04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਧਾਰਮਿਕ ਆਗੂਆਂ, ਪਾਦਰੀਆਂ ਤੇ ਰਾਜਨੀਤਿਕ ਨੇਤਾਵਾਂ ਨੂੰ ਇਕੱਠੇ ਹੋਣ ਦੀ ਲੋੜ-ਪ੍ਰਿੰਸ ਮਸੀਹ

ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਮਸੀਹ ਭਾਈਚਾਰੇ ਦੀ ਏਕਤਾ, ਹੱਕਾਂ ਤੇ ਭਵਿੱਖ ਨੂੰ ਲੈ ਕੇ ਅਹਿਮ ਮੀਟਿੰਗ ਹੋਈ। ਇਸ ਮੌਕੇ ਆਲ ਇੰਡੀਆ ਕ੍ਰਿਸਚਨ ਯੂਥ ਫਰੰਟ ਪੰਜਾਬ ਦੇ ਪ੍ਰਧਾਨ ਪ੍ਰਿੰਸ ਮਸੀਹ ਨੇ ਕਿਹਾ ਕਿ ਮਸੀਹ ਭਾਈਚਾਰੇ ਦੀ ਮਜ਼ਬੂਤੀ ਲਈ ਧਾਰਮਿਕ ਆਗੂਆਂ, ਪਾਦਰੀਆਂ ਤੇ ਰਾਜਨੀਤਿਕ ਨੇਤਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਮਸੀਹ ਭਾਈਚਾਰੇ ਦੀ ਏਕਤਾ, ਹੱਕਾਂ ਤੇ ਭਵਿੱਖ ਨੂੰ ਲੈ ਕੇ ਅਹਿਮ ਮੀਟਿੰਗ ਹੋਈ। ਇਸ ਮੌਕੇ ਆਲ ਇੰਡੀਆ ਕ੍ਰਿਸਚਨ ਯੂਥ ਫਰੰਟ ਪੰਜਾਬ ਦੇ ਪ੍ਰਧਾਨ ਪ੍ਰਿੰਸ ਮਸੀਹ ਨੇ ਕਿਹਾ ਕਿ ਮਸੀਹ ਭਾਈਚਾਰੇ ਦੀ ਮਜ਼ਬੂਤੀ ਲਈ ਧਾਰਮਿਕ ਆਗੂਆਂ, ਪਾਦਰੀਆਂ ਤੇ ਰਾਜਨੀਤਿਕ ਨੇਤਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਸੀ.ਐੱਨ.ਆਈ ਦੇ ਬਿਸ਼ਪ ਦਰਬਾਰਾ ਸਿੰਘ, ਡਾ: ਰਾਕੇਸ਼ ਵਿਲੀਅਮ, ਸੈਲਵੇਸ਼ਨ ਆਰਮੀ ਦੇ ਮੇਜਰ ਇਮੈਨੂਅਲ, ਲੈਕਚਰਾਰ ਮੁਖਤਾਰ ਮਸੀਹ, ਤਰਸੇਮ ਮਸੀਹ ਸਹੋਤਾ, ਫਾਦਰ ਵਿਲੀਅਮ ਸਹੋਤਾ ਤੇ ਐਡਵੋਕੇਟ ਪੌਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਮੀਟਿੰਗ ਦੌਰਾਨ ਪ੍ਰਿੰਸ ਮਸੀਹ ਵਲੋਂ ਨੌਰਥ ਇੰਡੀਆ ਸੀ.ਐੱਨ.ਆਈ ਚਰਚ ਦੇ ਬਿਸ਼ਪ ਦਰਬਾਰਾ ਸਿੰਘ ਨੂੰ ਗੁਰਦਾਸਪੁਰ ਦਾਣਾ ਮੰਡੀ ਵਿਖੇ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 28 ਸਤੰਬਰ ਤੋਂ 1 ਅਕਤੂਬਰ ਤੱਕ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ ਕਰਵਾਇਆ ਜਾਵੇਗਾ। ਪ੍ਰਿੰਸ ਮਸੀਹ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮਸੀਹ ਭਾਈਚਾਰੇ ਨੂੰ ਇੱਕਜੁੱਟ ਕਰਨਾ ਤੇ ਭਾਈਚਾਰੇ ਦੇ ਹੱਕਾਂ ਤੇ ਮਸਲਿਆਂ ਲਈ ਸਾਂਝੀ ਆਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਰਕਾਰ ਮਸੀਹ ਭਾਈਚਾਰੇ ਦਾ ਮਾਣ-ਸਨਮਾਨ ਕਰੇਗੀ ਤੇ ਉਨ੍ਹਾਂ ਦੇ ਹੱਕਾਂ ਲਈ ਕੰਮ ਕਰੇਗੀ, ਮਸੀਹ ਭਾਈਚਾਰੇ ਵਲੋਂ ਉਸ ਸਰਕਾਰ ਨੂੰ ਵੋਟਾਂ ਦਿੱਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਵਿਖੇ ਹਿੰਦੀ ਦਿਵਸ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
Ad Position 24