ਆਰ. ਆਰ. ਬਾਵਾ ਕਾਲਜ ਵਿਖੇ ਨੌਜਵਾਨ ਜਾਗਰੂਕਤਾ ਹਫ਼ਤਾ ਦਾ ਆਯੋਜਨ
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਆਰ. ਆਰ.
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ, ਡਾ. ਲੱਕੀ ਸ਼ਰਮਾ, ਸ੍ਰੀਮਤੀ ਸੁਪ੍ਰਿਆ ਦੁੱਗਲ, ਪੰਕਜ ਕੁਮਾਰ, ਡਾ. ਰਿਤੂ ਗੋਸਵਾਮੀ, ਸਿਮਰਨਜੀਤ ਕੌਰ ਤੇ ਹਰਪ੍ਰੀਤ ਅਨੇਜਾ ਦੇ ਸਹਿਯੋਗ ਨਾਲ ਨੌਜਵਾਨ ਜਾਗਰੂਕਤਾ ਹਫਤਾ ਤਹਿਤ ਅਕਾਦਮਿਕ, ਸਮਾਜਿਕ ਜਾਗਰੂਕਤਾ ਤੇ ਵਿਦਿਆਰਥੀ ਭਲਾਈ ਨਾਲ ਸੰਬੰਧਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ। ਇਸ ਦੌਰਾਨ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮ ਵਿਚ ਐਨ. ਐਸ. ਐਸ., ਐਨ. ਸੀ. ਸੀ. ਦਾਖਲਾ, ਸਟੂਡੈਂਟ ਕੌਂਸਲ ਤੇ ਡਿਸੀਪਲਨ ਕਮੇਟੀ ਦੀ ਬੈਜ ਸੈਰੇਮਨੀ, ਸਕਿੱਲ ਕੌਂਸਲ ਦੀਆਂ ਗਤੀਵਿਧੀਆਂ, ਵੋਟਰ ਰਜਿਸਟ੍ਰੇਸ਼ਨ ਕੈਂਪ, ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ, ਐਂਟੀ-ਰੈਗਿੰਗ ਸੈਮੀਨਾਰ ਤੇ ਅਧਿਆਪਕ ਦਿਵਸ ਸਮਾਰੋਹ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਵਿਦਿਆਰਥਣਾਂ ਵਿਚ ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ, ਲੀਡਰਸ਼ਿਪ, ਹੁਨਰ ਵਿਕਾਸ, ਲੋਕਤੰਤਰੀ ਭਾਗੀਦਾਰੀ ਤੇ ਨਸ਼ਾ-ਮੁਕਤ ਸਮਾਜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੌਰਾਨ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਉਦਘਾਟਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤੇ ਨੌਜਵਾਨ ਪੀੜ੍ਹੀ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਸਾਰੇ ਪ੍ਰਬੰਧਕਾਂ ਤੇ ਕਮੇਟੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਸਮਾਪਤੀ ਕਰਨ ਲਈ ਵਧਾਈ ਦਿੱਤੀ।