05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਮਨਾਇਆ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ

ਨਰੋਟ ਜੈਮਲ ਸਿੰਘ, 4 ਸਤੰਬਰ (ਸ਼ਸ਼ੀ ਕੁਮਾਰ)-ਨਰੋਟ ਜੈਮਲ ਸਿੰਘ ਦੇ ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਮੰਦਿਰ ਦੇ ਸੰਚਾਲਕ ਮਾਸਟਰ ਰਾਜ ਕੁਮਾਰ ਦੀ ਅਗਵਾਈ ਹੇਠ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ । ਜਿਸ ’ਚ ਬਾਬਾ ਲਾਲ ਦਿਆਲ ਕਮੇਟੀ ਦੇ ਪ੍ਰਧਾਨ ਪਰਮਾ ਚੰਦ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਨਰੋਟ ਜੈਮਲ ਸਿੰਘ, 4 ਸਤੰਬਰ (ਸ਼ਸ਼ੀ ਕੁਮਾਰ)-ਨਰੋਟ ਜੈਮਲ ਸਿੰਘ ਦੇ ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਮੰਦਿਰ ਦੇ ਸੰਚਾਲਕ ਮਾਸਟਰ ਰਾਜ ਕੁਮਾਰ ਦੀ ਅਗਵਾਈ ਹੇਠ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ । ਜਿਸ ’ਚ ਬਾਬਾ ਲਾਲ ਦਿਆਲ ਕਮੇਟੀ ਦੇ ਪ੍ਰਧਾਨ ਪਰਮਾ ਚੰਦ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ । ਪਰਮਾ ਚੰਦ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ’ਤੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ । ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨਾਲ ਸ਼ੋਭਾ ਯਾਤਰਾ ਬਾਵਾ ਜੀ ਦੇ ਮੰਦਿਰ ਤੋਂ ਸ਼ੁਰੂ ਕੀਤੀ, ਪੂਰੇ ਸ਼ਹਿਰ ਨਰੋਟ ਜੈਮਲ ਸਿੰਘ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਮੁੜ ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਸਮਾਪਤ ਹੋਈ । ਜਿੱਥੇ ਭਜਨ ਮੰਡਲੀ ਵਲੋਂ ਭਜਨ ਗਾਏ ਗਏ ਤੇ ਫਿਰ ਸਤਿਸੰਗ ਦਾ ਉਚਾਰਨ ਕੀਤਾ ਗਿਆ । ਸਤਿਸੰਗ ’ਚ ਕਥਾਵਾਚਕ ਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜੀਵਨ ’ਤੇ ਚਾਨਣ ਪਾਇਆ । ਇਸ ਮੌਕੇ ਪ੍ਰਬੰਧਕਾਂ ਵਲੋਂ ਅਤੁੱਟ ਲੰਗਰ ਤੇ ਪ੍ਰਸ਼ਾਦ ਵੀ ਵਰਤਾਇਆ ਗਿਆ । ਇਸ ਮੌਕੇ ਸ਼ਕਤੀ ਸਿੰਘ, ਰਕੇਸ਼ ਕੁਮਾਰ ਕਾਕਾ, ਮਾਸਟਰ ਸੰਤੋਖ ਰਾਜ, ਕੁਲਦੀਪ ਰਾਜ, ਨੰਬਰਦਾਰ ਅਸ਼ਵਨੀ ਕੁਮਾਰ, ਕੇਵਲ ਕ੍ਰਿਸ਼ਨ, ਕ੍ਰਿਪਾਲ ਸਿੰਘ, ਮਿੰਦਾ ਭਗਵਾਨਪੁਰ, ਮਪੀ ਬਹਾਦਰਪੁਰ, ਮਹਿਲਾ ਵਿੰਗ ਦੇ ਪ੍ਰਧਾਨ ਰਾਜ ਕੁਮਾਰੀ, ਸਵਰਨ ਕਾਂਤਾ, ਨਿਸ਼ੂ ਸ਼ਰਮਾ ਅਤੇ ਬਾਵਾ ਲਾਲ ਦਿਆਲ ਮੰਦਿਰ ਪ੍ਰੇਮੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰੈਜੈਂਟੇਸ਼ਨ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਪਠਾਨਕੋਟ ਦੀ ਹਰਪ੍ਰੀਤ ਕੁਮਾਰੀ ਨੂੰ ਸਟੇਟ ਟੀਚਰ ਐਵਾਰਡ ਸੁਮਨ ਨੂੰ ਸਪੈਸ਼ਲ ਟੀਚਰ ਐਵਾਰਡ
Ad Position 24