07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੀ.ਐਮ.ਐਸ.ਐਮ ਗਰੁੱਪ ਪੁਰਾਣਾ ਸ਼ਾਲਾ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ

ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)- ਬੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)- ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਟਿਊਸ਼ਨ ਪੁਰਾਣਾ ਸ਼ਾਲਾ ਵਿਖੇ ਅਧਿਆਪਕ ਦਿਵਸ ਉਤਸਾਹ ਨਾਲ ਮਨਾਇਆ ਗਿਆ I ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਅਤੇ ਐਮ.ਡੀ ਮੈਡਮ ਸੁਰਿੰਦਰ ਕੌਰ, ਨਰਸਿੰਗ ਵਿਭਾਗ ਦੇ ਪ੍ਰਿੰਸੀਪਲ, ਐਜੂਕੇਸ਼ਨ ਵਿਭਾਗ ਦੇ ਕੋਆਰਡੀਨੇਟਰ ਤੇ ਸਮੂਹ ਸਟਾਫ ਦੇ ਸਵਾਗਤ ਨਾਲ ਹੋਈ। ਵਿਦਿਆਰਥੀਆਂ ਨੇ ਭਾਸ਼ਣ, ਗੀਤ, ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂਅਧਿਆਪਕਾਂ ਪ੍ਰਤੀ ਪਿਆਰ ਤੇ ਸਨੇਹ ਦਾ ਪ੍ਰਗਟਾਵਾ ਕੀਤਾ I ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਅਧਿਆਪਕਾਂ ਦੇ ਕਹੇ ਅਨੁਸਾਰ ਚੱਲਣ ਅਤੇ ਅਨੁਸ਼ਾਸਨ ਵਿਚ ਰਹਿ ਕੇ ਚੰਗੇ ਚਰਿੱਤਰ ਨਾਲ ਜੀਵਨ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਸੰਸਥਾ ਦੇ ਸਮੂਹ ਸਟਾਫ ਨੂੰ ਯਾਦਗੀਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾਂ ਵਿਚ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ, ਬੀ.ਐੱਡ, ਈ.ਟੀ.ਟੀ, ਜੀ.ਐੱਨ.ਐੱਮ, ਏ.ਐੱਨ. ਐੱਮ, ਬੀ.ਐਸੀ. ਨਰਸਿੰਗ, ਓਟੀ, ਐਮਰਜਸੀ ਕਮ ਐਂਬੂਲੈਂਸ ਅਟੈਂਡੈਂਟ, ਨੈਨੀ ਕੇਅਰ, ਹੋਮ ਬੇਸਡ ਕੇਅਰ ਹੈਲਪਰ ਦੇ ਕੋਰਸ ਵੀ ਉਪਲੱਬਧ ਹਨ l ਇਛੁੱਕ ਵਿਦਿਆਰਥੀ ਕੋਰਸਾਂ ਬਾਰੇ ਜਾਣਕਾਰੀ ਲਈ ਕਾਲਜ ਵਿਚ ਸਥਾਪਿਤ ਹੈਲਪ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ-ਡਾ. ਸ਼ਾਹਬਾਜ਼ ਸਿੰਘ ਚੀਮਾ
Ad Position 24