03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਸਾਲਾਂ ਤੋਂ ਟੁੱਟੀ ਅਲੀਵਾਲ ਤੋਂ ਭਾਲੋਵਾਲ ਨੂੰ ਜਾਂਦੀ ਸੜਕ ਦਾ ਰੱਖਿਆ ਨੀਂਹ ਪੱਥਰ

ਅਲੀਵਾਲ, 2 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਜੋਬਨ ਰੰਧਾਵਾ ਨੇ ਕਈ ਸਾਲਾਂ ਤੋਂ ਟੁੱਟੀ ਅਲੀਵਾਲ ਤੋਂ ਭਾਲੋਵਾਲ ਨੂੰ ਜਾਂਦੀ ਸੜਕ ਦਾ ਅਲੀਵਾਲ ਤੋਂ ਨੀਂਹ ਪੱਥਰ ਰੱਖਿਆ, ਜਿਸ ਨਾਲ ਹਲਕੇ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਦੱਸਿਆ ਕਿ ਅੱਜ ਇਸ ਸੜਕ ਦਾ ਨੀਂਹ ਪੱਥਰ ਰੱਖ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਇਹ ਸੜਕ ਕਈ ਪਿੰਡਾਂ ਦੇ ਲੋਕਾਂ ਲਈ ਕਰੀਬ ਇਕ ਦਹਾਕੇ ਤੋਂ ਮੁਸੀਬਤ ਬਣੀ ਹੋਈ ਸੀ, ਕਿਉਂਕਿ ਅਲੀਵਾਲ ਤੋਂ ਵਾਇਆ ਭਾਲੋਵਾਲ ਨੂੰ ਹਵਾਈ ਅੱਡਾ ਰਾਜਾਸਾਂਸੀ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣਾ ਬਹੁਤ ਆਸਾਨ ਹੈ ਤੇ ਬਹੁਤ ਛੇਤੀ ਪਹੁੰਚ ਜਾਈਦਾ ਹੈ, ਇਸ ਤੋਂ ਕਈ ਵਾਰ ਰਾਤ ਨੂੰ ਕੋਈ ਬਿਮਾਰ ਹੋ ਜਾਂਦਾ ਸੀ, ਤਦ ਅੰਮ੍ਰਿਤਸਰ ਜਾਂ ਰਾਜਾਸਾਂਸੀ ਪੁੱਜਣ ਲਈ ਪਹਿਲਾਂ ਫ਼ਤਹਿਗੜ੍ਹ ਜਾਣਾ ਪੈਂਦਾ ਸੀ ਤੇ ਫਿਰ ਰਾਜਾਸਾਂਸੀ ਤੇ ਸ੍ਰੀ ਅੰਮ੍ਰਿਤਸਰ ਜਾਣਾ ਪੈਂਦਾ ਸੀ।

Ad Position 21
repet_subhas-goyals [Copy P29]
ਅਲੀਵਾਲ ’ਚ ਸੜਕ ਦਾ ਨੀਂਹ ਰੱਖਦੇ ਹਲਕਾ ਇੰਚਾਰਜ ਜੋਬਨ ਰੰਧਾਵਾ, ਨਾਲ ਹੋਰ ਆਗੂ। ਤਸਵੀਰ : ਸੁੱਚਾ ਸਿੰਘ ਬੁੱਲੋਵਾਲ 03-09-2026
ਅਲੀਵਾਲ, 2 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਜੋਬਨ ਰੰਧਾਵਾ ਨੇ ਕਈ ਸਾਲਾਂ ਤੋਂ ਟੁੱਟੀ ਅਲੀਵਾਲ ਤੋਂ ਭਾਲੋਵਾਲ ਨੂੰ ਜਾਂਦੀ ਸੜਕ ਦਾ ਅਲੀਵਾਲ ਤੋਂ ਨੀਂਹ ਪੱਥਰ ਰੱਖਿਆ, ਜਿਸ ਨਾਲ ਹਲਕੇ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਦੱਸਿਆ ਕਿ ਅੱਜ ਇਸ ਸੜਕ ਦਾ ਨੀਂਹ ਪੱਥਰ ਰੱਖ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਇਹ ਸੜਕ ਕਈ ਪਿੰਡਾਂ ਦੇ ਲੋਕਾਂ ਲਈ ਕਰੀਬ ਇਕ ਦਹਾਕੇ ਤੋਂ ਮੁਸੀਬਤ ਬਣੀ ਹੋਈ ਸੀ, ਕਿਉਂਕਿ ਅਲੀਵਾਲ ਤੋਂ ਵਾਇਆ ਭਾਲੋਵਾਲ ਨੂੰ ਹਵਾਈ ਅੱਡਾ ਰਾਜਾਸਾਂਸੀ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣਾ ਬਹੁਤ ਆਸਾਨ ਹੈ ਤੇ ਬਹੁਤ ਛੇਤੀ ਪਹੁੰਚ ਜਾਈਦਾ ਹੈ, ਇਸ ਤੋਂ ਕਈ ਵਾਰ ਰਾਤ ਨੂੰ ਕੋਈ ਬਿਮਾਰ ਹੋ ਜਾਂਦਾ ਸੀ, ਤਦ ਅੰਮ੍ਰਿਤਸਰ ਜਾਂ ਰਾਜਾਸਾਂਸੀ ਪੁੱਜਣ ਲਈ ਪਹਿਲਾਂ ਫ਼ਤਹਿਗੜ੍ਹ ਜਾਣਾ ਪੈਂਦਾ ਸੀ ਤੇ ਫਿਰ ਰਾਜਾਸਾਂਸੀ ਤੇ ਸ੍ਰੀ ਅੰਮ੍ਰਿਤਸਰ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਇਹ ਸੜਕ ਸੁੰਨਸਾਨ ਪਈ ਸੀ, ਕਿਉਂਕਿ ਸਾਰੀ ਸੜਕ ਬਿਲਕੁਲ ਟੁੱਟੀ ਪਈ ਹੈ, ਜਿਸ ’ਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਕੋਈ ਵੀ ਆਦਮੀ ਇਸ ਸੜਕ ਤੋਂ ਨਹੀਂ ਸੀ ਲੰਘਦਾ। ਜੋਬਨ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਇਸ ਵੱਡੀ ਸਮੱਸਿਆ ਨੂੰ ਹੱਲ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸੜਕ ਨਵੀਂ ਤਕਨੀਕ ਨਾਲ ਬਣਨ ਜਾ ਰਹੀ, ਜੋ ਕਿ ਪੰਜ ਸਾਲ ’ਚ ਬਿਲਕੁੱਲ ਵੀ ਖਰਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਹਲਕੇ ਦੀਆਂ ਮੁਸ਼ਕਲਾਂ ਨੂੰ ਹਰ ਹੀਲੇ ਹੱਲ ਕਰਨ ਲਈ ਤਿਆਰ ਹਨ। ਹਲਕਾ ਵਾਸੀ ਮੇਰਾ ਪਰਿਵਾਰ ਹਨ ਤੇ ਹਲਕੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਮੇਰਾ ਨਿੱਜੀ ਫਰਜ਼ ਬਣਦਾ ਹੈ। ਇਸ ਮੌਕੇ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਲੀਵਾਲ ਤੋਂ ਭਾਲੋਵਾਲੀ ਨੂੰ ਜਾਂਦੀ ਸੜਕ ਕਰੀਬ 10 ਸਾਲਾਂ ਤੋਂ ਮੰਦੀ ਹਾਲਤ ਵਿਚ ਸੀ, ਪਰ ਜੋਬਨ ਰੰਧਾਵਾ ਨੇ ਇਕ ਮਹੀਨਾ ਪਹਿਲਾਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲੀ ਹੈ ਤੇ ਇਕ ਮਹੀਨੇ ’ਚ ਸਖ਼ਤ ਮਿਹਨਤ ਕਰਕੇ ਇਸ ਸੜਕ ਨੂੰ ਪਾਸ ਕਰਵਾਇਆ ਹੈ। ਇਹ ਸੜਕ ਕਰੀਬ 12 ਕਿੱਲੋਮੀਟਰ ਦਾ ਰਕਬਾ ਬਣਦਾ ਹੈ, ਜਿਸ ’ਤੇ 10 ਕਰੋੜ 48 ਲੱਖ ਰੁਪਏ ਖਰਚ ਹੋਣਗੇ, ਇਹ ਸੜਕ ਬਹੁਤ ਮਜ਼ਬੂਤ ਬਣੇਗੀ। ਮਾਝਾ ਜ਼ੋਨ ਦੇ ਸਿੱਖਿਆ ਵਿੰਗ ਦੇ ਇੰਚਾਰਜ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ, ਅਨਮੋਲਪ੍ਰੀਤ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ, ਜੁਝਾਰੂ ਆਗੂ ਹਰਦੀਪ ਸਿੰਘ ਬਾਠ, ਗੁਰਵਿੰਦਰ ਸਿੰਘ ਪੰਨੂੰ ਜ਼ਿਲ੍ਹਾ ਸੈਕਟਰੀ ਸੋਸਲ ਮੀਡੀਆ, ਸੀਨੀਅਰ ਆਪ ਆਗੂ ਲਖਵਿੰਦਰ ਸਿੰਘ ਸੰਘੇੜਾ, ਸਰਪੰਚ ਬਲਜਿੰਦਰ ਸਿੰਘ ਨਾਮਧਾਰੀ, ਜਸਪਾਲ ਸਿੰਘ ਲੰਗਰਵਾਲ, ਸਰਵਣ ਸਿੰਘ ਤਲਵੰਡੀ ਭਾਰਥ, ਤਜਿੰਦਰ ਸਿੰਘ ਕੁਲਾਰ, ਕਰਨ ਬਾਠ, ਸਰਪੰਚ ਸੁਰਜਨ ਸਿੰਘ, ਡਾਕਟਰ ਦਲਜੀਤ ਸਿੰਘ ਲੱਕੀ, ਗੁਰਪਿੰਦਰ ਸਿੰਘ ਪੱਤੀ ਮਿਰਜੋਵਾਲੀ, ਦਲੇਰ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ ਆਜਨਪੁਰ, ਸਰਪੰਚ ਰਵਿੰਦਰਜੀਤ ਸਿੰਘ ਰਾਣਾ ਜਵੰਦਾ, ਸਰਪੰਚ ਜਸਬੀਰ ਸਿੰਘ ਭਾਲੋਵਾਲੀ, ਮਤਿਆਸ ਭੱਟੀ, ਹਰਪਾਲ ਸਿੰਘ ਕਿਲ੍ਹਾ ਦੇਸਾ ਸਿੰਘ, ਹਲਕਾ ਸੰਗਠਨ ਰਾਜਿੰਦਰ ਸਿੰਘ ਜਾਂਗਲਾ, ਮੇਜਰ ਸਿੰਘ ਭੁੱਲਰ, ਸਰਪੰਚ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਮੇਜਰ ਸਿੰਘ ਕਾਸ਼ਤੀਵਾਲ, ਚੇਅਰਮੈਨ ਰਾਣਾ ਸੁੰਡਲ, ਸਰਪੰਚ ਕੁਲਬੀਰ ਸਿੰਘ ਅਲੀਵਾਲ, ਸ਼ਿੰਗਾਰਾ ਸਿੰਘ, ਜਗਜੀਤ ਸਿੰਘ ਖਾਨਫੱਤਾ, ਕੈਪਟਨ ਗੁਰਮੀਤ ਸਿੰਘ ਸੈਦਪੁਰ, ਮੇਜਰ ਸਿੰਘ ਦਬੁਰਜੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਦਿੱਤੇ ਲੱਖਾਂ ਰੁਪਏ ਦੇ ਚੈੱਕ ਅਗਲੀ ਖ਼ਬਰ ਭੱਠਾ ਮਾਲਕਾਂ ਵਲੋਂ ਮਜ਼ਦੂਰਾਂ ’ਤੇ ਛਾਪੇਮਾਰੀ 600 ਇੱਟ ਨੂੰ ਲਿਆ ਕਬਜ਼ੇ ’ਚ
Ad Position 24