03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਗੈਸ ਡਲਿਵਰੀਮੈਨ ਨੂੰ ਘੇਰ ਕੇ 19 ਹਜ਼ਾਰ ਰੁਪਏ ਤੇ ਚਾਂਦੀ ਦੀ ਚੇਨ ਖੋਹੀ, ਇਕ ਮੁਲਜ਼ਮ ਕਾਬੂ

ਧਾਰੀਵਾਲ, 2 ਸਤੰਬਰ (ਸਵਰਨ ਸਿੰਘ)-ਧਾਰੀਵਾਲ ਪੁਲਿਸ ਨੇ ਗੈਸ ਡਿਲੀਵਰੀਮੈਨ ਕੋਲੋਂ ਨਕਦੀ ਅਤੇ ਚਾਂਦੀ ਦੀ ਚੇਨ ਖੋਹਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 18 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੇ ਅਜੇ ਕੁਮਾਰ ਪੁੱਤਰ ਮੁਖਤਿਆਰ ਮਸੀਹ ਵਾਸੀ ਡਡਵਾ ਦੇ ਬਿਆਨਾਂ ’ਤੇ ਸੁਖਰਾਜ ਉਰਫ਼ ਸੁੱਖ ਪੁੱਤਰ ਮੁਖਤਿਆਰ ਮਸੀਹ ਵਾਸੀ ਕੋਲੀਆਂ ਬਹਿਰਾਮਪੁਰ, ਕਵਲ ਪੁੱਤਰ ਮੀਦ ਮਸੀਹ ਵਾਸੀ ਮਾਨੇਪੁਰ, ਥਾਣਾ ਕਲਾਨੌਰ ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਧਾਰੀਵਾਲ, 2 ਸਤੰਬਰ (ਸਵਰਨ ਸਿੰਘ)-ਧਾਰੀਵਾਲ ਪੁਲਿਸ ਨੇ ਗੈਸ ਡਿਲੀਵਰੀਮੈਨ ਕੋਲੋਂ ਨਕਦੀ ਅਤੇ ਚਾਂਦੀ ਦੀ ਚੇਨ ਖੋਹਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 18 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੇ ਅਜੇ ਕੁਮਾਰ ਪੁੱਤਰ ਮੁਖਤਿਆਰ ਮਸੀਹ ਵਾਸੀ ਡਡਵਾ ਦੇ ਬਿਆਨਾਂ ’ਤੇ ਸੁਖਰਾਜ ਉਰਫ਼ ਸੁੱਖ ਪੁੱਤਰ ਮੁਖਤਿਆਰ ਮਸੀਹ ਵਾਸੀ ਕੋਲੀਆਂ ਬਹਿਰਾਮਪੁਰ, ਕਵਲ ਪੁੱਤਰ ਮੀਦ ਮਸੀਹ ਵਾਸੀ ਮਾਨੇਪੁਰ, ਥਾਣਾ ਕਲਾਨੌਰ ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਵੀਰ ਗੈਸ ਸਰਵਿਸ, ਨੇੜੇ ਲਾਲ ਬਾਗ ਧਾਰੀਵਾਲ ਵਿਖੇ ਡਿਲੀਵਰੀਮੈਨ ਵਜੋਂ ਕੰਮ ਕਰਦਾ ਹੈ। 1 ਸਤੰਬਰ ਨੂੰ ਕਰੀਬ 11 ਵਜੇ ਉਹ ਗੈਸ ਦੀ ਡਿਲੀਵਰੀ ਕਰਕੇ ਵਾਪਸ ਆ ਰਿਹਾ ਸੀ, ਜਦੋਂ ਉਹ ਡਡਵਾਂ ਰੋਡ ’ਤੇ ਅਮਰਜੀਤ ਹਸਪਤਾਲ ਨੇੜੇ ਪੁੱਜਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਗਾਲੀ-ਗਲੋਚ ਕੀਤੀ ਤੇ ਗੈਸ ਦੀ ਡਿਲੀਵਰੀ ਦੇ 19 ਹਜ਼ਾਰ ਰੁਪਏ ਤੇ ਗੱਲੇ ’ਚ ਪਾਈ ਚਾਂਦੀ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਸੁਖਰਾਜ ਸਿੰਘ ਨੂੰ ਕਾਬੂ ਕਰਕੇ 18 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
Ad Position 22
No active advertisement
ਪਿਛਲੀ ਖ਼ਬਰ ਕਾਹਨੂੰਵਾਨ ਪੁਲਿਸ ਵਲੋਂ ਹੈਰੋਇਨ ਸਮੇਤ 2 ਨੌਜਵਾਨ ਕਾਬੂ ਅਗਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਕੀਤਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੌਰਾ
Ad Position 24