05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਵਲੋਂ ਡੈਲੀਗੇਟ ਇਜਲਾਸ ਤੇ ਰੈਲੀ ਸੰਬੰਧੀ ਜਾਇਜ਼ਾ

ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਅੱਜ ਸੀਪੀਆਈ ਐਮਐਲ ਲਿਬਰੇਸ਼ਨ ਦੇ ਫੈਜਪੁਰਾ ਦਫ਼ਤਰ ਵਿਖੇ ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਹਰਵਿਦਰ ਸਿੰਘ ਮੱਲ੍ਹੀ ਤੇ ਵਿਜੇ ਸੋਹਲ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ’ਚ 20-21 ਸਤੰਬਰ ਦੀ ਜਲੰਧਰ ਵਿਖੇ ਹੋ ਰਹੀ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਡੈਲੀਗੇਟ ਇਜਲਾਸ ਤੇ ਰੈਲੀ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਸਬੰਧੀ ਅਸ਼ਵਨੀ ਕੁਮਾਰ ਲੱਖਣਕਲਾਂ, ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ’ਚੋਂ 1000 ਕਿਸਾਨ ਤੇ ਮਜ਼ਦੂਰ ਜਲੰਧਰ ਰੈਲੀ ਵਿਚ ਪਹੁੰਚਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਅੱਜ ਸੀਪੀਆਈ ਐਮਐਲ ਲਿਬਰੇਸ਼ਨ ਦੇ ਫੈਜਪੁਰਾ ਦਫ਼ਤਰ ਵਿਖੇ ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਹਰਵਿਦਰ ਸਿੰਘ ਮੱਲ੍ਹੀ ਤੇ ਵਿਜੇ ਸੋਹਲ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ’ਚ 20-21 ਸਤੰਬਰ ਦੀ ਜਲੰਧਰ ਵਿਖੇ ਹੋ ਰਹੀ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਡੈਲੀਗੇਟ ਇਜਲਾਸ ਤੇ ਰੈਲੀ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਸਬੰਧੀ ਅਸ਼ਵਨੀ ਕੁਮਾਰ ਲੱਖਣਕਲਾਂ, ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ’ਚੋਂ 1000 ਕਿਸਾਨ ਤੇ ਮਜ਼ਦੂਰ ਜਲੰਧਰ ਰੈਲੀ ਵਿਚ ਪਹੁੰਚਣਗੇ। ਮੀਟਿੰਗ ’ਚ ਅੱਜ ਦੀਆਂ ਰਾਜਨੀਤਿਕ ਹਾਲਤਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ’ਚ ਪੁਲਿਸ ਜੁਲਮ ਅਕਾਲੀ ਤੇ ਕਾਂਗਰਸ ਸਰਕਾਰਾਂ ਨੂੰ ਵੀ ਮਾਤ ਪਾ ਗਿਆ ਹੈ। ਆਗੂਆਂ ਨੇ ਸੁਨਾਮ ਪੁਲਿਸ ਵਲੋ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਨਜੀਤ ਸਿੰਘ ਉੱਪਰ ਕੀਤੇ ਗਏ ਥਰਡ ਡਿਗਰੀ ਕਿਸਮ ਦੇ ਜਬਰ ਦੀ ਨਿਖੇਧੀ ਕਰਦਿਆਂ ਇਸ ਘਟਨਾਕ੍ਰਮ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਸਬੰਧਤ ਡੀ.ਐਸ.ਪੀ. ਵਲੋਂ ਆਪਣੇ ਆਕਾ ਨੂੰ ਖੁਸ਼ ਕਰਨ ਲਈ ਜਬਰ ਕਰਦੇ ਸਮੇ ਵੀਡੀਓ ਕਾਲ ਰਾਹੀਂ ਦਿਖਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੋਹਨਜੀਤ ਵਲੋਂ ਮੁੱਖ ਮੰਤਰੀ ਨੂੰ ਦੂਰ ਤੋਂ ਦਿਖਾਇਆ ਗਿਆ ਕਾਲਾ ਝੰਡਾ ਇਕ ਸਧਾਰਨ ਵਿਰੋਧ ਸੀ, ਜੋ ਜਮਹੂਰੀ ਅਧਿਕਾਰਾਂ ਦੀ ਆਜ਼ਾਦੀ ਤਹਿਤ ਅਕਸਰ ਇਸ ਰੂਪ ’ਚ ਵੱਡੇ ਤੋਂ ਵੱਡੇ ਹਾਕਮਾਂ ਵਿਰੁੱਧ ਵਿਰੋਧ ਪ੍ਰਗਟਾਇਆ ਜਾਂਦਾ ਹੈ, ਪਰ ਸੰਗਰੂਰ ਪੁਲਿਸ ਵਲੋਂ ਇਸ ਘਟਨਾ ’ਤੇ ਸ਼ਰਮਿੰਦਾ ਹੋਣ ਦੀ ਥਾਂ ਦੱਸਿਆ ਜਾ ਰਿਹਾ ਕਿ ਮੋਹਨਜੀਤ ਵਿਰੁੱਧ ਪਹਿਲਾਂ ਤੋਂ ਕਈ ਕੇਸ ਚੱਲ ਰਹੇ ਹਨ, ਕੀ ਕੋਈ ਭਾਰਤੀ ਕਾਨੂੰਨ ਇਹ ਪੁਲਿਸ ਨੂੰ ਇਜਾਜ਼ਤ ਦਿੰਦਾ ਹੈ ਕਿ ਜੇਕਰ ਕਿਸੇ ਵਿਅਕਤੀ ਵਿਰੁੱਧ ਕੋਈ ਕੇਸ ਚੱਲ ਹੈ ਤਾਂ ਉਸ ਉੱਪਰ ਜੁਲਮ ਜਬਰ ਜੁਲਮ ਕਰਨਾ ਜਾਇਜ਼ ਹੋਵੇਗਾ। ਮੀਟਿੰਗ ਵਿਚ ਗੁਲਜਾਰ ਸਿੰਘ ਭੁੰਬਲੀ, ਪ੍ਰੇਮ ਮਸੀਹ ਸੋਨਾ, ਫੂਲ ਚੰਦ, ਜੋਗਿੰਦਰ ਪਾਲ ਲੇਹਲ, ਮਨਜੀਤ ਸਿੰਘ ਚੀਮਾਂ,ਬਿਟਾ ਅਠਵਾਲ, ਬਚਨ ਸਿੰਘ ਬੋਪਾਰਾਏ, ਰਾਜੂ ਬਟਾਲਾ, ਦਲਬੀਰ ਭੋਲਾ, ਬਚਨ ਤੇਜਾ ਅਤੇ ਦਰਸ਼ਨ ਸਿੰਘ ਖਰੋਟਾ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਸਤਨਾਮ ਸਿੰਘ ਰੰਧਾਵਾ ਡੀ.ਪੀ.ਈ. ਪੀ.ਐੱਮ. ਸ੍ਰੀ ਸ਼ੇਖਪੁਰ ਸਕੂਲ ਰਾਜ ਪੁਰਸਕਾਰ ਨਾਲ ਹੋਣਗੇ ਸਨਮਾਨਿਤ ਅਗਲੀ ਖ਼ਬਰ ਚੌਕੀ ਪੰਜਗਰਾਈਆਂ ਦੀ ਪੁਲਿਸ ਨੇ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ
Ad Position 24