05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪ੍ਰੈਜੈਂਟੇਸ਼ਨ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸ਼ਾਹਪੁਰਕ ਕੰਢੀ, 4 ਸਤੰਬਰ (ਰਣਜੀਤ ਸਿੰਘ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਚੇਅਰਪਰਸਨ ਰੇਣੂ ਸ਼ਰਮਾ ਤੇ ਪ੍ਰਧਾਨ ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰੈਜੈਂਟੇਸ਼ਨ ਪਬਲਿਕ ਸਕੂਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਨਾਲ ਹੋਈ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸ਼ਾਹਪੁਰਕ ਕੰਢੀ, 4 ਸਤੰਬਰ (ਰਣਜੀਤ ਸਿੰਘ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਚੇਅਰਪਰਸਨ ਰੇਣੂ ਸ਼ਰਮਾ ਤੇ ਪ੍ਰਧਾਨ ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰੈਜੈਂਟੇਸ਼ਨ ਪਬਲਿਕ ਸਕੂਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਨਾਲ ਹੋਈ । ਸਕੂਲ ਨੂੰ ਦੁਲਹਣ ਦੀ ਤਰ੍ਹਾਂ ਸਜਾਇਆ ਗਿਆ ਸੀ । ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ, ਰਾਧਾ, ਬਲਰਾਮ ਤੇ ਹੋਰ ਪਾਤਰਾਂ ਦੇ ਰੂਪ ਧਾਰਨ ਕੀਤੇ ਹੋਏ ਸਨ। ਵਿਦਿਆਰਥੀਆਂ ਵਲੋਂ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਨੂੰ ਪੇਸ਼ ਕਰਦੀਆਂ ਵੱਖੋ-ਵੱਖ ਝਾਕੀਆਂ ਬਣਾਈਆਂ ਹੋਈਆਂ ਸਨ । ਸਕੂਲ ਦੇ ਵਿਹੜੇ ’ਚ ਮਟਕੀ ਤੋੜਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਵਿਚ ਵਿਦਿਆਰਥੀਆਂ ਦੀਆਂ ਟੋਲੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਪ੍ਰਿੰਸੀਪਲ ਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਆਪਣੀ ਸੰਸਕ੍ਰਿਤੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਵਾਈਸ ਚੇਅਰਪਰਸਨ ਨਵਿੱਦਤਾ ਸੰਧੂ, ਵਾਈਸ ਪ੍ਰਿੰਸੀਪਲ ਰੇਣੂਕਾ ਤ੍ਰਿਖਾ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਸੋਨੀਆ ਕਾਟਲ, ਰਸਮੀ, ਭਾਵਨਾ, ਕੁਮਾਰ ਸ਼ਾਨੂ, ਪਰਮਜੀਤ ਸਿੰਘ, ਅਮਿਤ ਕੁਮਾਰ, ਮੋਹਨੀ, ਟੀਨਾ, ਬਬੀਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਸ਼ਵ ਨਗਰ ਧੀਰਾ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਬਾਵਾ ਲਾਲ ਦਿਆਲ ਜੀ ਦੇ ਮੰਦਿਰ ਵਿਖੇ ਮਨਾਇਆ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ
Ad Position 24