ਚੌਕੀ ਪੰਜਗਰਾਈਆਂ ਦੀ ਪੁਲਿਸ ਨੇ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ
ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਂਕੀ ਪੰਜਗਰਾਈਂਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.
ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਂਕੀ ਪੰਜਗਰਾਈਂਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.ਐਸ.ਆਈ. ਸੰਦੀਪ ਸਿੰਘ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਸੰਗਰਾਵਾਂ ਨਹਿਰ ਪੁਲ ’ਤੇ ਇਕ ਮੋਨਾ ਨੌਜਵਾਨ ਖੜਾ ਸੀ ਜੋ ਕਿ ਪੁਲਿਸ ਟੀਮ ਨੂੰ ਵੇਖ ਕੇ ਘਬਰਾ ਕੇ ਤੇਜ ਕਦਮਾਂ ਨਾਲ ਤੁਰਨ ਲੱਗਾ ਤੇ ਉਸ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜ਼ੇਬ ’ਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਦੋਂ ਉਸ ਕੋਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਸ ਵਿਚ ਹੈਰੋਇਨ ਹੈ, ਜਿਸ ਦਾ ਵਜ਼ਨ 6.07 ਗ੍ਰਾਮ ਨਿਕਲਿਆ ਤੇ ਆਪਣਾ ਨਾਂਅ ਹੀਰਾ ਸਿੰਘ ਉਰਫ ਗੋਸਾ ਪੁੱਤਰ ਅਜੈਬ ਸਿੰਘ ਸਿੰਘ ਵਾਸੀ ਪਿੰਡ ਥਰੀਏਵਾਲ ਦੱਸਿਆ। ਇਸ ਖ਼ਿਲਾਫ਼ ਥਾਣਾ ਥਾਣਾ ਰੰਗੜ ਨੰਗਲ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਏਐਸਆਈ ਸੰਦੀਪ ਸਿੰਘ, ਏਐਸਆਈ ਯੂਨਸ, ਏਐਸਆਈ ਹਰਦੇਵ ਸਿੰਘ ਆਦਿ ਹਾਜ਼ਰ ਸਨ ।