03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੱਲ੍ਹ ਸਕੂਲ ਕਾਲਜ ਬੱਸਾਂ ਦਾ ਚੱਕਾ ਰਹੇਗਾ ਜਾਮ

ਫ਼ਤਹਿਗੜ੍ਹ ਚੂੜੀਆਂ­ 1 ਸਤੰਬਰ (ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਤਹਿਗੜ੍ਹ ਚੂੜੀਆਂ­ 1 ਸਤੰਬਰ (ਐੱਮ.ਐੱਸ. ਫੁੱਲ)-3 ਸਤੰਬਰ ਨੂੰ ਪੰਜਾਬ ਦੇ ਸਕੂਲ ਕਾਲਜ ਦੀਆਂ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਇਸ ਸਬੰਧੀ ਫ਼ਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਸਕੂਲ ਬੱਸਾਂ ਦੇ ਮਾਲਕਾਂ ਦੀ ਮੀਟਿੰਗ ਹੋਈ, ਜਿਸ ’ਚ ਫ਼ਤਹਿਗੜ੍ਹ ਚੂੜੀਆਂ ਦੇ ਸੰਤ ਫਰਾਂਸਿਸ ਕਾਨਵੈਂਟ ਸਕੂਲ­ ਕੈਪਟਨ ਸਕੂਲ ਆਫ ਐਕਸਲੈਂਸ­ ਡੀ.ਡੀ.ਆਈ.ਐੱਸ.­ ਹੈਬਰਾਨ ਵਰਲਡ ਸਕੂਲ­ ਸੰਤ ਫਰਾਸਿੰਸ ਕੌਨਵੈਂਟ ਸਕੂਲ ਡੇਰਾ ਬਾਬਾ ਨਾਨਕ­ ਸੰਤ ਫਰਾਸਿੰਸ ਕੌਨਵੈਂਟ ਸਕੂਲ ਘਣੀਏ-ਕੇ-ਬਾਂਗਰ ਤੇ ਸ਼ਬਦ ਪ੍ਰਕਾਸ਼ ਅਕੈਡਮੀ ਕੇ ਸਕੂਲ ਬੱਸ ਮਾਲਕ ਸ਼ਾਮਲ ਹੋਏ। ਇਸ ਮੌਕੇ ਹਰਪਾਲ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਬੱਸਾਂ ਦੀ ਵੈਲਡਿਟੀ ਵਧਾਏ ਤੇ ਬੱ ਸਾਂ ਦਾ ਟੈਕਸ ਘਟਾਏ। ਉਨ੍ਹਾਂ ਕਿਹਾ ਕਿ ਅਗਰ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਗਿੱਲ ਤੋਂ ਇਲਾਵਾ ਪ੍ਰਧਾਨ ਬੁੱਧ ਸਿੰਘ­ ਭੁਪਿੰਦਰ ਸਿੰਘ­ ਜਸਪਾਲ ਸਿੰਘ­ ਜਸਬੀਰ ਸਿੰਘ­ ਜਤਿੰਦਰ ਮਸੀਹ­ ਜੋਬਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਨਾਨਗਰ ’ ਚ ਹਲਕਾ ਇੰਚਾਰਜ ਬਦਲਣ ਦੀਆਂ ਚਰਚਾਵਾਂ ਪਿੱਛੇ ਵਿਰੋਧੀਆਂ ਦੀ ਰਣਨੀਤੀ ਜਾਂ ਸਿਆਸੀ ਜ਼ਮੀਨ ਅਗਲੀ ਖ਼ਬਰ ਬਾਬਾ ਸੁਖਦੇਵ ਸਿੰਘ ਬੇਦੀ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ਵਿਖੇ ਵਾਤਾਵਰਨ ਦਿਵਸ ਮਨਾਇਆ
Ad Position 24