02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਕਰਨ ਵਾਲੇ ਸੈਂਟਰ ’ਚ ਖੁਸ਼ਹਾਲਪੁਰ ਨੇ ਵਾਟਰ ਕੂਲਰ ਸੌਂਪਿਆ

ਕਲਾਨੌਰ, 1 ਸਤੰਬਰ (ਪੁਰੇਵਾਲ)-ਐਗਰੀਫੈੱਡ ਦੇ ਚੇਅਰਮੈਨ ਤੇ ਡਾਇਰੈਕਟਰ ਨੈਸ਼ਨਲ ਕੋਆਪਰੇਟਿਵ ਯੂਨੀਅਨ ਆਫ ਇੰਡੀਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵਲੋਂ ਕਲਾਨੌਰ ਵਿਖੇ ਕਾਲੌਨੀਆਂ ’ਚ ਚੱਲ ਰਹੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਸੇਵਾ ਦੇ ਕਾਰਜਾਂ ’ਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਖੁਸ਼ਹਾਲਪੁਰ ਵਲੋਂ ਪੜ੍ਹਾਈ ਕਰਨ ਵਾਲੇ ਬੱਚਿਆਂ ਸਮੇਤ ਪੜ੍ਹਾਈ ਕਰਵਾਉਣ ਦੀ ਨਿਰਸਵਾਰਥ ਸੇਵਾਵਾਂ ਕਰਨ ਵਾਲੇ ਅਧਿਆਪਕ ਕੰਵਲਜੀਤ ਕੌਰ ਦੀ ਹੌਂਸਲਾ ਅਫਜਾਈ ਕਰਦਿਆਂ ਘਾਟਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਕਲਾਨੌਰ, 1 ਸਤੰਬਰ (ਪੁਰੇਵਾਲ)-ਐਗਰੀਫੈੱਡ ਦੇ ਚੇਅਰਮੈਨ ਤੇ ਡਾਇਰੈਕਟਰ ਨੈਸ਼ਨਲ ਕੋਆਪਰੇਟਿਵ ਯੂਨੀਅਨ ਆਫ ਇੰਡੀਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵਲੋਂ ਕਲਾਨੌਰ ਵਿਖੇ ਕਾਲੌਨੀਆਂ ’ਚ ਚੱਲ ਰਹੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਸੇਵਾ ਦੇ ਕਾਰਜਾਂ ’ਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਖੁਸ਼ਹਾਲਪੁਰ ਵਲੋਂ ਪੜ੍ਹਾਈ ਕਰਨ ਵਾਲੇ ਬੱਚਿਆਂ ਸਮੇਤ ਪੜ੍ਹਾਈ ਕਰਵਾਉਣ ਦੀ ਨਿਰਸਵਾਰਥ ਸੇਵਾਵਾਂ ਕਰਨ ਵਾਲੇ ਅਧਿਆਪਕ ਕੰਵਲਜੀਤ ਕੌਰ ਦੀ ਹੌਂਸਲਾ ਅਫਜਾਈ ਕਰਦਿਆਂ ਘਾਟਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਅਧਿਆਪਕ ਕੰਵਲਜੀਤ ਕੌਰ ਨੇ ਦੱਸਿਆ ਕਿ ਉਹ ਨਿਰਸਵਾਰਥ ਭਾਵਨਾ ਨਾਲ ਸਰਕਾਰੀ ਕਾਲੌਨੀਆਂ ’ਚ ਸਥਿਤ ਆਂਗਣਵਾੜੀ ਕੇਂਦਰ ’ਚ ਪਿਛਲੇ 7-8 ਸਾਲ ਤੋਂ ਲੋੜਵੰਦ ਬੱਚਿਆਂ ਨੂੰ ਸ਼ਾਮ ਸਮੇਂ ਪੜ੍ਹਾਈ ਕਰਵਾਉਂਦੇ ਆ ਰਹੇ ਹਨ ਤੇ ਇਸ ਵੇਲੇ ਉਨ੍ਹਾਂ ਕੋਲ ਸ਼ਾਮ ਸਮੇਂ ਪੜ੍ਹਾਈ ਕਰਨ ਲਈ 35 ਦੇ ਕਰੀਬ ਬੱਚੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰ ’ਚ ਬਿਜਲੀ-ਪਾਣੀ ਦੇ ਯੋਗ ਪ੍ਰਬੰਧ ਦੀ ਘਾਟ ਮਹਿਸੂਸ ਹੁੰਦੀ ਹੈ। ਉਧਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਮੌਕੇ ’ਤੇ ਠੰਢੇ ਪਾਣੀ ਲਈ ਵਾਟਰ ਕੂਲਰ ਸੌਂਪਿਆ ਗਿਆ ਤੇ ਬਿਜਲੀ ਦੇ ਪ੍ਰਬੰਧਾਂ ਦੀ ਘਾਟ ਨੂੰ ਵੀ ਦੂਰ ਕਰਨ ਦਾ ਭਰੋਸਾ ਦਵਾਇਆ। ਚੇਅ. ਖੁਸ਼ਹਾਲਪੁਰ ਨੇ ਅਧਿਆਪਕ ਕੰਵਲਜੀਤ ਕੌਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ’ਤੋਂ ਹੋਰਨਾਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ। ਇਸ ਮੌਕੇ ’ਤੇ ਯਸਪਾਲ ਸਿੰਘ, ਸੁਖਵਿੰਦਰ ਸਿੰਘ ਕਾਹਲੋਂ, ਗੁਰਮੇਜ ਸਿੰਘ ਕਾਲਾ ਪੱਡਾ, ਸੰਜੀਵ ਵਰਮਾ, ਹੀਰਾ ਸਿੰਘ, ਸੁਰਿੰਦਰ ਸਿੰਘ, ਅਮਰਬੀਰ ਸਿੰਘ ਗੋਲਡੀ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਡਿਗਰੀ ਕਾਲਜ ਬੁੱਲ੍ਹੋਵਾਲ ਦੀ ਬੀ . ਏ . ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ
Ad Position 24