ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ’ਚ ਮਨਾਇਆ ਅਧਿਆਪਕ ਦਿਵਸ
ਪਠਾਨਕੋਟ, 5 ਸਤੰਬਰ (ਸੰਧੂ)-ਐੱਸ. ਐੱਮ.
ਪਠਾਨਕੋਟ, 5 ਸਤੰਬਰ (ਸੰਧੂ)-ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਵਿਖੇ ਅਧਿਆਪਕ ਦਿਵਸ ਕਾਲਜ ਦੇ ਪ੍ਰਿੰਸੀਪਲ ਜੀ. ਐਸ. ਰਾਠੋਰ ਦੀ ਪ੍ਰਧਾਨਗੀ ਤੇ ਡਾਇਰੈਕਟਰ ਜੇ. ਸੀ. ਕਟੋਚ ਦੀ ਦੇਖ-ਰੇਖ ਮਨਾਇਆ ਗਿਆ। ਇਸ ਮੌਕੇ ਭਾਰਤ ਦੇ ਮਹਾਨ ਸਿੱਖਿਆ ਸ਼ਾਸਤਰੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ। ਮੁੱਖ ਬੁਲਾਰਾ ਵੰਸ਼ਿਕਾ ਨੇ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਜੀਵਨ ਵਿਚ ਸਹੀ ਦਿਸ਼ਾ ਦਿਖਾ ਕੇ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਪ੍ਰਿੰਸੀਪਲ ਜੀ. ਐੱਸ. ਰਾਠੌਰ ਨੇ ਸਮੂਹ ਅਧਿਆਪਕਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਿੱਖਿਆ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਦੀ ਨੀਂਹ ਹੈ ਅਤੇ ਅਧਿਆਪਕ ਇਸ ਬਦਲਾਅ ਦੇ ਸਭ ਤੋਂ ਮਹੱਤਵਪੂਰਨ ਵਾਹਕ ਹਨ। ਕਾਲਜ ਦੇ ਡਾਇਰੈਕਟਰ ਜੇ. ਸੀ. ਕਟੋਚ ਨੇ ਕਿਹਾ ਕਿ ਇਕ ਅਧਿਆਪਕ ਦਾ ਪ੍ਰਭਾਵ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਉਹ ਵਿਦਿਆਰਥੀਆਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੌਧਰੀ ਡਾ. ਰਾਜੇਸ਼ਵਰ ਸਿੰਘ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ: ਅਨੀਤਾ ਸ਼ਰਮਾ, ਡਾ. ਸੁਰਿੰਦਰਾ ਸਿੰਘ, ਪ੍ਰੋ: ਰਜਨੀ ਠਾਕੁਰ, ਡਾ. ਜਸਵਿੰਦਰ ਸਿੰਘ, ਡਾ. ਰਾਜਿੰਦਰ ਕੌਰ, ਡਾ. ਸੁਨਿਲ ਕੁਮਾਰ, ਡਾ. ਰੋਹਨ, ਪ੍ਰੋ: ਨੀਰਤ ਪਾਂਡੇ, ਪ੍ਰੋ: ਸ਼ੀਤਲ ਤ੍ਰੇਹਨ, ਡਾ. ਪਰਵੇਸ਼, ਡਾ. ਸੰਦੀਪ ਸ਼ਰਮਾ, ਡਾ. ਅਰਵਿੰਦਰ ਕੌਰ, ਪ੍ਰੋ: ਸ਼ੈਲੀ ਕੈਲਾ, ਪ੍ਰੋ: ਗਗਨ ਗੁਪਤਾ ਅਤੇ ਪ੍ਰੋ: ਪਿੰਕੀ ਬੱਗਾ ਸਮੇਤ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।