02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਮਿੱਟ ਛਾਪ ਛੱਡਦਾ ਸਮਾਪਤ ਹੋਇਆ ਪਿੰਡ ਬੱਬੇਹਾਲੀ ਦਾ ਦੋ ਰੋਜ਼ਾ ਛਿੰਝ ਮੇਲਾ

ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਪੰਜਾਬ ਦੀਆਂ ਅਮੀਰ ਵਿਰਾਸਤੀ ਪੇਂਡੂ ਖੇਡਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਪਿੰਡ ਬੱਬੇਹਾਲੀ ਵਿਖੇ ਸਲਾਨਾ ਤੇ ਇਤਿਹਾਸਿਕ ਦੋ ਰੋਜ਼ਾ ਛਿੰਝ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਛਿੰਝ ਮੇਲੇ ਦੇ ਪਹਿਲੇ ਦਿਨ ਪੇਂਡੂ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਰਸਮੀ ਉਦਘਾਟਨ ਸ਼ੋ੍ਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਕੀਤਾ।

Ad Position 21
repet_subhas-goyals [Copy P29]
ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਗਾਇਕ ਵਿਰਾਸਤ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਗੁਰਬਚਨ ਸਿੰਘ ਬੱਬੇਹਾਲੀ ਅਤੇ ਮੇਲਾ ਪ੍ਰਬੰਧਕ। ਤਸਵੀਰਾਂ: ਵਿਸ਼ਾਲ ਮੁੰਨਾ 02-09-2026
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਪੰਜਾਬ ਦੀਆਂ ਅਮੀਰ ਵਿਰਾਸਤੀ ਪੇਂਡੂ ਖੇਡਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਪਿੰਡ ਬੱਬੇਹਾਲੀ ਵਿਖੇ ਸਲਾਨਾ ਤੇ ਇਤਿਹਾਸਿਕ ਦੋ ਰੋਜ਼ਾ ਛਿੰਝ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਛਿੰਝ ਮੇਲੇ ਦੇ ਪਹਿਲੇ ਦਿਨ ਪੇਂਡੂ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਰਸਮੀ ਉਦਘਾਟਨ ਸ਼ੋ੍ਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਕੀਤਾ। ਇਸ ਮੌਕੇ ਕਰਵਾਈਆਂ ਖੇਡਾਂ ’ਚ ਦੂਰ ਦੁਰਾਡੇ ਤੋਂ ਆਏ ਨਾਮੀ ਪਹਿਲਵਾਨਾਂ ਤੇ ਹੋਰ ਖਿਡਾਰੀਆਂ ਵਲੋਂ ਆਪਣੀ ਕਲਾ ਦੇ ਬਿਹਤਰੀਨ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ, ਜਿਨ੍ਹਾਂ ਦਾ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਵਲੋਂ ਤਾੜੀਆਂ ਦੀ ਗੂੰਜ ਨਾਲ ਉਤਸ਼ਾਹ ਵਧਾਇਆ ਗਿਆ। ਮੇਲੇ ਦੇ ਦੂਜੇ ਤੇ ਆਖਰੀ ਦਿਨ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਪਹੁੰਚੇ ਪ੍ਰਸਿੱਧ ਗਾਇਕ ਵਿਰਾਸਤ ਸੰਧੂ ਵਲੋਂ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਮਹਿੰਦਰ ਸਿੰਘ ਖੇਡ ਸਟੇਡੀਅਮ ਬੱਬੇਹਾਲੀ ਵਿਖੇ ਘੋਲ, ਕਬੱਡੀ ਤੇ ਹੋਰ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ। ਕੁਸ਼ਤੀ ਦੇ ਕਰਵਾਏ ਮੁਕਾਬਲਿਆਂ ਵਿਚ ਸ਼ਿਵ ਜੋਗਰ ਨੇ ਗੁਰਮੁੱਖ ਗੁਰਦਾਸਪੁਰ ਨੂੰ ਚਿੱਤ ਕੀਤਾ। ਜਦੋਂ ਕਿ ਨਿਰਪੁੰਸ਼ ਗੁਰਦਾਸਪੁਰ ਨੇ ਅਨਮੋਲ ਬੱਬੇਹਾਲੀ, ਕਰਨ ਦੋਸਤਪੁਰ ਨੇ ਦਾਰਾ ਅਲੀਵਾਲ ਤੇ ਵਿਜੇ ਤਿੱਬੜ ਨੇ ਨਿਖਿਲ ਗੁਰਦਾਸਪੁਰ ਨੂੰ ਹਰਾ ਕੇ ਜਿੱਤ ਆਪਣੇ ਨਾਮ ਦਰਜ ਕਰਵਾਈ। ਇਸੇ ਤਰ੍ਹਾਂ ਕਬੱਡੀ ਮੁਕਾਬਲਿਆਂ ’ਚ ਦਾਊਵਾਲ ਦੀ ਟੀਮ ਨੇ ਬਾਹੀਆਂ ਦੀ ਟੀਮ ਨੂੰ ਹਰਾਇਆ ਤੇ ਹਰੀਮਾਂਬਾਦ ਦੀ ਟੀਮ ਨੂੰ ਬਾਬ ਹਜਾਰਾ ਸਿੰਘ ਨਿੱਕੇ ਘੁੰਮਣਾਂ ਦੀ ਟੀਮ ਨੇ ਹਰਾ ਕੇ ਜਿੱਤ ਹਾਸਲ ਕੀਤੀ। ਰੱਸਾ ਕੱਸੀ ਦੇ ਰੌਚਕ ਮੁਕਾਬਲੇ ’ਚ ਜਫਰਵਾਲ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਾਰ ਦਿੱਤੀ। ਆਖੀਰ ਵਿਚ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪਿੰਡ ਬੱਬੇਹਾਲੀ ਦੇ ਸਰਪੰਚ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਵਲੋਂ ਵੀ ਇਸ ਮੇਲੇ ਨੂੰ ਸਫਲ ਬਣਾਉਣ ਤੇ ਇਸ ਮੇਲੇ ਵਿਚ ਪਹੁੰਚੇ ਦੂਰ ਦੁਰਾਡੇ ਤੋਂ ਖਿਡਾਰੀਆਂ ਤੇ ਗਾਇਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕੰਵਰ ਮਿੰਟੂ, ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਸ਼ਮਸ਼ੇਰ ਸਿੰਘ ਬਟਾਲਾ, ਲਖਵਿੰਦਰ ਸਿੰਘ ਘੁੰਮਣ, ਮਹਿੰਦਰ ਸਿੰਘ ਸਿਧਵਾਂ, ਕ੍ਰਿਪਾਲ ਸਿੰਘ ਗੁੰਝੀਆਂ, ਗੁਰਪ੍ਰੀਤ ਸਿੰਘ ਗੁਰੂ, ਹਰਪ੍ਰੀਤ ਸਿੰਘ ਰਾਜਾ, ਜੋਗਾ ਸਿੰਘ ਦਾਊਵਾਲ, ਅਵਤਾਰ ਸਿੰਘ ਕਾਲਾ ਨੰਗਲ, ਰਘਬੀਰ ਸਿੰਘ, ਹਰਜਿੰਦਰ ਸਿੰਘ ਅਤੇ ਕੁਲਵੰਤ ਸਿੰਘ ਹੇਮਰਾਜਪੁਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਦਾ ਬੀ.ਸੀ.ਏ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਹਾਦਸੇ ਦੀ ਉਡੀਕ ’ਚ ਸਿੱਧਵਾਂ-ਧਾਰੀਵਾਲ ਰੋਡ ’ਤੇ ਖੜ੍ਹਾ ਸੁੱਕਾ ਰੁੱਖ ਸੜਕ ਵਿਚਕਾਰ ਝੁਕਿਆ ਹੋਇਆ ਕਿਸੇ ਵੇਲੇ ਡਿੱਗ ਸਕਦਾ
Ad Position 24