06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੰਜਾਬ ਦਾ ਸਮੂਹ ਮਨਿਸਟਰੀਅਲ ਸਟਾਫ਼ ਸਮੂਹਿਕ ਛੁੱਟੀ ਲੈ ਕੇ ਕੰਮ ਦਾ ਕਰੇਗਾ ਬਾਈਕਾਟ- ਮੁਲਾਜ਼ਮ ਆਗੂ

ਗੁਰਦਾਸਪੁਰ, 4 ਸਤੰਬਰ (ਚੱਕਰਾਜਾ)- ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ’ਤੇ ਕੋਈ ਗੰਭੀਰਤਾ ਨਾਲ ਵਿਚਾਰ ਨਾ ਕਰਕੇ ਉਲਟਾ ਪਹਿਲਾਂ ਹੀ ਤਨਖਾਹਾਂ ਵੱਧ ਕਹਿ ਕੇ ਆਮ ਜਨਤਾ ਨੂੰ ਮੀਡੀਏ ਰਾਹੀਂ ਗੁੰਮਰਾਹ ਕਰਨ ਵਿਚ ਲੱਗੀ ਹੈ, ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਹੈ। ਇਸ ਸਬੰਧੀ ਤਾਲਮੇਲ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਮੁਲਾਜ਼ਮ ਆਗੂ ਰਘਬੀਰ ਸਿੰਘ ਬਡਵਾਲ ਤੇ ਪੈਨਸ਼ਨਰਜ਼ ਆਗੂ ਇੰਜ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਗੁਰਦਾਸਪੁਰ, 4 ਸਤੰਬਰ (ਚੱਕਰਾਜਾ)- ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ’ਤੇ ਕੋਈ ਗੰਭੀਰਤਾ ਨਾਲ ਵਿਚਾਰ ਨਾ ਕਰਕੇ ਉਲਟਾ ਪਹਿਲਾਂ ਹੀ ਤਨਖਾਹਾਂ ਵੱਧ ਕਹਿ ਕੇ ਆਮ ਜਨਤਾ ਨੂੰ ਮੀਡੀਏ ਰਾਹੀਂ ਗੁੰਮਰਾਹ ਕਰਨ ਵਿਚ ਲੱਗੀ ਹੈ, ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਸਰਕਾਰ ਖਿਲਾਫ ਭਾਰੀ ਰੋਸ ਹੈ। ਇਸ ਸਬੰਧੀ ਤਾਲਮੇਲ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਮੁਲਾਜ਼ਮ ਆਗੂ ਰਘਬੀਰ ਸਿੰਘ ਬਡਵਾਲ ਤੇ ਪੈਨਸ਼ਨਰਜ਼ ਆਗੂ ਇੰਜ. ਸੁਖਵਿੰਦਰ ਸਿੰਘ ਬਾਂਗੋਵਾਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਵਾਰ ਵਾਰ ਮੀਟਿੰਗਾਂ ਦੇਣਾ ਫਿਰ ਮੀਟਿੰਗਾਂ ਤੋਂ ਭਗੌੜੇ ਹੋਣਾ ਸਰਕਾਰ ਦੀ ਸੂਝਬੂਝ ਹੋਣ ਬਾਰੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਮੁਲਜ਼ਮਾਂ ਤੇ ਪੈਨਸ਼ਨਰਜ਼ ਵਰਗ ਨੂੰ ਵੱਡੇ ਸੰਘਰਸ਼ ਵੱਲ ਵਧਣ ਲਈ ਸੂਬਕ ਸਰਕਾਰ ਨੇ ਜਬਰਦਸਤੀ ਧਕੇਲਿਆ ਹੈ। ਹੁਣ ਮਜਬੂਰੀ ਵੱਸ ਸਰਕਾਰ ਦੇ ਅੜੀਅਲ ਵਤੀਰੇ ਨੂੰ ਦੇਖਦੇ ਹੋਏ ਸੰਘਰਸ਼ ਨੂੰ ਜਾਰੀ ਰੱਖਣਾ ਪੈ ਰਿਹਾ ਹੈ। ਜਿਸ ਤਹਿਤ 8 ਸਤੰਬਰ ਨੂੰ ਸੈਕਟਰੀਏਟ, ਡਾਰਿਰੈਕਟੋਰੇਟ ਤੇ ਪੰਜਾਬ ਦਾ ਪੂਰਾ ਮਨਿਸਟੀਰੀਅਲ ਮੁਲਾਜ਼ਮ ਸਮੇਤ ਵੱਖ-ਵੱਖ ਵਰਗਾਂ ਦੇ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਕੰਮ ਦਾ ਬਾਈਕਾਟ ਕਰਨਗੇ। ਜਦੋਂ ਕਿ 12 ਸਤੰਬਰ ਨੂੰ ਹਰਭਜਨ ਸਿੰਘ ਈ.ਟੀ.ਓ, ਜੈ ਕਿਸ਼ਨ ਸਿੰਘ ਰੋੜੀ, ਬਲਬੀਰ ਸਿੰਘ (ਸਿਹਤ ਮੰਤਰੀ), ਕੁਲਤਾਰ ਸਿੰਘ ਸੰਧਵਾਂ (ਸਪੀਕਰ), 13 ਸਤੰਬਰ ਨੂੰ ਲਾਲ ਚੰਦ ਕਟਾਰੂਚੱਕ, ਹਰਜੋਤ ਸਿੰਘ ਬੈਂਸ, ਅਮਨ ਅਰੋੜਾ ਅਤੇ ਆਪ ਪੰਜਾਬ ਪ੍ਰਧਾਨ ਤੋਂ ਇਲਾਵਾ 19 ਅਤੇ 20 ਸਤੰਬਰ ਨੂੰ ਬਾਕੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਸੇ ਲੜੀ ਵਿਚ 10 ਅਕਤੂਬਰ ਨੂੰ ਸੰਗਰੂਰ ਦੀ ਧਰਤੀ ’ਤੇ ਪੰਜਾਬ ਪੱਧਰੀ ਮਹਾਂ ਰੈਲੀ ਕੀਤੀ ਜਾਵੇਗੀ, 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਆਰ ਜਾਂ ਪਾਰ ਦੀ ਹੜਤਾਲ ਕਰਕੇ ਪੰਜਾਬ ਸਰਕਾਰ ਦੀ ਵਿਗੜੀ ਮਾਨਸਿਕ ਅਵਸਥਾ ਅਤੇ ਸੂਝਬੂਝ ਨੂੰ ਸਹੀ ਦਿਸ਼ਾ ਵੱਲ ਲਿਆ ਕੇ ਟਿਕਾਣੇ ਸਿਰ ਲਾਉਣ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਕਰਦਿਆਂ ਕਿਸੇ ਪ੍ਰਕਾਰ ਦੇ ਵਾਧੇ ਘਾਟੇ ਲਈ ਖੁਦ ਪੰਜਾਬ ਸਰਕਾਰ ਹੀ ਜਿੰਮੇਵਾਰ ਹੋਵੇਗੀ। ਇਸ ਮੌਕੇ ਰਣਜੀਤ ਸਿੰਘ ਧਾਲੀਵਾਲ, ਸਾਵਨ ਸਿੰਘ ਗਿੱਲ, ਅਮਰਪ੍ਰੀਤ ਸਿੰਘ ਪਰਮਾਰ, ਗੁਰਜੀਤ ਸਿੰਘ ਰੰਧਾਵਾ, ਲਖਬੀਰ ਸਿੰਘ ਬੱਬੇਹਾਲੀ, ਇਮੈਨੁਅਲ ਨਾਹਰ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਅੱਜ ਨਵਾਂ ਪਿੰਡ ਬਹਾਦਰ ਦੇ ਛਿੰਝ ਮੇਲੇ ’ਚ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਕਰਨਗੇ ਮਨੋਰੰਜਨ ਅਗਲੀ ਖ਼ਬਰ ਜੋੜਾ ਸਿੰਘਾ ਦੇ ਗੁਰਦੁਆਰਾ ਸਾਹਿਬ ’ਚ 43 ਸਾਲ ਨਿਸ਼ਕਾਮ ਸੇਵਾ ਕਰਨ ਉਪਰੰਤ ਬਾਬਾ ਨਿੰਦਰ ਸਿੰਘ ਹੋਏ ਸੇਵਾ ਮੁਕਤ
Ad Position 24