸੀਹ ਸੰਮੇਲਨ ਧਾਰੀਵਾਲ ਬਿਧੀਪੁਰ ਗਰਾਉਂਡ ਦੀ ਪੈਤੀਕਾਸਟਲ ਮਿਸ਼ਨ ਵਿਖੇ ਮਿਤੀ 28 ਸਤੰਬਰ ਨੂੰ ਸ਼ਾਮ ਨੂੰ ਸ਼ੁਰੂ ਹੋ ਕੇ 1 ਅਕਤੂਬਰ ਸ਼ਾਮ ਤੱਕ ਚੱਲੇਗਾ। ਉਸਦੇ ਵਿਚ ਆਪਣੀ ਆਪਣੀਆਂ ਕਲੀਸੀਆ ਨੂੰ ਲੈ ਕੇ ਆਉਣ ਦੇ ਲਈ ਤੇ ਸਮੇਂ ਸਿਰ ਪਹੁੰਚਣ ਲਈ ਵਿਸ਼ੇਸ ਸੱਦਾ ਦਿੱਤਾ ਗਿਆ। ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਮੁੱਚੀ ਕੌਮ ਨੂੰ ਆਪਣੀ ਆਪਣੀ ਵਿਚ ਵਿਧਾਨ ਸਭਾ ਵਿਚ ਸੀਟਾਂ ਦੀ ਜ਼ੋਰਦਾਰ ਮੰਗ ਕਰਨੀ ਚਾਹੀਦੀ ਹੈ। ਇਸ ਮੌਕੇ ਪਾਸਟਰ ਸਰਦਾਰ ਮਸੀਹ, ਪਾਸਟਰ ਵਿਜੇ ਮਸੀਹ, ਪਾਸਟਰ ਗਗਨਦੀਪ, ਪਾਸਟਰ ਹੀਰਾ ਮਸੀਹ, ਪਾਸਟਰ ਲੁਕਸ ਮਸੀਹ, ਪਾਸਟਰ ਰਾਕੇਸ਼ ਮਿੰਟੂ, ਬਿਸ਼ਪ ਸੁਨੀਲ ਮਲਿਕ, ਪਾਸਟਰ ਦੀਪਕ, ਪਾਸਟਰ ਨਰਿੰਦਰ ਪਾਲ, ਜੋਸ਼ ਮੱਟੂ, ਥੋਮਸ ਮਸੀਹ, ਪਾਸਟਰ ਸਤਨਾਮ ਮਸੀਹ, ਪਾਸਟਰ ਨਰਿੰਦਰ ਪਾਲ ਆਦਿ ਹਾਜ਼ਰ ਸਨ।