05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਸਰਕਾਰ ਕੇਂਦਰ ਦੀ ਤਰਜ ’ਤੇ ਡੀ. ਏ. ਦੇਵੇ-ਆਗੂ

ਪਠਾਨਕੋਟ, 5 ਸਤੰਬਰ (ਵਿਨੋਦ)-ਪੀ. ਡਬਲਿਯੂ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪਠਾਨਕੋਟ, 5 ਸਤੰਬਰ (ਵਿਨੋਦ)-ਪੀ. ਡਬਲਿਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ, ਜ਼ਿਲ੍ਹਾ ਪਠਾਨਕੋਟ ਦੀ ਵਰਕਿੰਗ ਮੀਟਿੰਗ ਚੇਅਰਮੈਨ ਸਤੀਸ਼ ਸ਼ਰਮਾ ਅਤੇ ਖਜ਼ਾਨਚੀ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 13 ਸਤੰਬਰ ਨੂੰ ਪਠਾਨਕੋਟ ਦੇ ਸਾਂਝਾ ਮੰਚ ਵਿਖੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਦੇ ਬਾਹਰ ਇਕ ਰੈਲੀ ਕਰਨ ਦਾ ਫੈਸਲਾ ਕੀਤਾ। ਜ਼ਿਲ੍ਹਾ ਚੇਅਰਮੈਨ ਸਤੀਸ਼ ਸ਼ਰਮਾ, ਜਨਰਲ ਸਕੱਤਰ ਸੁਰੇਸ਼ ਕੁਮਾਰ ਅਤੇ ਵਿੱਤ ਸਕੱਤਰ ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਇੰਪਲਾਈਜ਼ ਪੈਨਸ਼ਨਰਜ਼ ਯੂਨਾਈਟਿਡ ਫਰੰਟ ਵਾਰ-ਵਾਰ ਮੀਟਿੰਗਾਂ ਨਾ ਹੋਣ ਕਾਰਨ ਬਹੁਤ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 18 ਫੀਸਦੀ ਬਕਾਇਆ ਡੀ. ਏ. ਦਾ ਭੁਗਤਾਨ ਕੀਤਾ ਜਾਵੇ, ਆਊਟਸੋਰਸ ਕੀਤੇ ਕਰਮਚਾਰੀਆਂ ਨੂੰ 26000 ਰੁਪਏ ਤਨਖਾਹ ਦਿੱਤੀ ਜਾਵੇ, ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਇਕੋ ਵਾਰ ਅਦਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਇੰਪਲਾਈਜ਼ ਪੈਨਸ਼ਨਰਜ਼ ਯੂਨਾਈਟਿਡ ਫਰੰਟ ਵਲੋਂ ਤੈਅ ਪ੍ਰੋਗਰਾਮ ਅਨੁਸਾਰ 7 ਅਗਸਤ ਨੂੰ ਚੰਡੀਗੜ੍ਹ ਵਿਚ ਰੈਲੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਚਾਵਲਾ ਨੇ ਪੁਰਾਣਾ ਸ਼ਾਲਾ ਤੋਂ 50 ਬੀਬੀਆਂ ਦਾ ਜਥਾ ਚੰਡੀਗੜ੍ਹ ਲਈ ਕੀਤਾ ਰਵਾਨਾ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਮੰਦਰਾਂ ’ਚ ਸਜੀਆਂ ਮਨਮੋਹਕ ਝਾਕੀਆਂ
Ad Position 24