ਸੰਤ ਫਰਾਂਸਿਸ ਸਕੂਲ ਕਲਾਨੌਰ ’ਚ ਅਧਿਆਪਕ ਦਿਵਸ ਸ਼ਰਧਾ ਨਾਲ ਮਨਾਇਆ
ਕਲਾਨੌਰ, 5 ਸਤੰਬਰ (ਪੁਰੇਵਾਲ)-ਸਥਾਨਕ ਸੰਤ ਫਰਾਂਸਿਸ ਸਕੂਲ ’ਚ ਪ੍ਰਿੰਸੀਪਲ ਸਿਸਟਰ ਕਿਰਨ ਰਾਵਤ ਦੀ ਅਗਵਾਈ ਹੇਠ ‘ਅਧਿਆਪਕ ਦਿਵਸ’ ਅਧਿਆਪਕਾਂ ਦੇ ਸਨਮਾਨ ਵਜੋਂ ਉਤਸ਼ਾਹ ਨਾਲ ਮਨਾਇਆ। ਸਮਾਗਮ ’ਚ ਸਕੂਲ ਮੈਨੇਜਰ ਰੈਵ.
ਕਲਾਨੌਰ, 5 ਸਤੰਬਰ (ਪੁਰੇਵਾਲ)-ਸਥਾਨਕ ਸੰਤ ਫਰਾਂਸਿਸ ਸਕੂਲ ’ਚ ਪ੍ਰਿੰਸੀਪਲ ਸਿਸਟਰ ਕਿਰਨ ਰਾਵਤ ਦੀ ਅਗਵਾਈ ਹੇਠ ‘ਅਧਿਆਪਕ ਦਿਵਸ’ ਅਧਿਆਪਕਾਂ ਦੇ ਸਨਮਾਨ ਵਜੋਂ ਉਤਸ਼ਾਹ ਨਾਲ ਮਨਾਇਆ। ਸਮਾਗਮ ’ਚ ਸਕੂਲ ਮੈਨੇਜਰ ਰੈਵ. ਫਾਦਰ ਬਿਨੂ ਏ. ਐੱਮ. ਵਿਸ਼ੇਸ ਤੌਰ ’ਤੇ ਹਾਜਰ ਰਹੇ। ਇਸ ਦੌਰਾਨ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਸਮੁੱਚਾ ਸਮਾਗਮ ਖੁਸ਼ੀਆਂ ਤੇ ਉਤਸ਼ਾਹ ਨਾਲ ਭਰਪੂਰ ਰਿਹਾ। ਫਾਦਰ ਬਿਨੂ ਨੇ ਸੰਬੋਧਨ ਦੌਰਾਨ ਪ੍ਰੇਰਣਾਦਾਇਕ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਤੇ ਉਨ੍ਹਾਂ ਦੇ ਚਰਿੱਤਰ ਨਿਰਮਾਣ ’ਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਵਲੋਂ ਹਰੇਕ ਅਧਿਆਪਕ ਨੂੰ ਪਿਆਰ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਤੋਹਫ਼ੇ ਭੇਟ ਕੀਤੇ ਗਏ। ਪ੍ਰਿੰ. ਸਿਸਟਰ ਕਿਰਨ ਰਾਵਤ ਨੇ ਅੱਜ ਦੇ ਦਿਨ ਨਾਲ ਜੁੜੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮਹਾਨ ਦਾਰਸ਼ਨਿਕ, ਵਿਦਵਾਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਯਾਦ ’ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਂਟ ਮਦਰ ਟੇਰੇਸਾ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਪਿਆਰ, ਦਇਆ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਕਾਇਮ ਕੀਤੀ। ਵਿਦਿਆਰਥੀਆਂ ਨੇ ਵੀ ਇਸ ਮੌਕੇ ’ਤੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਅਧਿਆਪਕਾਂ ਪ੍ਰਤੀ ਪਿਆਰ, ਸਤਿਕਾਰ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਅਤੇ ਛੋਟੇ-ਛੋਟੇ ਤੋਹਫਿਆਂ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।