06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੀ. ਏ. ਪੀ., ਯੂਰੀਆ ਖਾਦ, ਬੀਜਾਂ ਨੂੰ ਕਿੱਲਤ ਦੱਸ ਕੇ ਬਲੈਕ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ -ਗਗਨਦੀਪ ਸਿੰਘ ਰਿਆੜ

ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਕਿਸਾਨਾਂ ਨੂੰ ਮੌਸਮੀ ਫਸਲਾਂ ਦੌਰਾਨ ਕਈ ਦੁਕਾਨਦਾਰਾਂ ਵਲੋਂ ਬਹੁਤ ਘਟੀਆ ਕਿਸਮ ਦੇ ਬੀਜ ਸਪਲਾਈ ਕੀਤੇ ਜਾਂਦੇ ਹਨ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ, ਜਿਸ ਦੀ ਵਰਤੋਂ ਕਰਨ ਨਾਲ ਕਿਸਾਨਾਂ ਨੂੰ ਖੇਤੀ ਵਿਚ ਕਈ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਕਿਸਾਨ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਅਕਤੂਬਰ-ਨਵੰਬਰ (ਸਰਦੀਆਂ ਦੇ ਸ਼ੁਰੂ ਵਿਚ) ਬੀਜੀਆਂ ਜਾਂਦੀਆਂ ਹਨ।

Ad Position 21
repet_subhas-goyals [Copy P29]
ਭਾਈ ਗਗਨਦੀਪ ਸਿੰਘ ਰਿਆੜ 06-09-2026
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਕਿਸਾਨਾਂ ਨੂੰ ਮੌਸਮੀ ਫਸਲਾਂ ਦੌਰਾਨ ਕਈ ਦੁਕਾਨਦਾਰਾਂ ਵਲੋਂ ਬਹੁਤ ਘਟੀਆ ਕਿਸਮ ਦੇ ਬੀਜ ਸਪਲਾਈ ਕੀਤੇ ਜਾਂਦੇ ਹਨ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ, ਜਿਸ ਦੀ ਵਰਤੋਂ ਕਰਨ ਨਾਲ ਕਿਸਾਨਾਂ ਨੂੰ ਖੇਤੀ ਵਿਚ ਕਈ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਕਿਸਾਨ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਅਕਤੂਬਰ-ਨਵੰਬਰ (ਸਰਦੀਆਂ ਦੇ ਸ਼ੁਰੂ ਵਿਚ) ਬੀਜੀਆਂ ਜਾਂਦੀਆਂ ਹਨ। ਕਣਕ ਹਾੜੀ ਦੀ ਸਭ ਤੋਂ ਮੁੱਖ ਅਤੇ ਮਹੱਤਵਪੂਰਨ ਫਸਲ ਤੋਂ ਇਲਾਵਾ ਸਰੋਂ, ਛੋਲੇ, ਜੌ, ਬਰਸੀਨ, ਪਸ਼ੂਆਂ ਦੇ ਚਾਰੇ ਆਦਿ ਫਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਦੂਸਰੇ ਪਾਸੇ ਕੁਝ ਭ੍ਰਿਸ਼ਟਚਾਰ ਡੀਲਰਾਂ, ਦੁਕਾਨਦਾਰਾਂ, ਕੁਝ ਪਿੰਡਾਂ ਦੀ ਸੁਸਾਇਟੀਆਂ ਤੇ ਕਥਿਤ ਭ੍ਰਿਸ਼ਟਾਚਾਰ ਅਫਸਰਾਂ ਦੀ ਮਿਲੀਭੁਗਤ ਨਾਲ ਡੀ.ਏ.ਪੀ., ਯੂਰੀਆ ਖਾਦ, ਬੀਜਾਂ ਦੀ ਕਿੱਲਤ ਦੱਸ ਕੇ ਕਿਸਾਨਾਂ ਨੂੰ ਬਲੈਕ ਵਿਚ ਵੇਚੇ ਜਾਂਦੇ ਹਨ, ਕਿਸਾਨਾਂ ਦੀ ਕਣਕ ਦੀ ਬਿਜਾਈ ਦੌਰਾਨ ਕੁਝ ਦੁਕਾਨਦਾਰਾਂ ਵਲੋਂ ਯੂਰੀਆ ਅਤੇ ਡਾਇਆ ਖਾਦ ਨਾਲ ਬਹੁਤ ਘਟੀਆ ਕਿਸਮ ਦੀਆਂ ਦਵਾਈਆਂ ਮਹਿੰਗੇ ਭਾਅ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਦੀ ਲੁੱਟ ਸ਼ਰੇਆਮ ਕਰਦੇ ਹਨ, ਜ਼ਿਆਦਾ ਤੌਰ ’ਤੇ ਦੁਕਾਨਦਾਰਾਂ ਵਲੋਂ ਬਿੱਲ ਵੀ ਨਹੀਂ ਦਿੱਤੇ ਜਾਂਦੇ। ਗਗਨਦੀਪ ਸਿੰਘ ਰਿਆੜ ਨੇ ਅੱਗੇ ਕਿਹਾ ਕਿ ਘਟੀਆ ਬੀਜਾਂ ਦੀ ਉੱਗਣ ਸ਼ਕਤੀ ਬਹੁਤ ਘਟ ਹੁੰਦੀ ਹੈ, ਜਿਸ ਕਾਰਨ ਖੇਤ ਵਿਚ ਪੌਦਿਆਂ ਦੀ ਗਿਣਤੀ ਪੂਰੀ ਨਹੀਂ ਹੁੰਦੀ ਅਤੇ ਫ਼ਸਲ ਦੀ ਪੈਦਾਵਾਰ (ਝਾੜ) ਬਹੁਤ ਘੱਟ ਰਹਿੰਦੀ ਹੈ। ਫ਼ਸਲ ਨੂੰ ਕੀੜੇ ਅਤੇ ਕਈ ਤਰ੍ਹਾਂ ਦੇ ਰੋਗ ਛੇਤੀ ਲੱਗ ਜਾਂਦੇ ਹਨ, ਜਿਨ੍ਹਾਂ ਤੋਂ ਬਚਾਅ ਲਈ ਕਿਸਾਨਾਂ ਨੂੰ ਮਹਿੰਗੀਆਂ ਕੀਟਨਾਸ਼ਕ ਅਤੇ ਉੱਲੀਨਾਸ਼ਕ ਦਵਾਈਆਂ ਦਾ ਵਾਰ-ਵਾਰ ਛਿੜਕਾਅ ਕਰਨਾ ਪੈਂਦਾ ਹੈ, ਜਿਸ ਨਾਲ ਖੇਤੀ ਲਾਗਤ ਵਧ ਜਾਂਦੀ ਹੈ। ਘਟੀਆ ਕਿਸਮ ਦੇ ਬੀਜਾਂ ਵਿਚ ਅਕਸਰ ਨਦੀਨਾਂ ਦੇ ਬੀਜ ਮਿਲੇ ਹੁੰਦੇ ਹਨ। ਇਸ ਨਾਲ ਖੇਤ ਵਿਚ ਫ਼ਾਲਤੂ ਘਾਹ-ਫੂਸ ਬਹੁਤ ਜ਼ਿਆਦਾ ਉੱਗ ਆਉਂਦਾ ਹੈ, ਜੋ ਮੁੱਖ ਫ਼ਸਲ ਦੇ ਹਿੱਸੇ ਦੀ ਖਾਦ ਅਤੇ ਪਾਣੀ ਖਿੱਚ ਲੈਂਦਾ ਹੈ। ਘਟੀਆ ਬੀਜਾਂ ਤੋਂ ਤਿਆਰ ਹੋਈ ਫ਼ਸਲ ਇੱਕੋ ਸਮੇਂ ਨਹੀਂ ਪੱਕਦੀ। ਸ: ਰਿਆੜ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਕਿਸਾਨਾਂ ਦੀ ਹੋ ਰਹੀ ਜਬਰੀ ਲੱੁਟ ’ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਦੀ ਜ਼ਿਮੇਵਾਰੀ ਉਸ ਹਲਕੇ ਸਥਾਨਕ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਝਾ ਕਾਲਜ ਆਫ਼ ਫਾਰਮੇਸੀ ਪਿੰਡ ਗਿੱਲਾਂਵਾਲੀ ਵਿਖੇ ਨਵੇਂ ਕੋਰਸਾਂ ਦੀ ਸ਼ੁਰੂਆਤ-ਚੇਅਰਮੈਨ ਅਵਤਾਰ ਸਿੰਘ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸੀਏਸ਼ਨ ਸਰਕਲ ਹਰਚੋਵਾਲ ਦੀ ਮੀਟਿੰਗ ਅੱਜ
Ad Position 24