06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਵੀਨੰਦਨ ਸਿੰਘ ਨਿੱਕੂ ਬਾਜਵਾ, ਚੇਅ. ਬਲਵਿੰਦਰ ਸਿੰਘ ਕੋਟਲਾ ਬਾਮਾ, ਚੇਅ. ਉਂਕਾਰ ਸਿੰਘ ਲਾਟੀ ਕਾਸ਼ਤੀਵਾਲ, ਚੇਅ. ਸਤਿੰਦਰ ਸਿੰਘ ਪਿੰਕਾ ਜਾਂਗਲਾ

ਫਤਹਿਗੜ੍ਹ ਚੂੜੀਆਂ, 5 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਝੰਡੇ ਗੱਡੇਗੀ। ਇਹ ਪ੍ਰਗਟਾਵਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਮਾਰਕੀਟ ਕਮੇਟੀ ਬਟਾਲਾ, ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫਤਹਿਗੜ ਚੂੜੀਆਂ, ਸਾਬਕਾ ਚੇਅਰਮੈਨ ਸਤਵਿੰਦਰ ਸਿੰਘ ਪਿੰਕਾ ਜਾਂਗਲਾ ਬਲਾਕ ਸੰਮਤੀ ਫਤਹਿਗੜ੍ਹ ਚੂੜੀਆਂ ਨੇ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਫਤਹਿਗੜ੍ਹ ਚੂੜੀਆਂ, 5 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਝੰਡੇ ਗੱਡੇਗੀ। ਇਹ ਪ੍ਰਗਟਾਵਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਮਾਰਕੀਟ ਕਮੇਟੀ ਬਟਾਲਾ, ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫਤਹਿਗੜ ਚੂੜੀਆਂ, ਸਾਬਕਾ ਚੇਅਰਮੈਨ ਸਤਵਿੰਦਰ ਸਿੰਘ ਪਿੰਕਾ ਜਾਂਗਲਾ ਬਲਾਕ ਸੰਮਤੀ ਫਤਹਿਗੜ੍ਹ ਚੂੜੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਅੰਦਰ ਵਿਰੋਧੀ ਪਾਰਟੀਆਂ ਨੂੰ ਪਛਾੜਦੇ ਹੋਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਇਸੇ ਤਰ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਜਾਵੇਗੀ, ਜਿਸ ਦੇ ਸੰਬੰਧ ’ਚ ਹਲਕੇ ਦੇ ਲੋਕਾਂ ਨਾਲ 24 ਘੰਟੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਵੀਨੰਦਨ ਸਿੰਘ ਨਿੱਕੂ ਬਾਜਵਾ ਅਤੇ ਪਾਰਟੀ ਦੇ ਦਰਜਾ-ਬ-ਦਰਜਾ ਆਗੂਆਂ ਤੇ ਵਰਕਰਾਂ ਦੇ ਰਾਬਤੇ ਵਿਚ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਆਮ ਆਦਮੀ ਪਾਰਟੀ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਕੁਝ ਨਹੀਂ ਕਰ ਸਕੀ, ਜਦ ਕਿ ਹੁਣ ਰੂਟੀਨ ਵਜੋਂ ਬਣ ਰਹੀਆਂ ਸੜਕਾਂ ’ਤੇ ‘ਆਪ’ ਆਗੂਆਂ ਵਲੋਂ ਆਪੋ-ਆਪਣੇ ਹੱਕ ਅਜਮਾਉਣ ਦੀ ਦੌੜ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਭੰਬਲਭੂਸੇ ਵਿਚ ਪਈ ਪੰਜਾਬ ਸਰਕਾਰ ਕੋਲੋਂ ਹਲਕੇ ਦੇ ਬਹੁਤਾਤ ਪਿੰਡ ਹਨ, ਜਿਨਾਂ ’ਚ ਹਾਲੇ ਤੱਕ ਵਿਕਾਸ ਕਾਰਜ ਕਰਵਾਉਣੇ ਤਾਂ ਦੂਰ ਦੀ ਗੱਲ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਵੀ ਉਥੇ ਦੇ ਉਥੇ ਹੀ ਖੜ੍ਹੇ ਬਿਖਰ ਰਹੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਅੱਗੇ ਅਪੀਲ ਕੀਤੀ ਕਿ ਤਕੜੇ ਹੋ ਬਾਜਵਾ ਦੇ ਹੱਕ ਵਿਚ ਕਮਰਕੱਸੇ ਕਰ ਕੇ ਅਗਲੇ ਦਿਨਾਂ ’ਚ ਸ਼ੁਰੂ ਹੋ ਰਹੀਆਂ ਸਿਲਸਿਲਾਵਾਰ ਮੀਟਿੰਗਾਂ ਮੌਕੇ ਵਿਰੋਧੀ ਪਾਰਟੀ ਦੇ ਲੋਕ ਧਾੜਾਂ ਬੰਨ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਬਾਜਵਾ ਨਾਲ ਦਿਨ-ਰਾਤ ਡੱਟ ਕੇ ਮਿਹਨਤ ਕਰਨ ਦਾ ਪ੍ਰਣ ਕਰਦਿਆਂ ਕਿਹਾ ਕਿ ਹਲਕੇ ਅੰਦਰਲੇ ਲੋਕ ਕਾਂਗਰਸ ਦੇ ਹੱਕ ਵਿਚ ਤਿਆਰ-ਬਰ-ਤਿਆਰ ਖੜੇ ਹਨ, ਜਿਸ ਕਰਕੇ ਕਾਂਗਰਸ ਦੀ ਜਿੱਤ ਯਕੀਨੀ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਨੂੰ ਸੱਚ, ਧਰਮ, ਨਿਆਂ ਤੇ ਮਨੁੱਖਤਾ ਦੀ ਸੇਵਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ :... ਅਗਲੀ ਖ਼ਬਰ ਜੋਬਨ ਰੰਧਾਵਾ ਨੇ ਵੱਖ-ਵੱਖ ਮੰਦਰਾਂ ਵਿਚ ਟੇਕਿਆ ਮੱਥਾ
Ad Position 24