ਸ਼੍ਰੋਮਣੀ ਕਮੇਟੀ ਮੈਂਬਰ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਤੇ ਉਨ੍ਹਾਂ ਦੀ ਧਰਮਪਤਨੀ ਬਲਜੀਤ ਕੌਰ ਦੀ ਬਰਸੀ ਮਨਾਈ
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਲਜੀਤ ਕੌਰ ਦੀ ਛੇਵੀਂ ਬਰਸੀ ਪਿੰਡ ਬੱਜੂਮਾਨ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਰਗੀ ਜਥੇਦਾਰ ਸੱਜਣ ਸਿੰਘ ਬੱਜੂਮਾਨ ਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਲਜੀਤ ਕੌਰ ਦੀ ਛੇਵੀਂ ਬਰਸੀ ਪਿੰਡ ਬੱਜੂਮਾਨ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਜਥੇ. ਬਲਜਿੰਦਰ ਸਿੰਘ ਬੱਜੂਮਾਨ ਮੈਂਬਰ ਜਨਰਲ ਕੌਂਸਲ ਅਕਾਲੀ ਦਲ, ਗੁਰਦੇਵ ਸਿੰਘ ਯੂ.ਐੱਸ.ਏ. ਤੇ ਗੁਰਪ੍ਰਤਾਪ ਸਿੰਘ ਯੂ.ਐੱਸ.ਏ. ਨੇ ਆਈਆਂ ਸੰਗਤਾਂ ਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਵਲੋਂ ਨਿਭਾਈ ਗਈ। ਇਸ ਮੌਕੇ ਸਾ. ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਜਥੇ. ਸੁੱਚਾ ਸਿੰਘ ਲੰਗਾਹ, ਸਾ. ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾ. ਚੇਅਰਮੈਨ ਤਰਲੋਕ ਸਿੰਘ ਬਾਠ, ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ, ਯੂਥ ਆਗੂ ਜਸਪ੍ਰੀਤ ਸਿੰਘ ਰਾਣਾ ਪਠਾਨਕੋਟ, ਸਤਨਾਮ ਸਿੰਘ ਠੇਠਰਕੇ ਸਰਕਲ ਪ੍ਰਧਾਨ, ਹਰਸਿਮਰਤ ਯੂਥ ਪ੍ਰਧਾਨ ਵੈਰੋਕੇ, ਬਲਜੀਤ ਸਿੰਘ ਸਰਕਲ ਪ੍ਰਧਾਨ ਕਲਾਨੌਰ, ਸੁਖਜਿੰਦਰ ਸਿੰਘ ਪਾਰਸ ਪ੍ਰਧਾਨ ਐੱਸ.ਸੀ. ਵਿੰਗ ਹਲਕਾ ਫ਼ਤਹਿਗੜ੍ਹ ਚੂੜੀਆਂ, ਜਥੇ. ਰਣਧੀਰ ਸਿੰਘ ਦਾਖ਼ਲਾ ਸਰਕਲ ਪ੍ਰਧਾਨ ਆਦਿ ਸੰਗਤਾਂ ਹਾਜ਼ਰ ਸਨ।