06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨੌਜਵਾਨ ਤੇ ਉਸ ਦੀ ਮਾਂ ਨਾਲ ਕੁੱਟਮਾਰ ਦੇ ਮਾਮਲੇ ’ਚ 6 ਖ਼ਿਲਾਫ਼ ਮਾਮਲਾ ਦਰਜ

ਧਾਰੀਵਾਲ, 5 ਸਤੰਬਰ (ਸਵਰਨ ਸਿੰਘ)- ਨੌਜਵਾਨ ਤੇ ਉਸਦੀ ਮਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਵਲੋਂ 6 ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਧਾਰੀਵਾਲ ਵਿਖੇ ਦਰਜ ਕਰਵਾਏ ਬਿਆਨ ’ਚ ਬਚਿੱਤਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬੜੋਏ ਨੇ ਦੱਸਿਆ ਕਿ ਉਹ ਆਪਣੀ ਮਾਤਾ ਲਖਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਘਰੇਲੂ ਸਮਾਨ ਲੈਣ ਲਈ ਧਾਰੀਵਾਲ ਆਇਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਧਾਰੀਵਾਲ, 5 ਸਤੰਬਰ (ਸਵਰਨ ਸਿੰਘ)- ਨੌਜਵਾਨ ਤੇ ਉਸਦੀ ਮਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਵਲੋਂ 6 ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਧਾਰੀਵਾਲ ਵਿਖੇ ਦਰਜ ਕਰਵਾਏ ਬਿਆਨ ’ਚ ਬਚਿੱਤਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬੜੋਏ ਨੇ ਦੱਸਿਆ ਕਿ ਉਹ ਆਪਣੀ ਮਾਤਾ ਲਖਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਘਰੇਲੂ ਸਮਾਨ ਲੈਣ ਲਈ ਧਾਰੀਵਾਲ ਆਇਆ ਸੀ। ਸ਼ਾਮ ਕਰੀਬ 7:45 ਵਜੇ ਬੱਸ ਸਟੈਂਡ ਧਾਰੀਵਾਲ ਪਹੁੰਚਣ ’ਤੇ ਕਥਿਤ ਤੌਰ ’ਤੇ ਉਕਤ ਵਿਅਕਤੀਆਂ ਨੇ ਹਰਮਨ ਪੁੱਤਰ ਜਸਬੀਰ ਸਿੰਘ ਵਾਸੀ ਭੱਠਾ ਕਾਲੋਨੀ ਧਾਰੀਵਾਲ ਵਲੋਂ ਆਭੇ ਸਾਥੀਆਂ ਵਿਸ਼ਾਲ ਪੁੱਤਰ ਜੈਮਸ, ਕਰਨ ਪੁੱਤਰ ਬੱਬਾ ਮਸੀਹ, ਨੀਨੂ, ਬੋਬੀ ਪੁੱਤਰ ਨਿੰਮਾ, ਗੈਵੀ ਵਾਸੀ ਵੱਡੇ ਕਲੇਰ ਅਤੇ ਰਾਜਾ ਉਰਫ਼ ਨਿਹੰਗ ਵਾਸੀ ਮੂਲਿਆਂਵਾਲ ਵਲੋਂ ਦਸਤੀ ਹਥਿਆਰਾਂ ਨਾਲ ਉਸ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮਾਂ ਵੱਲੋਂ ਛੁਡਾਉਣ ਦੀ ਕੋਸ਼ਿਸ਼ ਕਰਨ ’ਤੇ ਉਸ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਥਾਣਾ ਧਾਰੀਵਾਲ ਪੁਲਿਸ ਵੱਲੋਂ ਬਚਿੱਤਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿੱਚ ਖਾਦ ਇੰਸਪੈਕਟਰ-ਕਮ-ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਧਾਰੀਵਾਲ ਵੱਲੋਂ 18 ਅਗਸਤ ਨੂੰ ਦਿੱਤੀ ਦਰਖਾਸਤ ’ਤੇ ਕਾਰਵਾਈ ਕਰਦਿਆਂ ਐੱਮ/ ਐੱਸ ਏ.ਆਰ.ਐਗਰੋਕੈਮੀਕਲਜ ਅੰਮ੍ਰਿਤਸਰ ਦੇ ਸੇਲਜ਼ਮੈਨ, ਐੱਮ/ਐੱਸ ਉਤਮ ਐਗਰੋ ਪ੍ਰਾਈਵੇਟ ਲਿਮਟਿਡ ਸਿਕੰਦਰਪੁਰ (ਯੂ.ਪੀ.) ਅਤੇ ਯੋਗੇਸ਼ ਕੁਮਾਰ ਵਾਸੀ ਧਾਰੀਵਾਲ, ਪ੍ਰੋਪਰਾਈਟਰ ਐੱਮ/ਐੱਸ ਯੋਗੇਸ਼ ਖੇਤ ਸਟੋਰ, ਖ਼ਿਲਾਫ਼ ਕਥਿਤ ਤੌਰ ’ਤੇ ਨਾਨ-ਸਟੈਂਡਰਡ ਖਾਦ ਅਣਅਧਿਕਾਰਤ ਗੋਦਾਮ ਵਿੱਚ ਰੱਖਣ, ਵੇਚਣ ਅਤੇ ਵਿਕਰੀ ਲਈ ਪੇਸ਼ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਟਰ ਤੋੜ ਕੇ ਚੋਰਾਂ ਕੀਤਾ ਬੈਟਰਾ ਚੋਰੀ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਨੂੰ ਸੱਚ, ਧਰਮ, ਨਿਆਂ ਤੇ ਮਨੁੱਖਤਾ ਦੀ ਸੇਵਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ :...
Ad Position 24