ਸਹਾਬਪੁਰਾ ਵਾਰਡ 24 ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਭਰਵੀਂ ਮੀਟਿੰਗ
70 ਪਰਿਵਾਰ ਪਾਰਟੀ ’ਚ ਸ਼ਾਮਿਲ
ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਸਹਾਬਪੁਰਾ ਵਾਰਡ ਨੰਬਰ 24 ਵਿਚ ਹੋਈ, ਜਿਸ ’ਚ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਕੁਲਵਿੰਦਰ ਸਿੰਘ ਸ਼ੁਕਰਪੁਰਾ, ਜੱਜ ਵੋਹਰਾ, ਖੁਸ਼ਕਰਨ ਸਿੰਘ ਹੇਅਰ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਗੁਰਦੀਪ ਸਿੰਘ ਕੋਟ ਮਜਲਸ, ਅਵਤਾਰ ਸਿੰਘ ਚੌਧਰਪੁਰ, ਬੀਬੀ ਪ੍ਰਭਜੋਤ ਕੌਰ ਨਵਰੂਪ ਨਗਰ, ਬੀਬੀ ਸੁਖਰਾਜ ਕੌਰ, ਅਸ਼ੋਕ ਡੱਬ ਸਟਾਫ ਰੋਡ, ਜਸਵੀਰ ਸਿੰਘ ਕਾਹਨੂੰਵਾਨ ਰੋਡ, ਦਿਲਬਾਗ ਸਿੰਘ ਗੋਬਿੰਦ ਨਗਰ, ਜਤਿੰਦਰ ਸਿੰਘ ਸੋਨੂੰ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਸਰਪੰਚ, ਜਗਜੀਤ ਸਿੰਘ ਪਾਰਕ ਐਵਨਿਊ, ਬਲਵਿੰਦਰ ਸਿੰਘ ਗਾਂਧੀ ਕੈਂਪ, ਜਨਕ ਰਾਜ, ਸਤਨਾਮ ਸਿੰਘ ਬਟਾਲਾ, ਗੁਰਮੇਜ ਸਿੰਘ ਬਟਾਲਾ, ਹਰਮੀਤ ਸਿੰਘ ਯੂਥ ਆਗੂ, ਗੁਰਦੀਪ ਸਿੰਘ ਯੂਥ ਆਗੂ, ਮੁਸ਼ਤਾਕ ਅਲੀ ਯੂਥ ਆਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਆਮ ਆਦਮੀ ਦੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹੀ ਦੇ ਕਗਾਰ ’ਤੇ ਖੜ੍ਹਾ ਕਰ ਦਿੱਤਾ ਹੈ।
ਪ
ਪਿੰਡ ਸਹਾਬਪੁਰਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ ਹੋਏ ਪਰਿਵਾਰਾਂ ਨਾਲ ਪ੍ਰਿਥੀਪਾਲ ਸਿੰਘ ਬਟਾਲਾ ਤੇ ਹੋਰ। ਅਜੀਤ ਤਸਵੀਰ
07-09-2026
ਬਟਾਲਾ, 6 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਸਹਾਬਪੁਰਾ ਵਾਰਡ ਨੰਬਰ 24 ਵਿਚ ਹੋਈ, ਜਿਸ ’ਚ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਕੁਲਵਿੰਦਰ ਸਿੰਘ ਸ਼ੁਕਰਪੁਰਾ, ਜੱਜ ਵੋਹਰਾ, ਖੁਸ਼ਕਰਨ ਸਿੰਘ ਹੇਅਰ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਗੁਰਦੀਪ ਸਿੰਘ ਕੋਟ ਮਜਲਸ, ਅਵਤਾਰ ਸਿੰਘ ਚੌਧਰਪੁਰ, ਬੀਬੀ ਪ੍ਰਭਜੋਤ ਕੌਰ ਨਵਰੂਪ ਨਗਰ, ਬੀਬੀ ਸੁਖਰਾਜ ਕੌਰ, ਅਸ਼ੋਕ ਡੱਬ ਸਟਾਫ ਰੋਡ, ਜਸਵੀਰ ਸਿੰਘ ਕਾਹਨੂੰਵਾਨ ਰੋਡ, ਦਿਲਬਾਗ ਸਿੰਘ ਗੋਬਿੰਦ ਨਗਰ, ਜਤਿੰਦਰ ਸਿੰਘ ਸੋਨੂੰ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਸਰਪੰਚ, ਜਗਜੀਤ ਸਿੰਘ ਪਾਰਕ ਐਵਨਿਊ, ਬਲਵਿੰਦਰ ਸਿੰਘ ਗਾਂਧੀ ਕੈਂਪ, ਜਨਕ ਰਾਜ, ਸਤਨਾਮ ਸਿੰਘ ਬਟਾਲਾ, ਗੁਰਮੇਜ ਸਿੰਘ ਬਟਾਲਾ, ਹਰਮੀਤ ਸਿੰਘ ਯੂਥ ਆਗੂ, ਗੁਰਦੀਪ ਸਿੰਘ ਯੂਥ ਆਗੂ, ਮੁਸ਼ਤਾਕ ਅਲੀ ਯੂਥ ਆਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਆਮ ਆਦਮੀ ਦੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹੀ ਦੇ ਕਗਾਰ ’ਤੇ ਖੜ੍ਹਾ ਕਰ ਦਿੱਤਾ ਹੈ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨਾਲ ਅਤੇ ਬੇਰੁਜ਼ਗਾਰ ਕਰਕੇ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਸਰਕਾਰ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਰਹੀ ਤੇ ਉਨ੍ਹਾਂ ਨੂੰ ਵੀ ਨੌਕਰੀਆਂ ਛੱਡਣ ਲਈ ਮਜਬੂਰ ਕਰ ਰਹੀ ਹੈ। ਬੀਜੇਪੀ ਦੀ ਭਾਰਤ ਸਰਕਾਰ ਵੀ ਪੰਜਾਬ ਦੇ ਹੱਕ ਖੋਹ ਰਹੀ ਹੈ ਅਤੇ ਬੰਦੀ ਸਿੰਘਾਂ ਨੂੰ ਗੈਰ ਕਾਨੂੰਨੀ ਤੌਰ ’ਤੇ ਬੰਦ ਰੱਖਿਆ ਹੋਇਆ। ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਵਿਚ ਦਲਿਤ ਪਰਿਵਾਰਾਂ ਦਾ ਜੀਵਨ ਪੱਧਰ ਵੀ ਬਹੁਤ ਹੇਠਲੇ ਪੱਧਰ ’ਤੇ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਭਲਾਈ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਇਸ ਦੌਰਾਨ ਹੋਰ ਬੁਲਾਰਿਆ ਨੇ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਬਣਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਪਿੰਡ ਦੀ 31 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਸੁਖਜੀਤ ਸਿੰਘ ਦਿੱਲੀ ਵਾਲੇ, ਜਸਵੀਰ ਸਿੰਘ, ਲਖਬੀਰ ਸਿੰਘ, ਪਵਨ ਕੁਮਾਰ, ਅਜੀਤ ਸਿੰਘ, ਸੰਦੀਪ ਕੌਰ, ਰਣਜੀਤ ਕੌਰ, ਨਿਸ਼ਾ, ਬਿੱਲਾ, ਜਗਦੀਪ ਸਿੰਘ, ਤਾਰਾ, ਬਲਵਿੰਦਰ ਸਿੰਘ, ਗੁਰਮੀਤ ਕੌਰ, ਸੁਖਦੀਪ ਕੌਰ, ਰਮਨ ਕੁਮਾਰ, ਬਲਜੀਤ ਸਿੰਘ, ਪਾਲ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਕਵਲਜੀਤ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਰਿੰਕੂ ਸਿੰਘ, ਵਿਜੇਪਾਲ ਸਿੰਘ, ਗੁਰਮੀਤ ਸਿੰਘ, ਮਿੰਟੂ, ਦਲਬੀਰ ਸਿੰਘ, ਮਲਕੀਤ ਸਿੰਘ, ਹੈਪੀ ਅਤੇ ਸੁਖਜਿੰਦਰ ਸਿੰਘ ਆਦਿ ਸ਼ਾਮਿਲ ਹੋਏ। ਅਖੀਰ ’ਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸੁਖਦੀਪ ਸਿੰਘ ਸਹਾਬਪੁਰਾ ਤੇ ਸੰਦੀਪ ਸਿੰਘ ਸਹਾਬਪੁਰਾ ਨੇ ਕਿਹਾ ਕਿ ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੋਚ ਅਤੇ ਵਿਚਾਰਧਾਰਾ ’ਤੇ ਪਹਿਰਾ ਦੇਣ ਦੀ ਲੋੜ ਹੈ।