ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਚ ਸਾਈਬਰ ਕ੍ਰਾਈਮ ਸੰਬੰਧੀ ਸੈਮੀਨਾਰ
ਪਠਾਨਕੋਟ, 5 ਸਤੰਬਰ (ਸੰਧੂ)-ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਲੋਂ ਜਮਾਤ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਈਬਰ ਕ੍ਰਾਈਮ ਸਬੰਧੀ ਇਕ ਜਾਗਰੂਕਤਾ ਭਰਪੂਰ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਜੈਕਸਨ, ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-1 ਨੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੱਤੀ ।
ਪਠਾਨਕੋਟ, 5 ਸਤੰਬਰ (ਸੰਧੂ)-ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਲੋਂ ਜਮਾਤ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਈਬਰ ਕ੍ਰਾਈਮ ਸਬੰਧੀ ਇਕ ਜਾਗਰੂਕਤਾ ਭਰਪੂਰ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਜੈਕਸਨ, ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-1 ਨੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਆਨਲਾਈਨ ਧੋਖਾਧੜੀ, ਸਾਈਬਰ ਬੁਲਿੰਗ, ਫਰਜ਼ੀ ਲਿੰਕ, ਸੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਸਾਵਧਾਨ ਕੀਤਾ । ਵਿਦਿਆਰਥੀਆਂ ਨੂੰ ਮਜ਼ਬੂਤ ਪਾਸਵਰਡ, ਦੋ-ਪੜ੍ਹਾਅ ਸੁਰੱਖਿਆ, ਓ.ਟੀ.ਪੀ. ਕਿਸੇ ਨਾਲ ਸਾਂਝਾ ਨਾ ਕਰਨਾ, ਸ਼ੱਕੀ ਲਿੰਕਾਂ ਤੋਂ ਬਚਣਾ, ਪ੍ਰਾਈਵੇਸੀ ਸੈਟਿੰਗਾਂ ਦੀ ਜਾਂਚ ਤੇ ਅਣਜਾਣ ਵਿਅਕਤੀਆਂ ਦੀਆਂ ਆਨਲਾਈਨ ਬੇਨਤੀਆਂ ਨੂੰ ਸਵੀਕਾਰ ਨਾ ਕਰਨ ਵਰਗੀਆਂ ਮੁੱਖ ਸੁਰੱਖਿਆ ਜਾਂਚਾਂ ਬਾਰੇ ਵੀ ਦੱਸਿਆ ਗਿਆ । ਸਕੂਲ ਦੀ ਪ੍ਰਿੰਸੀਪਲ ਸਿਸਟਰ ਸਮਿਥਾ ਥਾਮਸ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਵਿਚ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਰਹਿਣਾ ਹਰ ਵਿਦਿਆਰਥੀ ਲਈ ਬੇਹੱਦ ਜ਼ਰੂਰੀ ਹੈ ।