02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

1986 ਤੋਂ ਬੰਦ ਪਏ ਜੱਟੂਵਾਲ ਸਿਲਟਰ ਇਜੈਕਟਰ ’ਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ਾ ਕਰਕੇ ਕੀਤੀ ਜਾ ਰਹੀ ਕਾਸ਼ਤ

ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਸਿਲਟਰ ਇਜੈਕਟਰ ਜੱਟੂਵਾਲ 1986 ਤੋਂ ਬੰਦ ਪਿਆ ਹੈ, ਜਿਸ ’ਤੇ ਲੋਕਾਂ ਵਲੋਂ ਨਾਜਾਇਜ ਕਬਜ਼ ਕਰਕੇ ਕਾਸ਼ਤੇ ਕੀਤੀ ਜਾ ਰਹੀ ਹੈ। ਪਰ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਸਿਲਟਰ ਇਜੈਕਟਰ ਜੱਟੂਵਾਲ 1986 ਤੋਂ ਬੰਦ ਪਿਆ ਹੈ, ਜਿਸ ’ਤੇ ਲੋਕਾਂ ਵਲੋਂ ਨਾਜਾਇਜ ਕਬਜ਼ ਕਰਕੇ ਕਾਸ਼ਤੇ ਕੀਤੀ ਜਾ ਰਹੀ ਹੈ। ਪਰ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ। ਇਸ ਸਬੰਧੀ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਸਿਲਟਰ ਇਜੈਕਟਰ ਬਣਾਉਣ ਦਾ ਮੁੱਖ ਮਕਸਦ ਇਹ ਸੀ ਕਿ ਜੋ ਰੇਤਾ ਨਹਿਰ ’ਚ ਆਉਂਦੀ ਸੀ, ਉਸ ਨੂੰ ਸਿਲਟਰ ਇਜੈਕਟਰ ’ਚ ਸੁੱਟ ਦਿੰਦੇ ਸਨ ਤੇ ਰੇਤ ਇਕੱਠੀ ਕਰਕੇ ਮਹਿਮਕਾ ਸਿੰਜਾਈ ਵਿਭਾਗ ਸਰਕਾਰੀ ਖਜਾਨੇ ਦੀ ਆਮਦਨ ਵਧਾਉਣ ਲਈ ਵੇਚਦਾ ਸੀ। ਹੁਣ 50 ਸਾਲਾ ਤੋਂ ਬੰਦ ਪਿਆ ਹੈ ਤੇ ਸਿਲਟਰ ਦੀ ਕੀਮਤੀ ਜ਼ਮੀਨ ’ਤੇ ਲੋਕਾਂ ਵਲੋਂ ਧੜਾਧੜ ਕਬਜੇ ਕਰਕੇ ਰਵਾਇਤੀ ਫਸਲਾਂ ਬੀਜੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਪਟਵਾਰੀ ਤੇ ਕਾਨੂੰਗੋ ਵੀ ਇਸ ਦੀ ਨਿਸ਼ਾਨਦੇਹੀ ਲੈਣ ਤੋਂ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਹੋ ਜਾਵੇ ਤਾਂ ਪੰਜਾਬ ਸਰਕਾਰ ਦੀ ਲੱਖਾਂ ਕਰੋੜਾਂ ਰੁਪਏ ਦੀ ਜਮੀਨ ਬਚ ਜਾਂਦੀ ਹੈ। ਇਸ ਦੇ ਕੰਢੇ ਲੋਕਾਂ ਨੇ ਕਬਜ਼ੇ ਕਰਕੇ ਪੱਕੀ ਰਿਹਾਇਸ਼ ਬਣਾ ਲਈ ਹੈ ਤੇ ਇਸ ’ਚ ਗੁੱਜਰ ਬਰਾਦਰੀ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਮਹਿਕਮੇ ਦੇ ਅਦਿਕਾਰੀਆਂ ਨੂੰ ਕਈ ਵਾਰ ਜਾਣੂ ਕਰ ਵਾਇਆ ਹੈ, ਫਿਰ ਵੀ ਮਹਿਕਮਾ ਲਾਪਰਵਾਹੀ ਵਰਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਲਟਰ ਇਜੈਕਟਰ ਨਹਿਰ ਅਪਰਬਾਰੀ ਦੁਆਬ ਤੋਂ ਨਿਕਲ ਕੇ ਸਿੱਧੇ ਦਰਿਆ ਬਿਆਸ ਵਿਚ ਪੈਂਦਾ ਹੈ ਤੇ ਕਿਸਾਨਾਂ ਵਲੋਂ ਵੀ ਇਸ ’ਤੇ ਨਾਜਾਇਜ਼ ਕਬਜ਼ੇ ਕਰਕੇ ਇਸ ਨੂੰ ਬੰਦ ਕਰ ਦਿੱਤਾ ਹੈ। ਜਿਸ ਨਾਲ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੇ ਪੰਜਾਬ ਦੇ ਸਿੰਜਾਈ ਮੰਤਰੀ ਪਾਸੋਂ ਮੰਗ ਕੀਤੀ ਕਿ ਸਿਲਟਰ ਇਜੈਕਟਰ ਦੀ ਜ਼ਮੀਨ ਨੂੰ ਬਚਾਉਣ ਲਈ ਇਸ ਦੀ ਨਿਸ਼ਾਨਦੇਹੀ ਕਰਕੇ ਨਾਜਾਇਜ਼ ਕਬਜੇ ਛੁਡਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਵਾਹਲਾ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਕੀਤੀਆਂ ਵਿਚਾਰਾਂ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਸਫ਼ਾਈ ਮੁਹਿੰਮ ਦਾ ਲਿਆ ਜਾਇਜ਼ਾ
Ad Position 24