05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕ ਦਿਵਸ ਮੌਕੇ ਸਤਨਾਮ ਸਿੰਘ ਰੰਧਾਵਾ ਡੀ.ਪੀ.ਈ. ਪੀ.ਐੱਮ. ਸ੍ਰੀ ਸ਼ੇਖਪੁਰ ਸਕੂਲ ਰਾਜ ਪੁਰਸਕਾਰ ਨਾਲ ਹੋਣਗੇ ਸਨਮਾਨਿਤ

ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਰਾਜ ਪੁਰਸਕਾਰ 2026 ਸਮਾਰੋਹ ਸਿੱਖਿਆ ਵਿਭਾਗ ਵਲੋਂ 5 ਸਤੰਬਰ ਨੂੰ ਡਾ. ਬੀ.

Ad Position 21
repet_subhas-goyals [Copy P29]
ਅਧਿਆਪਕ ਸਤਨਾਮ ਸਿੰਘ ਰੰਧਾਵਾ 05-09-2026
ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਰਾਜ ਪੁਰਸਕਾਰ 2026 ਸਮਾਰੋਹ ਸਿੱਖਿਆ ਵਿਭਾਗ ਵਲੋਂ 5 ਸਤੰਬਰ ਨੂੰ ਡਾ. ਬੀ.ਆਰ. ਅੰਬੇਦਕਰ ਆਡੀਟੋਰੀਅਮ, ਫੇਜ 8 ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਚੁਣੇ ਗਏ 75 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚੋਂ ਸਤਨਾਮ ਸਿੰਘ ਰੰਧਾਵਾ ਡੀ.ਪੀ.ਈ. ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਇਕ ਇਕਲੌਤੇ ਅਧਿਆਪਕ ਹਨ, ਜਿਨਾਂ ਦੀ ਇਸ ਵਾਰ ਇਸ ਪੁਰਸਕਾਰ ਲਈ ਚੋਣ ਹੋਈ ਹੈ। ਸ: ਸਤਨਾਮ ਸਿੰਘ 1 ਨਵੰਬਰ 2008 ਨੂੰ ਬਤੌਰ ਡੀਪੀਈ ਸਰਕਾਰੀ ਹਾਈ ਸਕੂਲ ਹਰਦੋਝੰਡੇ ਵਿਖੇ ਹਾਜ਼ਰ ਹੋਏ ਸਨ ਤੇ ਸਾਲ 2015 ਵਿਚ ਬਦਲੀ ਕਰਵਾ ਕੇ ਸ ਸ ਸ ਸ ਸੇਖਪੁਰ ਵਿਖੇ ਆ ਗਏ। ਇਹ ਇਕ ਬਹੁਤ ਹੀ ਮਿਹਨਤੀ, ਇਮਾਨਦਾਰ, ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਹਨ ਤੇ ਆਪਣੇ ਸਮੇਂ ਦੇ ਕਬੱਡੀ ਦੇ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਹਨ। ਇਨ੍ਹਾਂ ਦੇ ਪਿਛਲੇ ਪੰਜ ਸਾਲ ਦੇ ਸਾਰੇ ਨਤੀਜੇ 100 ਫ਼ੀਸਦੀ ਹਨ ਤੇ 100 ਫ਼ੀਸਦੀ ਹੀ ਬੱਚੇ 80 ਫ਼ੀਸਦੀ ਤੋਂ ਉੱਪਰ ਅੰਕ ਲੈ ਕੇ ਪਾਸ ਹੋਏ ਹਨ। ਹੁਣ ਤੱਕ ਇਨ੍ਹਾਂ ਦੇ ਖਿਡਾਏ 32 ਖਿਡਾਰੀਆਂ ਨੇ ਰਾਸ਼ਟਰੀ ਖੇਡਾਂ ਵਿਚ ਭਾਗ ਲਿਆ ਤੇ 17 ਨੇ ਤਮਗੇ ਪ੍ਰਾਪਤ ਕੀਤੇ। ਇਸੇ ਤਰ੍ਹਾਂ 286 ਨੇ ਸੂਬਾ ਪੱਧਰੀ ਖੇਡਾਂ ਵਿਚ ਭਾਗ ਲਿਆ ਤੇ 37 ਨੇ ਤਮਗੇ ਪ੍ਰਾਪਤ ਕੀਤੇ। ਵੱਖ-ਵੱਖ ਸਪੋਰਟਸ ਕਾਲਜਾਂ ਅਤੇ ਸਪੋਰਟਸ ਵਿੰਗਾਂ ’ਚ ਇਨ੍ਹਾਂ ਨੇ 25 ਤੋਂ ਵੱਧ ਵਿਦਿਆਰਥੀ ਦਾਖ਼ਲਾ ਲੈ ਚੁੱਕੇ ਹਨ ਤੇ 100 ਤੋਂ ਵੱਧ ਬੱਚੇ ਪੁਲਿਸ, ਆਰਮੀ, ਵਕਾਲਤ, ਟੀਚਰ, ਮੈਡੀਕਲ ਆਦਿ ਵਿਚ ਨੌਕਰੀਆਂ ਹਾਸਲ ਕਰ ਚੁੱਕੇ ਹਨ। ਹੁਣ ਤੱਕ ਇਨ੍ਹਾਂ ਨੇ 2 ਲੱਖ 50 ਹਜ਼ਾਰ ਰੁਪਏ ਤੋਂ ਉੱਪਰ ਸਕੂਲ ਭਲਾਈ ਫੰਡ ਵਿਚ ਦਾਨ ਪਾਇਆ ਹੈ ਤੇ ਹਰ ਸਾਲ ਹੀ ਬੱਚਿਆਂ ਨੂੰ ਵਰਦੀਆਂ, ਕਿਤਾਬਾਂ, ਫੀਸਾਂ ਵਿਚ ਮਦਦ ਕਰਦੇ ਹਨ। ਇਹ ਹੁਣ ਤੱਕ ਕਈ ਵਾਰ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ ਪੱਧਰੀ ਖੇਡ ਕੋਚ/ਆਫੀਸੀਅਲ ਦੇ ਤੌਰ ’ਤੇ ਡਿਊਟੀ ਨਿਭਾਅ ਚੁੱਕੇ ਹਨ ਤੇ 25 ਤੋ ਵੱਧ ਵੱਖ-ਵੱਖ ਤਰ੍ਹਾਂ ਦੀਆਂ ਸਿਖਲਾਈ ਲੈ ਕੇ ਚੁੱਕੇ ਹਨ। ਇਨ੍ਹਾਂ ਨੂੰ 30 ਤੋਂ ਵੱਧ ਵਾਰ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ, ਜ਼ਿਲ੍ਹਾ ਤੇ ਬਲਾਕ ਪੱਧਰੀ ਸਨਮਾਨ ਪੱਤਰ ਮਿਲ ਚੁੱਕੇ ਹਨ। 10 ਤੋਂ ਵੱਧ ਕਿਤਾਬਾਂ ਰਿਵਿਊ ਕਰ ਚੁੱਕੇ ਹਨ, ਟੀਚਰ ਮਡਿਊਲ ਤਿਆਰ ਕੀਤੇ ਹਨ, ਵੱਖ-ਵੱਖ ਅਖਬਾਰਾਂ ਲਈ ਲੇਖ ਲਿਖ ਚੁੱਕੇ ਹਨ ਤੇ ਇਨ੍ਹਾਂ ਨੇ ਬੱਚਿਆਂ ਲਈ ਆਪਣਾ ਯੂਟਿਊਬ ਚੈਨਲ ਵੀ ਬਣਾਇਆ ਹੈ। ਸਕੂਲ ਵਿਚ ਇਨ੍ਹਾਂ ਨੇ ਫਿੱਟਨੈਸ ਪਾਰਕ, ਖੇਡ ਪਾਰਕ, ਵਾਲੀਬਾਲ, ਬਾਸਕਿਟਬਾਲ, ਬੈਡਮਿੰਟਨ, ਹਾਕੀ, ਹੈਂਡਬਾਲ ਦੇ ਖੇਡ ਮੈਦਾਨ ਤਿਆਰ ਕਰਵਾਏ ਹਨ। ਅਜਿਹੇ ਅਧਿਆਪਕ ਨੂੰ ਰਾਜ ਪੁਰਸਕਾਰ ਮਿਲਣਾ ਪੂਰੇ ਗੁਰਦਾਸਪੁਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਸ ਸਬੰਧੀ ਇਨ੍ਹਾਂ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਸਤਨਾਮ ਸਿੰਘ ਰੰਧਾਵਾ, ਉਨ੍ਹਾਂ ਦੇ ਸਕੂਲ ਦੇ ਅਧਿਆਪਕ ਹੀ ਨਹੀਂ, ਸਗੋਂ ਉਨ੍ਹਾਂ ਦੇ ਭਰਾ, ਦੋਸਤ ਹਨ ਤੇ ਉਨ੍ਹਾਂ ਨੇ ਪਹਿਲਾਂ ਇਕੱਠਿਆਂ ਪ੍ਰਾਈਵੇਟ ਸਕੂਲ ਵਿਚ ਨੌਕਰੀ ਕੀਤੀ ਸੀ ਤੇ ਫਿਰ ਇਕੱਠਿਆਂ ਸਹਸ ਹਰਦੋਝੰਡੇ ਤੇ ਹੁਣ ਸੇਖਪੁਰ ਸਕੂਲ ਵਿਚ ਸੇਵਾ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਨੌਕਰੀ ਵਿਚ ਸ੍ਰੀ ਸਤਨਾਮ ਸਿੰਘ ਜਿਹਾ ਮਿਹਨਤੀ, ਇਮਾਨਦਾਰ, ਆਪਣੇ ਪੇਸ਼ੇ ਨੂੰ ਸਮਰਪਿਤ, ਗਰੀਬ ਬੱਚਿਆਂ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਵੀ ਮਦਦ ਕਰਨ ਵਾਲਾ ਅਧਿਆਪਕ ਨਹੀਂ ਵੇਖਿਆ। ਸਾਡੇ ਸਕੂਲ ਦੀ ਤਰੱਕੀ ਵਿਚ ਸ੍ਰੀ ਸਤਨਾਮ ਸਿੰਘ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਸੱਚਮੁੱਚ ਹੀ ਇਹ ਇਸ ਪੁਰਸਕਾਰ ਲਈ ਸਭ ਤੋਂ ਯੋਗ ਅਧਿਆਪਕ ਹਨ। ਰਾਜ ਪੁਰਸਕਾਰ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਗੁਰਦਾਸਪੁਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਡਿਪਟੀ ਡੀਈਓ ਗੁਰਦਾਸਪੁਰ ਸ੍ਰੀ ਅਨਿਲ ਸ਼ਰਮਾ ਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ, ਅਧਿਆਪਕਾਂ, ਬੱਚਿਆਂ ਨੇ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡਰੇਨ ਸਕੇਪ ਦੀ ਸਫ਼ਾਈ ਨਾ ਹੋਣ ਕਰਕੇ ਪਿੰਡ ਖਵਾਜਾ ਵਰਦਗ ਦੇ ਕਿਸਾਨਾਂ ਦੀ 100 ਏਕੜ ਤੋਂ ਵੱਧ ਫ਼ਸਲ ਬਰਸਾਤ ਦੇ ਪਾਣੀ ਨਾਲ ਤਬ... ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਵਲੋਂ ਡੈਲੀਗੇਟ ਇਜਲਾਸ ਤੇ ਰੈਲੀ ਸੰਬੰਧੀ ਜਾਇਜ਼ਾ
Ad Position 24