03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲ੍ਹਾ ਪ੍ਰਧਰੀ ਖੋ-ਖੋ ਮੁਕਾਬਲਿਆਂ ’ਚ ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਦੀ ਇਕ ਵਾਰ ਫਿਰ ਬੱਲੇ-ਬੱਲੇ

ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲ੍ਹਾ ਪੱਧਰੀ ਕਰਵਾਏ ਗਏ ਖੋ-ਖੋ ਮੁਕਾਬਲਿਆਂ ’ਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੇ ਅੰਡਰ-14 ਤੇ ਅੰਡਰ-17 ਦੀਆਂ ਲੜਕੀਆਂ ਨੇ ਭਾਗ ਲਿਆ। ਇਹ ਖੋ-ਖੋ ਮੁਕਾਬਲਾ ਖ਼ਾਲਸਾ ਹਾਈ ਸਕੂਲ ਗੁਰਦਾਸਪੁਰ ਵਿਖੇ ਹੋਏ, ਜਿਸ ’ਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਸਕੂਲ ਪ੍ਰਬੰਧਕ ਅਤੇ ਅਧਿਆਪਕ ਖੋ-ਖੋ ਵਿਚ ਜੇਤੂ ਵਿਦਿਆਰਥੀਆਂ ਨਾਲ। ਅਜੀਤ ਤਸਵੀਰ 02-09-2026
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲ੍ਹਾ ਪੱਧਰੀ ਕਰਵਾਏ ਗਏ ਖੋ-ਖੋ ਮੁਕਾਬਲਿਆਂ ’ਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੇ ਅੰਡਰ-14 ਤੇ ਅੰਡਰ-17 ਦੀਆਂ ਲੜਕੀਆਂ ਨੇ ਭਾਗ ਲਿਆ। ਇਹ ਖੋ-ਖੋ ਮੁਕਾਬਲਾ ਖ਼ਾਲਸਾ ਹਾਈ ਸਕੂਲ ਗੁਰਦਾਸਪੁਰ ਵਿਖੇ ਹੋਏ, ਜਿਸ ’ਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਸਖ਼ਤ ਮੁਕਾਬਲਿਆਂ ਦੌਰਾਨ ਵੀ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀਆਂ ਅੰਡਰ-14 ਤੇ ਅੰਡਰ-17 ਦੀਆਂ ਲੜਕੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਫਾਈਨਲ ਮੈਚ ’ਚ ਜਿੱਤ ਪ੍ਰਾਪਤ ਕਰਕੇ ਦੋਵੇਂ ਟੀਮਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਫਾਈਨਲ ਮੈਚ ’ਚ ਜਿੱਤ ਪ੍ਰਾਪਤ ਕਰਕੇ ਦੋਵੇਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਅੰਡਰ-14 ਤੇ ਅੰਡਰ-17 ਦੀਆ ਲੜਕੀਆਂ ਦੀ ਚੋਣ ਆਗਾਮੀ ਪੰਜਾਬ ਸਕੂਲ ਸਟੇਟ ਲੈਵਲ ਖੋ-ਖੋ ਪ੍ਰਤੀਯੋਗਤਾ ਲਈ ਹੋ ਗਈ ਹੈ। ਜਿਵੇਂ ਅੰਡਰ-14 ਦੀ ਨਵਜੋਤ ਕੌਰ, ਅਗਮਜੋਤ ਕੌਰ, ਸਹਿਜਪ੍ਰੀਤ ਕੌਰ, ਜਸਮੀਤ ਕੌਰ, ਗੁਰਨਾਜ ਕੌਰ ਅਤੇ ਅੰਡਰ-17 ਸੁਖਪ੍ਰੀਤ ਕੌਰ, ਏਕਮਪ੍ਰੀਤ ਕੌਰ, ਵੀਰਪਾਲ ਕੌਰ, ਅਮਨਜੋਤ ਕੌਰ, ਖੁਸ਼ਪ੍ਰੀਤ ਕੌਰ ਤੇ ਮਨਮੀਤ ਕੌਰ ਕੁੱਲ 11 ਲੜਕੀਆਂ ਸੂਬਾ ਪੱਧਰ ਲਈ ਚੁਣੀਆਂ ਗਈਆਂ। ਇਨ੍ਹਾਂ ਖਿਡਾਰਣਾਂ ਨੇ ਸਫ਼ਲਤਾ ਦਾ ਸਿਹਰਾ ਆਪਣੇ ਕੋਚ ਤੇ ਸਕੂਲ ਮੈਨੇਜਮੈਂਟ, ਸਕੂਲ ਪ੍ਰਿੰਸੀਪਲ ਦੇ ਸਹਿਯੋਗ ਨੂੰ ਦਿੱਤਾ। ਸਕੂਲ ਪਹੁੰਚਣ ’ਤੇ ਸਕੂਲ ਕੰਪਲੈਕਸ ਵਲੋਂ ਜੇਤੂ ਖਿਡਾਰਣਾਂ ਦਾ ਤਾੜੀਆਂ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਕੁਲਬੀਰ ਕੌਰ ਵਲੋਂ ਵਿਦਿਆਰਥਣਾਂ ਨੂੰ ਫੁੱਲਾਂ ਦੇ ਹਾਰ ਤੇ ਤਮਗੇ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਗਿਆ ਕਿ ਸਾਡੇ ਸਕੂਲ ਦੇ ਕੋਚ ਹਰਦੀਪ ਸਿੰਘ ਦੇ ਸਹੀ ਮਾਰਗਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਟੀਮਾਂ ਸੂਬਾ ਪੱਧਰ ਮੁਕਾਬਲਿਆਂ ’ਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ, ਜ਼ਿਲ੍ਹੇ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਗੀਆਂ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤਾਲਿਬਪੁਰ ਵਿਖੇ ਸ਼ਰਾਬ ਦੇ ਠੇਕੇ ’ਤੇ ਲੱਖਾਂ ਦੀ ਚੋਰੀ ਅਗਲੀ ਖ਼ਬਰ ਆਰ . ਡੀ . ਖੋਸਲਾ ਸਕੂਲ ਨੇ ਸੰਸਕ੍ਰਿਤ ਦਿਵਸ ਮੌਕੇ ਸੰਸਕ੍ਰਿਤ ਮੰਤਰ ਤੇ ਸਲੋਕ ਪਾਠ ਮੁਕਾਬਲਾ ਕਰਵਾਇਆ
Ad Position 24