ਚੀਮਾ ਪਬਲਿਕ ਸਕੂਲ ਵਲੋਂ ਅਧਿਆਪਕ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਚੀਮਾ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੂੰ ਭਵਿੱਖ ਦੀ ਨੀਂਹ ਤੇ ਰਾਸ਼ਟਰ ਦੇ ਨਿਰਮਾਤਾ ਦੱਸਦਿਆਂ ਉਨ੍ਹਾਂ ਦੀ ਅਣਮੁੱਲੀ ਭੂਮਿਕਾ ਦੀ ਸ਼ਾਲਾਘਾ ਕੀਤੀ ਗਈ।
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਚੀਮਾ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੂੰ ਭਵਿੱਖ ਦੀ ਨੀਂਹ ਤੇ ਰਾਸ਼ਟਰ ਦੇ ਨਿਰਮਾਤਾ ਦੱਸਦਿਆਂ ਉਨ੍ਹਾਂ ਦੀ ਅਣਮੁੱਲੀ ਭੂਮਿਕਾ ਦੀ ਸ਼ਾਲਾਘਾ ਕੀਤੀ ਗਈ। ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਤੇ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਤੇ ਸਮਾਗਮ ਨੂੰ ਯਾਦਗਾਰ ਬਣਾਇਆ। ਇਸ ਮੌਕੇ ਅਧਿਆਪਕਾਂ ਨੂੰ ਪਿਆਰ ਤੇ ਸਨਮਾਨ ਦੇ ਪ੍ਰਤੀਕ ਵਜੋਂ ਟੋਕਨ ਆਫ਼ ਲਵ ਵੀ ਭੇਟ ਕੀਤੇ ਗਏ। ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ, ਪ੍ਰਿੰਸੀਪਲ ਡਾ. ਮਨਦੀਪ ਕੌਰ ਅਤੇ ਉਪ ਪ੍ਰਿੰਸੀਪਲ ਆਰਤੀ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਹੀ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਦੇ ਚਰਿੱਤਰ ਅਤੇ ਭਵਿੱਖ ਦਾ ਨਿਰਮਾਣ ਕਰ ਕੇ ਇਕ ਮਜ਼ਬੂਤ ਰਾਸ਼ਟਰ ਦੀ ਸਿਰਜਣਾ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਸਮੂਹ ਅਧਿਆਪਕਾਂ ਨੇ ਇਸ ਪਿਆਰ, ਸਨਮਾਨ ਅਤੇ ਉਤਸ਼ਾਹ ਨਾਲ ਭਰੇ ਸਮਾਗਮ ਲਈ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।